ਮੰਦਭਾਗੀ ਖ਼ਬਰ : ਰੋਜ਼ੀ ਰੋਟੀ ਕਮਾਉਣ ਗ੍ਰੀਸ ਗਏ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਨਵਦੀਪ ਕੁਮਾਰ ਦੀ ਮ੍ਰਿਤਕ ਦੇਹ ਨੂੰ ਜਲਦੀ ਪਿੰਡ ਲੋਧੀਪੁਰ ਲਿਆ ਕੇ ਅੰਤਿਮ ਸਸਕਾਰ ਕਰਵਾਇਆ ਜਾਵੇਗਾ।

photo

 

ਨਵਾਂਸ਼ਹਿਰ : ਪੰਜਾਬ ਦੀ ਨੌਜਵਾਨ ਪੀੜੀ ਪੜਨ, ਰੋਜ਼ਗਾਰ ਅਤੇ ਚੰਗੇ ਭਵਿੱਖ ਲਈ ਵਿਦੇਸ਼ਾਂ 'ਚ ਜਾਂਦੀ ਹੈ ਤਾਂ ਜੋ ਮਿਹਨਤ-ਮਜ਼ਦੂਰੀ ਕਰਕੇ ਆਪਣੇ ਭਵਿੱਖ ਨੂੰ ਉਜਵਲ ਬਣਾ ਸਕਣ ਪਰ ਜ਼ਿੰਦਗੀ ਵਿੱਚ ਸਿਰਫ਼ ਉਹੀ ਹੁੰਦਾ ਹੈ ਜੋ ਪਰਮਾਤਮਾ ਨੂੰ ਮਨਜ਼ੂਰ ਹੁੰਦਾ ਹੈ।  ਅੱਜ ਦੇ ਸਮੇਂ ਵਿਚ ਨੌਜਵਾਨਾਂ ਦੀਆਂ ਮੌਤ ਦੀਆਂ ਖ਼ਬਰਾਂ ਨੇ ਹਰ ਕਿਸੇ ਨੂੰ ਹਿਲਾ ਦਿਤਾ।

ਅਜਿਹਾ ਹੀ ਮਾਮਲਾ ਪਿੰਡ ਲੋਧੀਪੁਰ ਤੋਂ ਸਾਹਮਣੇ ਆਇਆ ਹੈ। ਜਿਥੋਂ ਦਾ ਜੰਮਪਲ ਨਵਦੀਪ ਕੁਮਾਰ (21) ਪੁੱਤਰ ਤਿਲਕ ਰਾਜ ਜੋ ਕਿ ਇਕ ਸਾਲ ਪਹਿਲਾਂ ਗ੍ਰੀਸ ’ਚ ਰੁਜ਼ਗਾਰ ਖ਼ਾਤਰ ਗਿਆ ਸੀ, ਦੀ ਅਚਾਨਕ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਹਾਲੇ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲਗ ਸਕਿਆ

ਇਸ ਮੌਕੇ ਮ੍ਰਿਤਕ ਨਵਦੀਪ ਕੁਮਾਰ ਦੇ ਚਾਚਾ ਜਗਜੀਤ ਰਾਮ ਪੰਚ ਨੇ ਦਸਿਆ ਕਿ ਨਵਦੀਪ ਕੁਮਾਰ ਦੀ ਮ੍ਰਿਤਕ ਦੇਹ ਨੂੰ ਜਲਦੀ ਪਿੰਡ ਲੋਧੀਪੁਰ ਲਿਆ ਕੇ ਅੰਤਿਮ ਸਸਕਾਰ ਕਰਵਾਇਆ ਜਾਵੇਗਾ।