ਜਲਾਲਾਬਾਦ 'ਚ ਵਾਪਰਿਆ ਵੱਡਾ ਹਾਦਸਾ, ਪਲਟੀ ਮਿੰਨੀ ਬੱਸ, ਤਿੰਨ ਲੋਕਾਂ ਦੀ ਗਈ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

50 ਲੋਕ ਗੰਭੀਰ ਜ਼ਖ਼ਮੀ

photo

 

  ਜਲਾਲਾਬਾਦ: ਜਲਾਲਾਬਾਦ ਦੇ ਮੰਨੇਵਾਲਾ ਰੋਡ 'ਤੇ ਇਕ ਵੱਡਾ ਹਾਦਸਾ ਵਾਪਰ ਗਿਆ। ਮੰਨੇਵਾਲਾ ਰੋਡ 'ਤੇ ਇਕ ਮਿੰਨੀ ਬੱਸ ਪਲਟ ਗਈ। ਇਸ ਬੱਸ ਹਾਦਸੇ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿਚ ਦੋ ਔਰਤਾਂ ਸਣੇ ਤਿੰਨ ਲੋਕਾਂ ਦੀ ਮੌਤ ਹੋ ਗਈ। 
 

ਜਦਕਿ 50 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ। ਇਹ ਬੱਸ ਮੰਡੀ ਰੋੜਾਂਵਾਲੀ ਤੋਂ ਜਲਾਲਾਬਾਦ ਵੱਲ ਜਾ ਰਹੀ ਸੀ ਅਤੇ ਖੇਤਾਂ ਵਿੱਚ ਪਲਟ ਗਈ। ਹਾਦਸੇ ’ਚ ਹੁਣ ਤੱਕ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ।

ਹਾਦਸੇ ਸਮੇਂ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਬੱਸ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਡਰਾਈਵਰ ਉਸ ਨੂੰ ਕਾਬੂ ਵਿੱਚ ਨਹੀਂ ਕਰ ਸਕਿਆ ਤੇ ਬੱਸ ਖੇਤਾਂ ਵਿੱਚ ਜਾ ਕੇ ਪਲਟ ਗਈ। ਲੋਕਾਂ ਦੇ ਅਨੁਸਾਰ ਮਿੰਨੀ ਬੱਸ ’ਚ 50 ਤੋਂ ਵਧੇਰੇ ਲੋਕ ਸਵਾਰ ਸਨ ਜਦਕਿ ਇਸ ’ਚ ਬੈਠਣ ਦੀ ਸਮਰੱਥਾ 25 ਤੋਂ 30 ਸਵਾਰੀਆਂ ਦੀ ਸੀ। ਇੱਥੇ ਪ੍ਰਸ਼ਾਸਨ ਦੀ ਵੱਡੀ ਲਾਪ੍ਰਵਾਹੀ ਵੀ ਵੇਖਣ ਨੂੰ ਮਿਲ ਰਹੀ ਹੈ ਕਿ ਬੱਸਾਂ ’ਚ ਸਮਰੱਥਾ ਤੋਂ ਵਧੇਰੇ ਸਵਾਰੀਆਂ ਬੈਠਾਉਣ ਵਾਲੇ ਬੱਸ ਚਾਲਕ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਦੇ ਹਨ ਤੇ ਬਾਅਦ ’ਚ ਘਟਨਾਵਾਂ ਦੇ ਵਾਰਪਨ ਤੋਂ ਬਾਅਦ ਸਿਰਫ ਤਾਂ ਸਿਰਫ ਤੇ ਸਰਕਾਰਾਂ ਕਾਰਵਾਈ ਦਾ ਕਹਿ ਕੇ ਪੱਲਾ ਝਾੜ ਦਿੰਦੀਆਂ ਹਨ।