ਐਡਵਾਂਸਡ ਕੈਂਸਰ ਇੰਸਟੀਚਿਊਟ ਬਠਿੰਡਾ ਪਹਿਲਾਂ ਵਾਂਗ ਹੀ ਕਰ ਰਿਹਾ ਕੰਮ :ਸੋਨੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇੰਸਟੀਚਿਊਟ ਦੇ ਸਿਰਫ ਇਕ ਭਾਗ ਨੂੰ ਕੋਵਿਡ ਕੇਅਰ ਸੈਂਟਰ ਵਜੋਂ ਵਰਤਿਆ ਜਾ ਰਿਹਾ ਹੈ

Advanced Cancer Institute Bathinda

ਚੰਡੀਗੜ੍ਹ: ਬਠਿੰਡਾ ਸਥਿਤ ਐਡਵਾਂਸਡ ਕੈਂਸਰ ਇੰਸਟੀਚਿਊਟ ਲਗਾਤਾਰ ਕੈਂਸਰ ਪੀੜਤਾਂ ਨੂਂ ਸਿਹਤ ਸਹੂਲਤਾਂ ਮੁਹੱੱਈਆ ਕਰਵਾ ਰਿਹਾ ਹੈ ਅਤੇ ਇਥੇ ਸਥਾਪਤ ਕੀਤੇ ਗਏ ਕੋਵਿਡ ਕੇਅਰ ਸੈਂਟਰ ਕਾਰਨ ਕੈਂਸਰ ਪੀੜਤਾਂ ਨੂੰ ਇਲਾਜ ਕਰਵਾਉਣ ਵਿਚ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਹੀਂ ਹੋ ਰਹੀ,ਉਕਤ ਪ੍ਰਗਟਾਵਾ ਪੰਜਾਬ ਦੇ ਡਾਕਟਰੀ ਸਿੱੱਖਿਆ ਅਤੇ ਖੋਜ ਬਾਰੇ ਮੰਤਰੀ ਓ.ਪੀ.ਸੋਨੀ ਨੇ ਅੱਜ ਇਥੇ ਕੀਤਾ।

ਸੋਨੀ ਨੇ ਕਿਹਾ ਕਿ ਰਾਜਨੀਤਕ ਪਾਰਟੀਆਂ ਦੇ ਕੁਝ ਆਗੂ  ਐਡਵਾਂਸਡ ਕੈਂਸਰ ਇੰਸਟੀਚਿਊਟ ਬਠਿੰਡਾ  ਵਿੱਚ ਸਥਾਪਤ ਕੀਤੇ ਗਏ ਕੋਵਿਡ ਕੇਅਰ ਸੈਂਟਰ ਸਬੰਧੀ ਤੱਥਾਂ ਤੋਂ ਉਲਟ ਬਿਆਨਬਾਜੀ ਕਰ ਰਹੇ ਹਨ ਜਦਕਿ ਸੱੱਚਾਈ ਇਹ ਹੈ ਕਿ ਐਡਵਾਂਸਡ ਕੈਂਸਰ ਇੰਸਟੀਚਿਊਟ, ਬਠਿੰਡਾ ਅਜ ਵੀ ਪਹਿਲਾਂ ਦੀ ਤਰ੍ਹਾਂ  ਕੈਂਸਰ ਪੀੜਤਾਂ ਨੂੰ ਸੇਵਾਵਾਂ ਮੁਹੱੱਈਆਂ ਕਰਵਾ ਰਿਹਾ ਜਿਸ ਦਾ ਸਬੂਤ ਇਹ ਹੈ ਕਿ ਇਸ ਕੇਂਦਰ ਵਿੱਚ ਜਨਵਰੀ 2021 ਵਿਚ 315 ਨਵੇਂ ਕੈਂਸਰ ਪੀੜਤ ਓ.ਪੀ.ਡੀ ਵਿੱਚ ਆਏ ਜਦਕਿ ਫਰਵਰੀ 2021ਵਿੱਚ 432,ਮਾਰਚ 2021 ਵਿੱਚ 478, ਅਪ੍ਰੈਲ 2021 ਵਿਚ 408 ਅਤੇ 1 ਮਈ 2021 ਤੋਂ 8 ਮਈ 2021 ਤੱਕ 30 ਮਰੀਜ ਆਏ ਜਦਕਿ ਜਨਵਰੀ 2021 ਵਿਚ 1839 ਪੁਰਾਣੇ  ਕੈਂਸਰ ਪੀੜਤ ਓ.ਪੀ.ਡੀ ਵਿੱਚ ਆਏ, ਫਰਵਰੀ 2021ਵਿੱਚ 2213 ਮਾਰਚ 2021 ਵਿੱਚ 2239, ਅਪ੍ਰੈਲ 2021 ਵਿਚ 2231 ਅਤੇ 1 ਮਈ 2021 ਤੋਂ 8 ਮਈ 2021 ਤੱਕ 402 ਮਰੀਜ ਆਏ ਇਸੇ ਤਰ੍ਹਾਂ ਆਈ.ਪੀ.ਡੀ. ਵਿੱਚ  ਜਨਵਰੀ 2021 ਵਿਚ 248 ਪੁਰਾਣੇ  ਕੈਂਸਰ ਪੀੜਤ ਓ.ਪੀ.ਡੀ ਵਿੱਚ ਆਏ ਜਦਕਿ ਫਰਵਰੀ 2021ਵਿੱਚ 253 ਮਾਰਚ 2021 ਵਿੱਚ 304, ਅਪ੍ਰੈਲ 2021 ਵਿਚ 288 ਅਤੇ 1 ਮਈ 2021 ਤੋਂ 8 ਮਈ 2021 ਤੱਕ 71 ਮਰੀਜ ਆਏ ਹਨ।

ਸੋਨੀ ਨੇ  ਦੱਸਿਆ ਕਿ ਇਸ ਵੇਲੇ ਕੋਵਿਡ-19 ਮਹਾਂਮਾਰੀ ਦੇ ਮਰੀਜ਼ਾਂ ਦੀ ਸੰਖਿਆ ਬਹੁਤ ਜਿ਼ਆਦਾ ਵੱਧ ਗਈ ਹੈ ਅਤੇ ਇਸ ਵੇਲੇ ਬਠਿੰਡਾ ਜ਼ਿਲ੍ਹੇ ਵਿਚ  ਕੋਵਿਡ-19 ਦੇ 6450 ਐਕਟਿਵ ਕੇਸ ਹਨ ਅਤੇ ਰੋਜ਼ਾਨਾ ਪੌਜ਼ਟੀਵਿਟੀ 23.48 ਪ੍ਰਤੀਸ਼ਤ ਹੈ।  ਇਸ ਲਈ ਕਰੋਨਾ ਦੇ ਮਰੀਜ਼ਾਂ ਦੇ ਇਲਾਜ ਲਈ ਲੈਵਲ 2 ਅਤੇ ਲੈਵਲ 3 ਬੈੱਡ ਵਧਾਉਣ ਦੀ ਲੋੜ ਹੈ।   ਬਠਿੰਡਾ ਵਿਖੇ ਨਵੇਂ ਬਣੇ ਏਮਜ਼ ਦੀ ਉਸਾਰੀ ਦਾ ਕੰਮ ਅਜੇ ਪੂਰਾ ਨਹੀਂ ਹੋਇਆ ਹੈ, ਇਸ ਲਈ ਸਾਰੀ ਕੋਸਿ਼ਸਾਂ ਦੇ ਬਾਵਜੂਦ ਵੀ ਏਮਜ ਬਠਿੰਡਾ  ਵਿਖੇ 70-75 ਲੈਵਲ-2 ਬੈੱਡ ਤੋਂ ਜਿ਼ਆਦਾ ਉਪਲਬਧ ਨਹੀਂ ਹੋਣਗੇ।

ਡਾਕਟਰੀ ਸਿੱੱਖਿਆ ਮੰਤਰੀ ਨੇ ਕਿਹਾ  ਐਡਵਾਂਸਡ ਕੈਂਸਰ ਇੰਸਟੀਚਿਊਟ, ਬਠਿੰਡਾ ਵਿਖੇ ਦੋ ਐਂਟਰੀ ਗੇਟ ਹਨ ਅਤੇ ਇਸ ਬਿਲਡਿੰਗ ਨੂੰ 2 ਹਿੱਸਿਆਂ ਵਿੱਚ ਆਰਜ਼ੀ ਤੌਰ ਤੇ ਵੰਡ ਦਿੱਤਾ ਗਿਆ ਹੈ।  ਅਜਿਹਾ ਕਰਨ ਨਾਲ ਮੌਜੂਦਾ ਕੈਂਸਰ ਟਰੀਟਮੈਂਟ, ਓ.ਪੀ.ਡੀ. ਅਤੇ ਸਰਜਰੀ ਆਦਿ ਤੇ ਕੋਈ ਵੀ ਫਰਕ ਨਹੀਂ ਪਵੇਗਾ ਸਗੋਂ ਇਸ ਸੈਂਟਰ ਵਿਖੇ ਜੋ 40-50 ਬੈੱਡ ਖਾਲੀ ਪਏ ਰਹਿੰਦੇ ਸਨ, ਉਨ੍ਹਾਂ ਦੀ ਵਰਤੋਂ ਲੋਕਾਂ ਦੀ ਜਾਨ ਬਚਾਉਣ ਲਈ ਕੀਤੀ ਜਾਵੇਗੀ। 

ਸੋਨੀ ਨੇ ਦੱੱਸਿਆ ਕਿ ਐਡਵਾਂਸਡ ਕੈਂਸਰ ਇੰਸਟੀਚਿਊਟ, ਬਠਿੰਡਾ ਵਿਖੇ ਕੀਮੋਥਰੈਪੀ, ਓ.ਪੀ.ਡੀ.ਸੇਵਾਵਾਂ, ਰੇਡੀਓਥਰੈਪੀ ਟਰੀਟਮੈਂਟ ਅਤੇ ਐਮਰਜੇਂਸੀ ਕੈਂਸਰ ਸਰਵਿਸਜ਼ ਦਿੱਤੀਆਂ ਜਾ ਰਹੀਆਂ ਹਨ ਅਤੇ ਬੈਰੀਕੇਡਿੰਗ ਲਗਾ ਕੇ ਅਤੇ ਐਂਟਰੀ ਨੂੰ ਵੱਖਰੇ ਕਰਦੇ ਹੋਏ ਇਸ ਗੱਲ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਕਿ ਕੈਂਸਰ ਦੇ ਮਰੀਜ਼ਾਂ ਨੂੰ ਕੋਈ ਵੀ ਦਿੱਕਤ  ਨਾ ਹੋਵੇ। ਉਨ੍ਹ ਕਿਹਾ ਕਿ ਕੈਂਸਰ ਦੇ ਟਰੀਟਮੈਂਟ ਵਿੱਚ ਕੋਈ ਕਮੀ ਨਹੀਂ ਆਉਣੀ ਦਿੱਤੀ ਜਾਵੇਗੀ।

ਕੈਬਨਿਟ ਮੰਤਰੀ ਨੇ ਕਿਹਾ ਕਿ ਬਠਿੰਡਾ ਏਮਸ ਵਿਚ ਕੈਂਸਰ ਪੀੜਤਾਂ ਨੂੰ ਵਧੀਆ ਇਲਾਜ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਬਾਬਾ ਫਰੀਦ ਹੈਲਥ ਸਾਇੰਸਜ਼ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਰਾਜ ਬਹਾਦਰ ਨਾਲ ਗੱਲ ਕੀਤੀ ਹੈ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣ ਕੀ ਕੈਂਸਰ ਪੀੜਤਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ।