Punjab Sirens News: ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਚੜ੍ਹਦੀ ਸਵੇਰ ਵੱਜਿਆ ਸਾਇਰਨ, ਲੋਕਾਂ ਨੂੰ ਘਰਾਂ 'ਚ ਰਹਿਣ ਦੀ ਅਪੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Punjab Sirens News: ਲੋਕਾਂ ਨੂੰ ਖਿੜਕੀਆਂ ਤੋਂ ਦੂਰ ਰਹਿਣ ਦੀ ਅਪੀਲ

Punjab Sirens News in punjabi

Sirens sounded at dawn in Hoshiarpur, firozpur and Amritsar in Punjab News: ਪਾਕਿਸਤਾਨ ਨੇ ਅੱਜ ਸਵੇਰੇ (10 ਮਈ) ਲਗਾਤਾਰ ਚੌਥੇ ਦਿਨ ਪੰਜਾਬ 'ਤੇ ਹਮਲਾ ਕੀਤਾ। ਜਿਸ ਤੋਂ ਬਾਅਦ ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਫਿਰੋਜ਼ਪੁਰ ਵਿੱਚ ਫਿਰ ਤੋਂ ਸਾਇਰਨ ਵੱਜ ਰਹੇ ਹਨ। ਫਿਰੋਜ਼ਪੁਰ ਦੇ ਡੀਸੀ ਦੀਪਸ਼ਿਖਾ ਸ਼ਰਮਾ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣਾ ਚਾਹੀਦਾ ਹੈ। ਖਿੜਕੀਆਂ ਤੋਂ ਦੂਰ ਰਹੋ। ਪ੍ਰਸ਼ਾਸਨ ਤੋਂ ਹਰੀ ਝੰਡੀ ਦੀ ਉਡੀਕ ਕਰਨ ਲਈ ਕਿਹਾ।

 ਅੰਮ੍ਰਿਤਸਰ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਘਰ ਦੇ ਅੰਦਰ ਰਹੋ ਅਤੇ ਖਿੜਕੀਆਂ ਤੋਂ ਦੂਰ ਰਹੋ। ਜਿਵੇਂ ਹੀ ਅਸੀਂ ਆਮ ਗਤੀਵਿਧੀਆਂ ਮੁੜ ਸ਼ੁਰੂ ਕਰਨ ਦੇ ਯੋਗ ਹੋਏ, ਅਸੀਂ ਤੁਹਾਨੂੰ ਸੂਚਿਤ ਕਰਾਂਗੇ,ਕਿਰਪਾ ਕਰਕੇ ਸ਼ਾਂਤ ਰਹੋ ਅਤੇ ਘਬਰਾਉ ਨਾ। ਕਿਸੇ ਵੀ ਸਹਾਇਤਾ ਲਈ ਸਾਡੇ ਨਾਲ ਸੰਪਰਕ ਕਰੋ।
1. ਸਿਵਲ ਕੰਟਰੋਲ ਰੂਮ - 01832226262, 7973867446
2. ਪੁਲਿਸ ਕੰਟਰੋਲ ਰੂਮ - ਸ਼ਹਿਰ 9781130666
3. ਦਿਹਾਤੀ 9780003387

ਦੱਸ ਦੇਈਏ ਕਿ ਸਵੇਰੇ 5 ਵਜੇ ਪਠਾਨਕੋਟ ਏਅਰਬੇਸ, ਅੰਮ੍ਰਿਤਸਰ ਅਤੇ ਜਲੰਧਰ ਵਿਖੇ ਜ਼ੋਰਦਾਰ ਧਮਾਕੇ ਸੁਣੇ ਗਏ। ਅੰਮ੍ਰਿਤਸਰ ਵਿੱਚ ਇੱਕ ਡਰੋਨ ਦੇਖਿਆ ਗਿਆ, ਜਿਸਨੂੰ ਫੌਜ ਨੇ ਨਸ਼ਟ ਕਰ ਦਿੱਤਾ।

(For more news apart from 'Punjab Sirens News in punjabi '  , stay tuned to Rozana Spokesman)