ਉਤਰ ਪ੍ਰਦੇਸ਼ ਵਿਚ ਫਿਰ ਵਧਾਇਆ ਕਰਫ਼ਿਊ, 17 ਮਈ ਤਕ ਰਹਿਣਗੀਆਂ ਪਾਬੰਦੀਆਂ
ਉਤਰ ਪ੍ਰਦੇਸ਼ ਵਿਚ ਫਿਰ ਵਧਾਇਆ ਕਰਫ਼ਿਊ, 17 ਮਈ ਤਕ ਰਹਿਣਗੀਆਂ ਪਾਬੰਦੀਆਂ
image
ਲਖਨਊ, 9 ਮਈ : ਉਤਰ ਪ੍ਰਦੇਸ਼ 'ਚ ਕੋਰੋਨਾ ਵਾਇਰਸ ਨੂੰ ਕਾਬੂ ਕਰਨ ਲਈ 30 ਅਪ੍ਰੈਲ ਤੋਂ ਲਾਗੂ ਕਰਫ਼ਿਊ ਦੀ ਮਿਆਦ ਐਤਵਾਰ ਨੂੰ 17 ਮਈ ਤਕ ਵਧਾ ਦਿਤੀ ਗਈ | ਸੂਚਨਾ ਵਿਭਾਗ ਦੇ ਐਡੀਸ਼ਨਲ ਮੁੱਖ ਸਕੱਤਰ ਨਵਨੀਤ ਸਹਿਗਲ ਨੇ ਦਸਿਆ,''ਪ੍ਰਦੇਸ਼ 'ਚ ਲਾਗੂ ਕੋਰੋਨਾ ਕਰਫ਼ਿਊ ਹੁਣ ਆਉਣ ਵਾਲੀ 17 ਮਈ ਤਕ ਲਾਗੂ ਰਹੇਗਾ |'' ਉਨ੍ਹਾਂ ਦਸਿਆ ਕਿ ਰਾਜ ਸਰਕਾਰ ਨੇ ਇਹ ਫ਼ੈਸਲਾ ਕੋਰੋਨਾ ਦੇ ਵੱਧ ਦੇ ਮਾਮਲਿਆਂ 'ਤੇ ਪ੍ਰਭਾਵੀ ਰੋਕ ਲਗਾਉਣ ਦੇ ਮਕਸਦ ਨਾਲ ਕੀਤਾ ਹੈ | ਇਸ ਦੌਰਾਨ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ | ਉਤਰ ਪ੍ਰਦੇਸ਼ 'ਚ ਪਿਛਲੀ 30 ਅਪ੍ਰੈਲ ਤੋਂ ਕਰਫਿਊ ਲਾਗੂ ਹੈ | ਸ਼ੁਰੂ 'ਚ ਇਸ ਨੂੰ 3 ਮਈ ਤਕ ਲਾਗੂ ਕੀਤਾ ਗਿਆ ਸੀ ਪਰ ਬਾਅਦ 'ਚ ਇਸ ਦੀ ਮਿਆਦ 6 ਮਈ ਤਕ ਵਧਾ ਦਿਤੀ ਗਈ ਸੀ | ਬਾਅਦ 'ਚ ਇਸ ਨੂੰ ਹੋਰ ਵਿਸਥਾਰ ਦਿੰਦੇ ਹੋਏ 10 ਮਈ ਤਕ ਕਰ ਦਿਤਾ ਗਿਆ ਸੀ, ਜਿਸ ਨੂੰ ਹੁਣ ਵਧਾ ਕੇ 17 ਮਈ ਕੀਤਾ ਗਿਆ ਹੈ | (ਏਜੰਸੀ)