...ਆਖ਼ਰ ਕਦੋਂ ਤਕ ਲੋਕ ਜਾਨ ਜ਼ੋਖ਼ਮ ਵਿਚ ਪਾ ਕੇ ਸਤਲੁਜ ਦਰਿਆ ਪਾਰ ਕਰਨਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਲ੍ਹਾ ਰੂਪਨਗਰ ਬਲਾਕ ਸ੍ਰੀ ਚਮਕੌਰ ਸਾਹਿਬ ਅਧੀਨ ਕਸਬਾ ਬੇਲਾ ਤੋਂ ਸਤਲੁਜ ਦਰਿਆ ਪਾਰ ਕਰਨ ਲਈ ਸ੍ਰੀ ਚਮਕੌਰ ਸਾਹਿਬ ਜ਼ਿਲ੍ਹਾ ਰੁਪਨਗਰ, ਮੁਹਾਲੀ, ਫ਼ਤਿਹਗੜ੍ਹ ਸਾਹਿਬ,...

People Crossing Satluj River

ਸ੍ਰੀ ਚਮਕੌਰ ਸਾਹਿਬ,  ਜ਼ਿਲ੍ਹਾ ਰੂਪਨਗਰ ਬਲਾਕ ਸ੍ਰੀ ਚਮਕੌਰ ਸਾਹਿਬ ਅਧੀਨ ਕਸਬਾ ਬੇਲਾ ਤੋਂ ਸਤਲੁਜ ਦਰਿਆ ਪਾਰ ਕਰਨ ਲਈ ਸ੍ਰੀ ਚਮਕੌਰ ਸਾਹਿਬ ਜ਼ਿਲ੍ਹਾ ਰੁਪਨਗਰ, ਮੁਹਾਲੀ, ਫ਼ਤਿਹਗੜ੍ਹ ਸਾਹਿਬ, ਨਵਾਂ ਸ਼ਹਿਰ, ਹੁਸ਼ਿਆਰਪੁਰ ਦੇ ਸੈਂਕੜੇ ਪਿੰਡਾਂ ਦੇ ਲੋਕਾਂ ਦੀਆਂ ਜ਼ਮੀਨਾਂ ਤੇ ਰਿਸ਼ਤੇਦਾਰੀਆਂ 'ਚ ਜਾਣ ਲਈ ਜਾਨ ਜ਼ੋਖ਼ਮ ਵਿਚ ਕਿਸ਼ਤੀ ਰਾਹੀਂ ਜਾਣਾ ਪੈਂਦਾ ਹੈ ਅਤੇ ਖੇਤੀਬਾੜੀ ਦਾ ਸਮਾਨ ਟਰੈਕਟਰ ਟਰਾਲੀ ਲਿਜਾਣ ਲਈ ਰੂਪਨਗਰ ਵਾਇਆ ਕਾਠਗੜ੍ਹ ਨੂੰ ਹੋ ਕੇ ਆਉਣਾ ਪੈਂਦਾ ਹੈ।

ਬਾਰਸ਼ਾਂ ਦੇ ਦਿਨਾਂ ਵਿਚ ਸਤਲੁਜ ਦਰਿਆ 'ਚ ਪਾਣੀ ਜ਼ਿਆਦਾ ਹੋਣ ਕਰ ਕੇ ਕਈ ਦਿਨ ਕਿਸ਼ਤੀ ਨਹੀਂ ਪੈਂਦੀ ਜਿਸ ਕਰ ਕੇ ਮਜ਼ਦੂਰਾਂ, ਅਧਿਆਪਕਾਂ ਅਤੇ ਫ਼ੈਕਟਰੀ 'ਚ ਕੰਮ ਕਰਨ ਵਾਲੇ ਕਾਮਿਆਂ ਨੂੰ ਵਾਇਆ ਰੂਪਨਗਰ ਹੋ ਕੇ ਜਾਣਾ ਪੈਂਦਾ ਹੈ। ਇਸ ਕਰ ਕੇ ਇਨ੍ਹਾਂ ਲੋਕਾਂ ਦਾ ਬੇਲਾ, ਸ੍ਰੀ ਚਮਕੌਰ ਸਾਹਿਬ ਨਾਲੋਂ ਸੰਪਰਕ ਟੁੱਟ ਜਾਂਦਾ ਹੈ ਤੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ, ਅਧਿਆਪਕਾਂ, ਕਿਰਤੀ ਮਜ਼ਦੂਰਾਂ ਦਾ ਨੁਕਾਸਨ ਅਤੇ ਖੇਤੀਬਾੜੀ ਕਰਨ ਵਾਲੇ ਕਿਸਾਨਾਂ ਦਾ ਸਮਾਂ ਅਤੇ ਪੈਸਾ ਦਾ ਵਾਧੂ ਨੁਕਸਾਨ ਹੁੰਦਾ ਹੈ।