Road Accident News : ਉੱਘੇ ਗਜ਼ਲਗੋ ਅਜਮੇਰ ਸਾਗਰ ਦੀ ਸੜਕ ਹਾਦਸੇ ’ਚ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਇਸ ਅਣਹੋਈ ਮੌਤ ’ਤੇ ਸਾਹਿਤਕਾਰਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ 

Gazalgo Ajmer Sagar

Road Accident News : ਖਰੜ ਏਅਰਪੋਰਟ ਰੋਡ ’ਤੇ ਸੰਨੀ ਇਨਕਲੇਵ ਵਿਖੇ ਬੀਤੀ ਰਾਤ ਹੋਏ ਭਿਆਨਕ ਸੜਕ ਹਾਦਸੇ ’ਚ ਖਰੜ ਨਿਵਾਸੀ ਉੱਘੇ ਗਜ਼ਲਗੋ ਅਜਮੇਰ ਸਾਗਰ ਦੀ ਮੌਤ ਹੋ ਗਈ ਹੈ। 
ਇਸ ਦੁੱਖਦਾਈ ਖ਼ਬਰ ਨਾਲ ਸਾਹਿਤ ਜਗਤ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ  ਹੈ।  ਇਸ ਮੌਕੇ ਨਵਾਂ ਪੰਧ ਨਵੀਂ ਸੋਚ ਸੰਸਥਾ ਮੁਹਾਲੀ ਦੇ ਪ੍ਰਧਾਨ ਬਲਜਿੰਦਰ ਕੌਰ ਸ਼ੇਰਗਿੱਲ, ਜਨਰਲ ਸਕੱਤਰ ਸ਼ਾਇਰ ਭੱਟੀ, ਸੁਰਜੀਤ ਸਿੰਘ ਧੀਰ, ਪ੍ਰਿੰ ਬਹਾਦਰ ਸਿੰਘ ਗੋਸਲ ਆਦਿ ਵਲੋਂ  ਉਨ੍ਹਾਂ ਦਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਣ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਮੌਕੇ ਸਾਹਿਤਕਾਰਾਂ ਅਤੇ ਹੋਰ ਸ਼ਖਸੀਅਤਾਂ ਵੱਲੋਂ ਇੱਕ ਸਾਂਝੇ ਬਿਆਨ ਵਿੱਚ ਅਜਮੇਰ ਸਾਗਰ ਦੀ ਇਸ ਅਣਹੋਈ ਮੌਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

(For more news apart from  Prominent Gazalgo Ajmer Sagar died in a road accident  News in Punjabi, stay tuned to Rozana Spokesman)