ਪੰਜਾਬ : ਇਕੋ ਦਿਨ ’ਚ ਕੋਰੋਨਾ ਨਾਲ ਮੌਤਾਂ ਦਾ ਅੰਕੜਾ ਦੋਹਰੇ ਸੈਂਕੜੇ ਵਲ ਵਧਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਤੇ 24 ਘੰਟੇ ’ਚ 191 ਹੋਰ ਮੌਤਾਂ, ਪਾਜ਼ੇਟਿਵ ਮਾਮਲੇ ਆਏ 8531

Corona Case

ਚੰਡੀਗੜ੍ਹ (ਭੁੱਲਰ) : ਪੰਜਾਬ ’ਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਮੈਡੀਕਲ ਮਾਹਰਾਂ ਦੇ ਅਨੁਮਾਨਾਂ ਅਨੁਸਾਰ 15 ਮਈ ਤੋਂ ਪਹਿਲਾਂ ਸ਼ਿਖਰ ਵਲ ਵੱਧ ਰਹੀ ਹੈ।  ਕੱਲ੍ਹ ਸ਼ਾਮ ਤਕ ਬੀਤੇ 24 ਘੰਟੇ ਦੌਰਾਨ ਕੋਰੋਨਾ ਨਾਲ 191 ਮੌਤਾਂ ਹੋਈਆਂ ਤੇ 8531 ਨਵੇਂ ਪਾਜ਼ੇਟਿਵ ਮਾਮਲੇਂ ਆਏ। ਇਸ ਤਰਾਂ ਇਕੋ  ਦਿਨ ’ਚ ਮੌਤਾਂ ਦਾ ਅੰਕੜਾ ਦੋਹਰੇ ਸੈਂਕੜੇ ਦੇ ਨਫ਼ੇ ਪਹੁੰਚ ਗਿਆ ਹੈ। ਅੱਜ ਸ਼ਾਮ ਤਕ ਸੱਭ ਤੋਂ ਵੱਧ ਮੌਤਾਂ ਲੁਧਿਆਣਾ ’ਚ 22 ਤੇ ਅੰਮਿ੍ਰਤਸਰ ’ਚ 20 ਹੋਈਆਂ। 

ਇਸਤੋਂ ਬਾਅਦ ਬਠਿੰਡਾ ਤੇ ਮੋਹਾਲੀ ਜ਼ਿਲ੍ਹੇੇ ’ਚ 17-17 ,ਰੋਪੜ ’ਚ 14, ਜਲੰਧਰ ਤੇ ਸੰਗਰੂਰ ’ਚ 12-12, ਫਾਜਿਲਕਾ 8, ਗੁਰਦਾਸਪੁਰ 7, ਹੁਸ਼ਿਆਰਪੁਰ 6, ਬਰਨਾਲਾ ਤੇ ਪਠਾਨਕੋਟ 4-4,ਮਾਨਸਾ ਫਰੀਦਕੋਟ ਤੇ ਕਪੂਰਥਲਾ 3-3 ਅਤੇ ਤਰਨਤਾਰਨ ਤੇ ਮੋਗਾ ’ਚ 2-2 ਮੌਤਾਂ ਹੋਈਆਂ ਹਨ।

ਸੱਭ ਤੋਂ ਵੱਧ ਪਾਜ਼ੇਟਿਵ ਮਾਮਲੇ ਜ਼ਿਲ੍ਹਾ ਲੁਧਿਆਣਾ ’ਚ 1729 ਆਏ। ਇਸਤੋਂ ਬਾਅਦ ਮੋਹਾਲੀ ਜ਼ਿਲ੍ਹੇ ’ਚ 985, ਬਠਿੰਡਾ ’ਚ 812, ਜਲੰਧਰ 691, ਪਟਿਆਲਾ 677 ਅਤੇ ਅੰਮ੍ਰਿਤਸਰ ’ਚ 529 ਆਏ ਹਨ। ਇਸ ਸਮੇ ਸੂਬੇ ’ਚ 74343 ਕੋਰੋਨਾ ਪੀੜਤ ਇਲਾਜ ਅਧੀਨ ਹਨ। ਇਨ੍ਹਾਂ ’ਚ 10000 ਦੇ ਕਰੀਬ ਆਕਸੀਜਨ ਅਤੇ 300 ਦੇ ਕਰੀਬ ਵੈਂਟੀਲਟਰ ’ਤੇ ਹਨ।