ਕੈਪਟਨ ਨੇ ਮੁੜ ਸ਼ੁਰੂ ਕੀਤੀ ਲੰਚ ਡਿਪਲੋਮੇਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਲ੍ਹਾ ਅੰਮ੍ਰਿਤਸਰ ਦੇ ਵਿਧਾਇਕਾਂ ਨਾਲ ਖਾਧਾ ਖਾਣਾ, ਪਰ ਨਵਜੋਤ ਸਿੱਧੂ ਨਹੀਂ ਆਏ

File

ਚੰਡੀਗੜ੍ਹ, 9 ਜੂਨ (ਗੁਰਉਪਦੇਸ਼ ਭੁੱਲਰ): ਵਿਧਾਇਕਾਂ ਦੇ ਮਨ ਟਟੋਲਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੰਚ ਡਿਪਲੋਮੇਸੀ ਦਾ ਸਿਲਸਿਲਾ ਫਿਰ ਸ਼ੁਰੂ ਕਰ ਦਿਤਾ ਹੈ। ਇਸ ਦਾ ਮਕਸਦ ਵਿਧਾਇਕਾਂ ਦੇ ਵਿਚਾਰ ਸੁਣ ਕੇ ਉਨ੍ਹਾਂ ਦੇ ਗਿਲੇ ਸ਼ਿਕਵੇ ਦੂਰ ਕਰਨਾ ਹੈ। ਅੱਜ ਮੁੱਖ ਮੰਤਰੀ ਵਲੋਂ ਇਸੇ ਸਿਲਸਿਲੇ ਤਹਿਤ ਲੜੀ ਨੂੰ ਅੱਗੇ ਤੋਰਦਿਆਂ ਦੁਪਹਿਰ ਦਾ ਖਾਣਾ ਅਪਣੀ ਰਿਹਾਇਸ਼ 'ਤੇ ਜ਼ਿਲ੍ਹਾ ਅਮ੍ਰਿਤਸਰ ਦੇ ਕਾਂਗਰਸੀ ਵਿਧਾਇਕ ਨਾਲ ਖਾਧਾ।

ਇਸ ਮੌਕੇ ਕੈਬਨਿਟ ਮੰਤਰੀ ਸੁੱਖਸਰਕਾਰੀਆ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਵਿਧਾਇਕ ਕੁਲਜੀਤ ਨਾਗਰਾ ਵੀ ਮੀਟਿੰਗ 'ਚ ਮੌਜੂਦ ਰਹੇ। ਜ਼ਿਲ੍ਹਾ ਅੰਮ੍ਰਿਤਸਰ ਦੇ ਵਿਧਾਇਕਾਂ 'ਚ ਡਾ. ਰਾਜ ਕੁਮਾਰ ਵੇਰਕਾ, ਇੰਦਬੀਰ ਸਿੰਘ ਬੁਲਾਰੀਆ ਅਤੇ ਸੁਨੀਲ ਦੱਤੀ ਦੇ ਨਾਂ ਜ਼ਿਕਰਯੋਗ ਹਨ ਪਰ ਨਵਜੋਤ ਸਿੰਘ ਸਿੱਧੂ ਮੀਟਿੰਗ 'ਚ ਨਹੀਂ ਸਨ। ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਨ੍ਹਾਂ ਨੂੰ ਸਦਿਆ ਗਿਆ ਸੀ ਜਾਂ ਨਹੀਂ। ਮੁੱਖ ਮੰਤਰੀ ਨੇ ਇਸ ਮੀਟਿੰਗ ਦੀ ਤਸਵੀਰ ਖ਼ੁਦ ਅਪਣੇ ਟਵਿਟਰ 'ਤੇ ਵੀ ਸਾਂਝੀ ਕੀਤੀ ਹੈ।