ਪਲਾਸਟਿਕ ਦੇ ਲਿਫ਼ਾਫ਼ਿਆਂ ਵਿਰੁਧ ਕਾਰਵਾਈ ਕਰਨ ਪਹੁੰਚੇ ਇੰਸਪੈਕਟਰ ਦੀ ਔਰਤ ਵਲੋਂ ਸ਼ਰੇਆਮ ਖਿੱਚਧੂਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਔਰਤ ਵਲੋਂ ਦਿਆਲ ਸਿੰਘ ਨਾਲ ਗਲਮੇ ਤੋਂ ਫੜ੍ਹ ਕੀਤੀ ਗਈ ਖਿੱਚ-ਧੂਹ

Women beat the Inspector

ਰੂਪਨਗਰ: ਨਗਰ ਕੌਂਸਲ ਰੂਪਨਗਰ ਦੇ ਸੈਨੇਟਰੀ ਇੰਸਪੈਕਟਰ ਨਾਲ ਇਕ ਔਰਤ ਵਲੋਂ ਖਿੱਚ-ਧੂਹ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਸੈਨੇਟਰੀ ਇੰਸਪੈਕਟਰ ਦਿਆਲ ਸਿੰਘ ਅਪਣੀ ਟੀਮ ਦੇ ਨਾਲ ਮੰਡੀ ਵਿਚ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਕਰਨ ਵਾਲਿਆਂ ਵਿਰੁਧ ਕਾਰਵਾਈ ਕਰਨ ਪਹੁੰਚੇ ਸਨ।

ਇਸ ਦੌਰਾਨ ਦਿਆਲ ਸਿੰਘ ਲਿਫ਼ਾਫ਼ੇ ਜ਼ਬਤ ਕਰ ਰਹੇ ਸਨ ਕਿ ਇੰਨੇ ਨੂੰ ਇਕ ਔਰਤ ਆਈ ਤੇ ਉਸ ਨੇ ਦਿਆਲ ਸਿੰਘ ਨੂੰ ਜ਼ੋਰ ਕੇ ਗਲਮੇ ਤੋਂ ਫੜ੍ਹ ਲਿਆ ਤੇ ਕਾਫ਼ੀ ਖਿੱਚ-ਧੂਹ ਕੀਤੀ। ਖਿੱਚ-ਧੂਹ ਦੌਰਾਨ ਦਿਆਲ ਸਿੰਘ ਦੀ ਪੱਗ ਵੀ ਲਹਿ ਗਈ। ਸਥਾਨਕ ਲੋਕਾਂ ਨੇ ਮਾਮਲੇ ਵਿਚ ਪੈ ਕੇ ਉਨ੍ਹਾਂ ਨੂੰ ਛੁਡਾਇਆ।

ਉਕਤ ਔਰਤ ਆਖ ਰਹੀ ਸੀ ਕਿ ਗਰੀਬ ਲੋਕਾਂ ਦਾ ਨੁਕਸਾਨ ਕਿਉਂ ਕਰ ਰਹੇ ਹੋ। ਇਸ ਮਾਮਲੇ ਸਬੰਧੀ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ। ਪੁਲਿਸ ਮਾਮਲੇ ਦੀ ਕਾਰਵਾਈ ਕਰ ਰਹੀ ਹੈ।