Punjab News: ਪੰਜਾਬ ਦੇ ਸਿੱਖਿਆ ਮੰਤਰੀ ਨੇ ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਦਿੱਤੇ ਨਿਰਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Punjab News: ਸੰਸਥਾਵਾਂ ਘਰ ਵਾਪਸ ਜਾਣ ਵਾਲੇ ਵਿਦਿਆਰਥੀਆਂ ਨੂੰ ਕੋਈ ਅਕਾਦਮਿਕ ਜੁਰਮਾਨਾ ਨਹੀਂ ਲਗਾ ਸਕਦੀਆਂ

Punjab Education Minister gives instructions to colleges and universities
  •  ਕਿਸੇ ਵੀ ਵਿਦਿਆਰਥੀ ਨੂੰ ਹੋਸਟਲ ਛੱਡਣ ਲਈ ਮਜਬੂਰ ਨਾ ਕੀਤਾ ਜਾਵੇ 
  • * ਸੰਸਥਾਵਾਂ ਵਿਦਿਆਰਥੀਆਂ ਦੇ ਰਹਿਣ ਸਹਿਣ ਤੇ ਖਾਣ ਪੀਣ ਦੇ ਪ੍ਰਬੰਧ ਵੀ ਖ਼ੁਦ ਕਰਨ
  • * ਪ੍ਰੀਖਿਆਵਾਂ ਕਾਰਨ ਰੁਕਣ ਲਈ ਮਜਬੂਰ ਨਾ ਕੀਤਾ ਜਾਵੇ
  • * ਸੰਸਥਾਵਾਂ ਘਰ ਵਾਪਸ ਜਾਣ ਵਾਲੇ ਵਿਦਿਆਰਥੀਆਂ ਨੂੰ ਕੋਈ ਅਕਾਦਮਿਕ ਜੁਰਮਾਨਾ ਨਹੀਂ ਲਗਾ ਸਕਦੀਆਂ

Punjab Education Minister gives instructions to colleges and universities: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਪੰਜਾਬ ਵਿਚ ਸਥਿਤ ਯੂਨੀਵਰਸਿਟੀ, ਕਾਲਜਾਂ ਤੇ ਹੋਰ ਵਿਦਿਅਕ ਸੰਸਥਾਵਾਂ ਨੂੰ ਆਦੇਸ਼ ਜਾਰੀ ਕੀਤੇ ਹਨ ਕਿ ਉਹ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ। ਆਪਣੇ ਹੁਕਮਾਂ ਵਿਚ ਸਿੱਖਿਆ ਮੰਤਰੀ ਨੇ ਕਿਹਾ ਕਿ ਕੋਈ ਵੀ ਸੰਸਥਾ ਵਿਦਿਆਰਥੀਆਂ ਨੂੰ ਸੰਸਥਾਵਾਂ ਵਿਚ ਰਹਿਣ ਜਾਂ ਹੋਸਟਲ ਛੱਡਣ ਲਈ ਮਜਬੂਰ ਨਹੀਂ ਕਰ ਸਕਦੀ।  

ਬੈਂਸ ਨੇ ਕਿਹਾ ਕਿ ਜੇਕਰ ਵਿਦਿਆਰਥੀ ਕਿਸੇ ਕਾਰਨ ਕਾਲਜ ਜਾਂ ਯੂਨੀਵਰਸਿਟੀ ਦੇ ਹੋਸਟਲਾਂ ਵਿਚ ਰੁਕੇ ਹੋਏ ਹਨ ਤਾਂ ਸਬੰਧਿਤ ਸੰਸਥਾ ਉਨ੍ਹਾਂ ਦੀ ਸੁਰੱਖਿਆ ਦਾ ਧਿਆਨ ਤਾਂ ਰੱਖੇਗੀ ਤੇ ਨਾਲ ਹੀ ਉਨ੍ਹਾਂ ਦੇ ਖਾਣ ਪੀਣ, ਦਵਾਈਆਂ ਆਦਿ ਦਾ ਪ੍ਰਬੰਧ ਵੀ ਸੰਸਥਾ ਨੂੰ ( Minister harjit bains gives instructions to colleges and universities) ਹੀ ਕਰਨਾ ਪਵੇਗਾ।

ਇਸ ਦੇ ਨਾਲ ਹੀ ਸਿੱਖਿਆ ਮੰਤਰੀ ਨੇ ਕਿਹਾ ਕਿ ਕੇਵਲ 2-3 ਦਿਨਾਂ ਦੀ ਛੁੱਟੀਆਂ ਹੀ ਕੀਤੀਆਂ ਹਨ ਕਿਉਂਕਿ ਇਸ ਵੇਲੇ ਪ੍ਰੀਖਿਆਵਾਂ ਦਾ ਸਮਾਂ ਹੈ, ਜੇਕਰ ਕੁਝ ਵਿਦਿਆਰਥੀ ਹੋਸਟਲ ਛੱਡ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ ਤਾਂ ਉਨ੍ਹਾਂ ਨੂੰ ਪ੍ਰੀਖਿਆਵਾਂ ਲਈ ਮਜੂਬਰ ਨਹੀਂ ਕਰ ਸਕਦੀਆਂ ਤੇ ਨਾ ਹੀ ਉਨ੍ਹਾਂ 'ਤੇ ਕਿਸੇ ਪ੍ਰਕਾਰ ਦਾ ਕੋਈ ਅਕਾਦਮਿਕ ਜੁਰਮਾਨਾ ਨਹੀਂ ਲਗਾਇਆ ਜਾ ਸਕਦਾ। ਸਿੱਖਿਆ ਮੰਤਰੀ ਨੇ ਸੰਸਥਾਵਾਂ ਨੂੰ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। 

(For more news apart from  Minister harjit bains gives instructions to colleges and universities'   , stay tuned to Rozana Spokesman)