Tragic Accident : 6 ਕਬੱਡੀ ਖਿਡਾਰੀ ਹੋਏ ਦਰਦਨਾਕ ਹਾਦਸੇ ਦਾ ਸ਼ਿਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Tragic Accident : 1 ਦੀ ਮੌਕੇ 'ਤੇ ਮੌਤ ਤੇ 1 ਦੀ ਹਾਲਤ ਨਾਜ਼ੁਕ

ਦਰਦਨਾਕ ਸੜਕ ਹਾਦਸਾ ਦੀਆਂ ਤਸਵੀਰਾਂ

6 Kabaddi players fall victim to tragic accident Latest News in Punjabi ਨੰਗਲ : ਭਾਰਤ-ਪਾਕਿਸਤਾਨ ਤਣਾਅ ਵਿਚਕਾਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਨੰਗਲ ਵਿਚ ਦੋ-ਮਾਰਗੀ ਰਾਸ਼ਟਰੀ ਰਾਜਮਾਰਗ ਐਕਸਟੈਂਸ਼ਨ 503 'ਤੇ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ।

ਦਸਿਆ ਜਾ ਰਿਹਾ ਹੈ ਕਿ ਹਰਿਆਣੇ ਨਾਲ ਸਬੰਧਤ 6 ਕਬੱਡੀ ਖਿਡਾਰੀਆਂ ਨਾਲ ਇਹ ਸੜਕ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਉਹ ਹਰਿਆਣਾ ਤੋਂ ਹਿਮਾਚਲ ਵਿਖੇ ਮੈਚ ਖੇਡਣ ਜਾ ਰਹੇ ਸਨ। 

ਜਾਣਕਾਰੀ ਅਨੁਸਾਰ ਇਹ ਦਰਦਨਾਕ ਹਾਦਸਾ ਪਿੰਡ ਬ੍ਰਹਮਪੁਰ ਕੋਲ ਵਾਪਰਿਆ। ਖਿਡਾਰੀ ਹਿਮਾਚਲ ਵਿਖੇ ਮੈਚ ਖੇਡਣ ਜਾ ਰਹੇ ਸਨ। ਪਿੰਡ ਬ੍ਰਹਮਪੁਰ ਕੋਲ ਕਾਰ ਦੋ ਟਰੱਕਾਂ ਨਾਲ ਟਕਰਾ ਕੇ ਉਨ੍ਹਾਂ ਦੇ ਵਿਚਾਲੇ ਫਸ ਗਈ। ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ।

ਇਹ ਵੀ ਦਸਿਆ ਜਾ ਰਿਹਾ ਹੈ ਕਿ ਇਨ੍ਹਾਂ 6 ਖਿਡਾਰੀਆਂ 'ਚੋਂ ਇਕ ਖਿਡਾਰੀ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਇਕ ਦੀ ਹਾਲਾਤ ਗੰਭੀਰ ਦੱਸੀ ਜਾ ਰਹੀ ਹੈ। ਜਿਸ ਨੂੰ ਪੀ.ਜੀ.ਆਈ ਰੈਫ਼ਰ ਕਰ ਦਿਤਾ ਗਿਆ ਹੈ। ਬਾਕੀ ਚਾਰ ਖਿਡਾਰੀਆਂ ਦਾ ਇਲਾਜ ਚੱਲ ਰਿਹਾ ਹੈ।