ਬਾਦਲਾਂ ਨੇ ਲੰਗਰ 'ਤੇ ਸਰਕਾਰੀ ਮਦਦ ਦਾ ਠੱਪਾ ਲਵਾਇਆ : ਜਤਿੰਦਰ ਸਿੰਘ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੰਗਰ ਦੀ ਰਸਦ ਤੋਂ ਜੀਐਸਟੀ ਹਟਵਾਉਣ ਦੇ ਬਾਦਲ ਦਲ ਦੇ ਕੀਤੇ ਜਾ ਰਹੇ ਦਾਅਵਿਆਂ 'ਤੇ ਸਵਾਲੀਆ ਨਿਸ਼ਾਨ ਲਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜਨਰਲ...

Jatinder Singh

ਨਵੀਂ ਦਿੱਲੀ:ਲੰਗਰ ਦੀ ਰਸਦ ਤੋਂ ਜੀਐਸਟੀ ਹਟਵਾਉਣ ਦੇ ਬਾਦਲ ਦਲ ਦੇ ਕੀਤੇ ਜਾ ਰਹੇ ਦਾਅਵਿਆਂ 'ਤੇ ਸਵਾਲੀਆ ਨਿਸ਼ਾਨ ਲਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜਨਰਲ ਸਕੱਤਰ ਸ.ਜਤਿੰਦਰ ਸਿੰਘ ਸੋਨੂੰ ਕਿਹਾ ਹੈ ਕਿ ਬਾਦਲ ਦਲ ਨੂੰ ਸੰਗਤ ਨੂੰ ਗੁਮਰਾਹ ਕਰਨ ਦਾ ਕੋਈ ਹੱਕ ਨਹੀਂ। ਲੰਗਰ ਦੀ ਰਸਦ ਤੋਂ ਜੀਐਸਟੀ ਹਟਾਇਆ ਹੀ ਨਹੀਂ  ਗਿਆ, ਸਗੋਂ ਜੇ ਲੰਗਰ ਦੀ ਰਸਦ 'ਤੇ ਲੱਗੇ ਹੋਏ ਟੈਕਸ ਤੋਂ ਛੋਟ ਲੈਣੀ ਹੈ ਤਾਂ ਸਰਕਾਰ 'ਸੇਵਾ ਭੋਜ ਯੋਜਨਾ' ਸਕੀਮ ਅਧੀਨ ਸਰਕਾਰੀ ਮਦਦ ਦੇਵੇਗੀ, ਜਿਸਦਾ ਸਿਧਾ ਮਤਲਬ ਹੈ ਕਿ ਮੋਦੀ ਸਰਕਾਰ ਲੰਗਰ 'ਤੇ ਸਰਕਾਰੀ ਮਦਦ ਦੇ ਰਹੀ ਹੈ।

ਉਨ੍ਹਾਂ ਹੈਰਾਨੀ ਜ਼ਾਹਰ ਕਰਦਿਆਂ ਪੁਛਿਆ, “ ਜਦੋਂ ਅਕਬਰ ਨੇ ਗੁਰੂ ਅਮਰਦਾਸ ਪਾਤਸ਼ਾਹ ਨੂੰ ਲੰਗਰ ਵਾਸਤੇ ਜਾਗੀਰਾਂ ਦੇਣ ਦੀ ਪੇਸ਼ਕਸ਼ ਕੀਤੀ ਸੀ ਤਾਂ ਗੁਰੂ ਸਾਹਿਬ ਨੇ ਉਸਦੀ ਪੇਸ਼ਕਸ਼ ਠੁਕਰਾਉਂਦੇ ਹੋਏ ਸਪਸ਼ਟ ਕਰ ਦਿਤਾ ਸੀ ਕਿ ਗੁਰੂ ਘਰ ਦਾ ਲੰਗਰ ਸੰਗਤ ਦੇ ਦਸਵੰਧ ਤੋਂ ਹੀ ਚੱਲਦਾ ਰਹੇਗਾ। ਗੁਰੂ ਘਰ ਤੋਂ ਤਾਂ ਦਾਨ ਮਿਲਦਾ ਹੈ, ਭਲਾ ਕੋਈ ਗੁਰੂ ਘਰ ਦਾਨ ਕਿਸ ਤਰ੍ਹਾਂ ਦੇ ਸਕਦਾ ਹੈ।ਪਰ ਬਾਦਲ ਦਲ ਦੇ ਆਗੂ ਤੇ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸ ਮੁੱਦੇ 'ਤੇ ਗੁਮਰਾਹ ਕੀਤਾ ਹੈ।“


ਸ.ਜਤਿੰਦਰ ਸਿੰਘ ਸੋਨੂੰ ਨੇ ਕਿਹਾ ਬੀਬੀ ਹਰਸਿਮਰਤ ਕੌਰ ਬਾਦਲ ਨੇ ਤਾਂ ਪਹਿਲਾਂ ਜ਼ੋਰ ਸ਼ੋਰ ਨਾਲ ਐਲਾਨ ਕੀਤਾ ਸੀ ਕਿ ਜੇ ਲੰਗਰ ਤੋਂ ਜੀਐਸਟੀ ਨਾ ਹਟਿਆ ਤਾਂ ਉਹ ਅਸਤੀਫ਼ਾ ਦੇ ਦੇਣਗੇ, ਜੇ ਹੁਣ ਜ਼ਰਾ ਵੀ ਗ਼ੈਰਤ ਬਣੀ ਹੈ ਤਾਂ ਅਸਤੀਫਾ ਦੇ ਦਿਉ ਨਾ, ਕਿਉਂ ਲੰਗਰ ਨੂੰ ਸਰਕਾਰੀ ਮਦਦ ਅਧੀਨ ਲਿਆ ਕੇ, ਸੰਗਤ ਨੂੰ ਗੁਮਰਾਹ ਕਰ ਰਹੇ ਹੋ?