Ravneet Bittu News: ਆਪਣੇ ਦਾਦੇ ਦੀ ਕਾਰ 'ਤੇ ਨਾਮਜ਼ਦਗੀ ਭਰਨ ਪਹੁੰਚੇ ਰਵਨੀਤ ਬਿੱਟੂ

ਏਜੰਸੀ

ਖ਼ਬਰਾਂ, ਪੰਜਾਬ

ਉਨ੍ਹਾਂ ਕਿਹਾ ਕਿ ਜਦੋਂ ਵੀ ਉਨ੍ਹਾਂ ਨੂੰ ਦਾਦਾ ਜੀ ਦੇ ਆਸ਼ੀਰਵਾਦ ਦੀ ਲੋੜ ਹੁੰਦੀ ਹੈ ਤਾਂ ਉਹ ਇਸੇ ਕਾਰ ਦੀ ਵਰਤੋਂ ਕਰਦੇ ਹਨ

File Photo

Ravneet Bittu News: ਲੁਧਿਆਣਾ : ਮਰਹੂਮ ਮੁੱਖ ਮੰਤਰੀ ਸਵ. ਬੇਅੰਤ ਸਿੰਘ ਦੇ ਪੋਤੇ ਰਵਨੀਤ ਬਿੱਟੂ, ਜੋ ਭਾਜਪਾ ਦੀ ਟਿਕਟ ’ਤੇ ਲੁਧਿਆਣਾ ਤੋਂ ਲੋਕ ਸਭਾ ਚੋਣਾਂ ਲੜ ਰਹੇ ਹਨ, ਅੱਜ 10 ਮਈ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਪਹੁੰਚੇ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਅੱਜ ਦਾ ਦਿਨ ਉਹਨਾਂ ਲਈ  ਯਾਦਗਾਰੀ ਮੌਕਾ ਹੈ। ਬਿੱਟੂ ਨੇ ਆਪਣੇ ਦਾਦਾ ਸਵ. ਬੇਅੰਤ ਸਿੰਘ ਦੀ ਸ਼ਾਹੀ ਅੰਬੈਸਡਰ ਕਾਰ ਪੀ. ਪੀ. 10 ਐਕਸ 1919 ’ਚ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਜਾਣ ਦਾ ਫ਼ੈਸਲਾ ਕੀਤਾ ਹੈ।

ਰਵਨੀਤ ਬਿੱਟੂ ਆਪਣੇ ਦਾਦਾ ਸਵ. ਬੇਅੰਤ ਸਿੰਘ ਦੀ ਸ਼ਾਹੀ ਅੰਬੈਸਡਰ ਕਾਰ ਪੀ. ਪੀ. 10 ਐਕਸ 1919 ’ਚ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਪਹੁੰਚੇ। ਰਵਨੀਤ ਬਿੱਟੂ ਨੇ ਕਿਹਾ ਕਿ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਪਰਿਵਾਰ ਦਾ ਇਸ ਅੰਬੈਸਡਰ ਕਾਰ ਨਾਲ ਜਜ਼ਬਾਤੀ ਰਿਸ਼ਤਾ ਹੈ, ਜਿਸ ਵਿਚ ਉਨ੍ਹਾਂ ਦੇ ਦਾਦਾ ਜੀ ਨੇ ਪੀ. ਪੀ. ਸੀ. ਸੀ. ਪ੍ਰਧਾਨ ਰਹਿੰਦੇ ਹੋਏ ਅਤਿਵਾਦ ਦੇ ਦਿਨਾਂ ’ਚ ਸੂਬੇ ’ਚ ਲੱਖਾਂ ਕਿਲੋਮੀਟਰ ਦਾ ਸਫ਼ਰ ਕੀਤਾ ਸੀ। ਉਨ੍ਹਾਂ ਨੇ ਮਾਣ ਨਾਲ ਕਿਹਾ ਕਿ ਮੇਰੇ ਕੋਲ ਆਪਣੇ ਸਮੇਂ ਦੇ ਮਹਾਨ ਸਿਆਸੀ ਵਿਅਕਤੀ ਦੀ ਵਿਰਾਸਤ ਹੈ। ਬਿੱਟੂ ਨੇ ਕਿਹਾ ਕਿ ਕਾਰ ਦਾ ਰੱਖ-ਰਖਾਅ ਉਨ੍ਹਾਂ ਵੱਲੋਂ ਕੀਤਾ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਜਦੋਂ ਵੀ ਉਨ੍ਹਾਂ ਨੂੰ ਦਾਦਾ ਜੀ ਦੇ ਆਸ਼ੀਰਵਾਦ ਦੀ ਲੋੜ ਹੁੰਦੀ ਹੈ ਤਾਂ ਉਹ ਇਸੇ ਕਾਰ ਦੀ ਵਰਤੋਂ ਕਰਦੇ ਹਨ। ਉਨ੍ਹਾਂ ਕਿਹਾ ਕਿ ਨਾਮਜ਼ਦਗੀ ਪੱਤਰ ਦਾਖ਼ਲ ਕਰਦੇ ਸਮੇਂ ਮੈਂ ਆਪਣੇ ਦਾਦਾ ਜੀ ਦੀ ਹਾਜ਼ਰੀ ਮਹਿਸੂਸ ਕੀਤੀ। ਰਵਨੀਤ ਬਿੱਟੂ ਨੇ ਡਿਪਟੀ ਕਮਿਸ਼ਨਰ ਦਫ਼ਤਰ ਲੁਧਿਆਣਾ ਪੁੱਜਣ ਤੋਂ ਪਹਿਲਾਂ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਅਤੇ ਦੁਰਗਾ ਦੇ ਮਾਤਾ ਮੰਦਰ ’ਚ ਵੀ ਮੱਥਾ ਟੇਕਿਆ।