Pakistan attack: ਜਲੰਧਰ ਦੇ ਪਿੰਡ ਕੰਗਣੀਵਾਲ 'ਚ ਡਿੱਗਿਆ ਡਰੋਨ , ਖੁੱਲ੍ਹੇ ਵਿੱਚ ਸੌਂ ਰਿਹਾ ਵਿਅਕਤੀ ਗੰਭੀਰ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇ ਜ਼ਖ਼ਮੀ ਨੂੰ ਹਸਪਤਾਲ ਕਰਵਾਇਆ ਭਰਤੀ

Drone crashes in Kanganiwal village of Jalandhar, man sleeping in open seriously injured

Pakistan attack: : ਪਾਕਿਸਤਾਨ ਵੱਲੋਂ ਭਾਰਤ ਦੇ 4 ਸੂਬਿਆਂ ਵਿੱਚ ਹਮਲੇ ਕੀਤੇ ਗਏ ਹਨ। ਹੁਣ ਸ਼ੁਕਰਵਾਰ ਰਾਤ ਡੇਢ ਵਜੇ ਦੇ ਕਰੀਬ ਜੰਡੂ ਸਿੰਘੇ ਦੇ ਨਜ਼ਦੀਕ ਪਿੰਡ ਕੰਗਣੀਵਾਲ ਵਿਚ ਪਾਕਿਸਤਾਨੀ ਡਰੋਨ ਦੇ ਟੁਕੜੇ ਆ ਕੇ ਡਿੱਗੇ ,ਜਿਸ ਵਿਚ ਇਕ ਪ੍ਰਵਾਸੀ ਜ਼ਖ਼ਮੀ ਹੋ ਗਿਆ ਤੇ ਕਾਰ ਵੀ ਟੁੱਟ ਗਈ। ਲੋਕਾਂ ਦੇ ਘਰਾਂ ਦੇ ਸ਼ੀਸ਼ੇ ਵੀ ਟੁੱਟ ਗਏ।

ਪਾਕਿ ਦੇ ਹਮਲੇ ਦੀ ਸੂਚਨਾ ਮਿਲਦੇ ਸਾਰ ਹੀ ਡੀ.ਐਸ.ਪੀ. ਕੁਲਵੰਤ ਸਿੰਘ ਤੇ ਪਤਾਰਾ ਪੁਲਿਸ ਦੀ ਟੀਮ ਪਹੁੰਚ ਗਈ ਆ ਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜ਼ਖ਼ਮੀ ਸਿਕੰਦਰ ਨੇ ਦੱਸਿਆ ਕੀ ਉਹ ਆਪਣੇ ਬੱਚਿਆਂ ਨੂੰ ਲੈ ਕੇ ਵੇਹੜੇ ਵਿਚ ਸੁੱਤਾ ਪਿਆ ਸੀ ਕਿ ਅਚਾਨਕ ਡੇਢ ਵਜੇ ਦੇ ਕਰੀਬ ਅਸਮਾਨ ਤੋਂ ਕੁਛ ਲੋਹੇ ਦੇ ਪੁਰਜੇ ਉਸ ਦੇ ਉੱਤੇ ਆ ਕੇ ਡਿੱਗੇ ਜਿਸ ਨਾਲ ਉਹ ਗੰਭੀਰ ਜ਼ਜ਼ਖ਼ਮੀ ਹੋ ਗਿਆ। ਅਵਤਾਰ ਸਿੰਘ ਨੇ ਦੱਸਿਆ ਕਿ ਜਦੋਂ ਇਹ ਧਮਾਕਾ ਹੋਇਆ ਤੇ ਸਾਰੇ ਪਿੰਡ ਵਾਲੇ ਇਕੱਠੇ ਹੋ ਗਏ ਪਿੰਡ ਵਾਲਿਆਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।