ਕਰਜ਼ੇ ਤੋਂ ਤੰਗ ਕਿਸਾਨ ਨੇ ਕੀਤੀ ਖੁਦਕੁਸ਼ੀ, 7 ਲੱਖ ਤੋਂ ਵੱਧ ਸੀ ਕਰਜ਼ਾ
ਕਿਸਾਨ ਦੀ 4 ਏਕੜ ਜ਼ਮੀਨ ਵੀ ਨੀਵੀਂ ਥਾਂ ਵਿਚ ਸੀ, ਜਿੱਥੇ ਮੀਂਹ ਦਾ ਪਾਣੀ ਭਰਨ ਕਾਰਨ ਫ਼ਸਲ ਚੰਗੀ ਨਹੀਂ ਹੁੰਦੀ ਸੀ
Harkishan Singh
ਮਾਨਸਾ - ਆਏ ਦਿਨ ਕੋਈ ਨਾ ਕੋਈ ਕਿਸਾਨ ਕਰਜ਼ੇ ਤੋਂ ਤੰਗ ਹੋ ਕੇ ਖ਼ੁਦਕੁਸ਼ੀ ਕਰ ਲੈਂਦਾ ਹੈ ਤੇ ਇਸੇ ਦੇ ਚੱਲਦਿਆਂ ਮਾਨਸਾ ਦੇ ਪਿੰਡ ਰੱਲਾ ਦੇ ਇਕ ਕਿਸਾਨ ਨੇ ਵੀ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਫਾਹਾ ਲਗਾ ਲਿਆ। ਮ੍ਰਿਤਕ ਦੀ ਪਛਾਣ ਹਰਕਿਸ਼ਨ ਸਿੰਘ (65) ਵਜੋਂ ਹੋਈ ਹੈ। ਇਸ ਸਬੰਧੀ ਕਿਸਾਨ ਆਗੂ ਅਤੇ ਸਮਾਜ ਸੇਵੀ ਮੇਘ ਰਾਜ ਰੱਲਾ ਨੇ ਦੱਸਿਆ ਕਿ ਹਰਕਿਸ਼ਨ ਸਿੰਘ ਦੇ ਸਿਰ ਲਗਭਗ 7 ਲੱਖ ਰੁਪਏ ਦਾ ਕਰਜ਼ਾ ਸੀ।
ਇਸ ਤੋਂ ਇਲਾਵਾ ਉਸ ਦੀ 4 ਏਕੜ ਜ਼ਮੀਨ ਵੀ ਨੀਵੀਂ ਥਾਂ ਵਿਚ ਸੀ, ਜਿੱਥੇ ਮੀਂਹ ਦਾ ਪਾਣੀ ਭਰਨ ਕਾਰਨ ਫ਼ਸਲ ਚੰਗੀ ਨਹੀਂ ਹੁੰਦੀ ਸੀ। ਉਸ ਨੇ ਦੱਸਿਆ ਕਿ ਇਨ੍ਹਾਂ ਸਥਿਤੀਆਂ ਦੇ ਵਿਚਕਾਰ ਉਸ ਨੇ ਕਰਜ਼ਾ ਮੁੜਨ ਦੀ ਆਸ ਛੱਡ ਦਿੱਤੀ ਸੀ ਅਤੇ ਬੀਤੀ ਸ਼ਾਮ ਖੇਤ ਵਿਚ ਫਾਹਾ ਲੈ ਲਿਆ। ਥਾਣਾ ਜੋਗਾ ਦੇ ਪੁਲਿਸ ਅਧਿਕਾਰੀ ਪਾਲਾ ਸਿੰਘ ਨੇ ਦੱਸਿਆ ਕਿ ਲਾਸ਼ ਵਾਰਸਾਂ ਨੂੰ ਸੌਂਪ ਦੱਤੀ ਹੈ।