ਵਿਸ਼ਵ ਕੱਪ ਤੋਂ ਪਹਿਲਾਂ ਆਸਟਰੇਲੀਆ ਵਿਰੁਧ ਤਿੰਨ ਟੀ-20 ਮੈਚਾਂ ਦੀ ਮੇਜ਼ਬਾਨੀ ਕਰੇਗਾ ਭਾਰਤ
ਵਿਸ਼ਵ ਕੱਪ ਤੋਂ ਪਹਿਲਾਂ ਆਸਟਰੇਲੀਆ ਵਿਰੁਧ ਤਿੰਨ ਟੀ-20 ਮੈਚਾਂ ਦੀ ਮੇਜ਼ਬਾਨੀ ਕਰੇਗਾ ਭਾਰਤ
image
ਸਪੋਰਟਸ ਡੈਸਕ, 10 ਮਈ : ਭਾਰਤੀ ਕ੍ਰਿਕਟ ਟੀਮ ਸਤੰਬਰ ’ਚ ਆਸਟਰੇਲੀਆ ਦੇ ਖ਼ਿਲਾਫ਼ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਖੇਡੇਗੀ। ਇਕ ਰਿਪੋਰਟ ਦੇ ਮੁਤਾਬਕ, ‘ਆਸਟਰੇਲੀਆਈ ਟੀਮ ਜ਼ਿੰਬਾਬਵੇ, ਨਿਊਜ਼ੀਲੈਂਡ, ਵੈਸਟਇੰਡੀਜ਼, ਇੰਗਲੈਂਡ ਤੇ ਭਾਰਤ ਦੇ ਖ਼ਿਲਾਫ਼ ਤਿੰਨ-ਤਿੰਨ ਟੀ-20 ਮੈਚ ਖੇਡੇਗੀ। ਇਹ ਸੀਰੀਜ਼ ਅਕਤੂਬਰ-ਨਵੰਬਰ ’ਚ ਆਸਟਰੇਲੀਆ ’ਚ ਹੋਣ ਵਾਲੀ ਟੀ-20 ਵਿਸ਼ਵ ਕੱਪ ਦੀ ਤਿਆਰੀ ਲਈ ਹੋਵੇਗੀ। ਅਗਲੇ ਸਾਲ ਆਸਟਰੇਲੀਆ ਨੂੰ ਚਾਰ ਟੈਸਟ ਮੈਚਾਂ ਲਈ ਫ਼ਰਵਰੀ-ਮਾਰਚ ’ਚ ਭਾਰਤ ਦਾ ਦੌਰਾ ਕਰਨਾ ਹੈ। ਭਾਰਤੀ ਟੀਮ ਨੇ 9 ਤੋਂ 19 ਜੂਨ ਤਕ ਦੱਖਣੀ ਅਫਰੀਕਾ ਖ਼ਿਲਾਫ ਪੰਜ ਮੈਚਾਂ ਦੀ ਟੀ20 ਸੀਰੀਜ਼ ਖੇਡਣੀ ਹੈ। ਭਾਰਤੀ ਟੀਮ -ਇਕ ਜੁਲਾਈ ਤੋਂ ਇੰਗਲੈਂਡ ਦੇ ਖ਼ਿਲਾਫ਼ ਪੰਜਵਾਂ ਤੇ ਆਖ਼ਰੀ ਟੈਸਟ ਖੇਡੇਗੀ ਜੋ ਪਿਛਲੇ ਸਾਲ ਕੋਰੋਨਾ ਮਹਾਮਾਰੀ ਕਾਰਨ ਮੁਲਤਵੀ ਕਰ ਦਿਤਾ ਗਿਆ ਸੀ। ਭਾਰਤ ਨੂੰ ਇੰਗਲੈਂਡ ਦੇ ਖ਼ਿਲਾਫ਼ ਤਿੰਨ ਟੀ-20 ਤੇ ਤਿੰਨ ਵਨ-ਡੇ ਮੈਚ ਵੀ ਖੇਡਣੇ ਹਨ। (ਏਜੰਸੀ)