ਕਿਸ਼ੋਰ ਅਵਸਥਾ ਦਾ ਬੱਚਿਆਂ ਦਾ ਸਾਈਬਰ ਪੋਰਨ ਸਾਈਟਾਂ ਵਲ ਵੱਧ ਰਿਹਾ ਰੁਝਾਨ : ਡਾ. ਸੰਧੂ
ਇੰਟਰਨੈਲ ਦੀ ਸੁਵਿਧਾ ਦੇ ਚਲਦਿਆਂ ਕੁੱਝ ਵੀ ਅਜਿਹਾ ਨਹੀਂ ਰਹਿ ਗਿਆ ਜੋ ਪਹੁੰਚ ਤੋਂ ਬਾਹਰ ਹੋਵੇ
ਪਟਿਆਲਾ, 9 ਜੂਨ (ਤੇਜਿੰਦਰ ਫ਼ਤਿਹਪੁਰ) : ਇੰਟਰਨੈਲ ਦੀ ਸੁਵਿਧਾ ਦੇ ਚਲਦਿਆਂ ਕੁੱਝ ਵੀ ਅਜਿਹਾ ਨਹੀਂ ਰਹਿ ਗਿਆ ਜੋ ਪਹੁੰਚ ਤੋਂ ਬਾਹਰ ਹੋਵੇ। ਹਾਲ ਹੀ ਵਿੰਚ ਆਏ ਨਵੇਂ ਆਂਕੜਿਆ ਮੁਤਾਬਕ ਦੇਸ਼ ਦੇ 70 ਫ਼ੀ ਸਦੀ ਮੁੰਡਿਆਂ ਅਤੇ 35 ਫ਼ੀ ਸਦੀ ਕੁੜੀਆਂ ਦਾ ਰੁਝਾਨ ਸਾਈਬਰ ਪੋਰਨ ਸਾਈਟਸ ਵਲ ਵਧਿਆ ਹੈ, ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਯੂਨੀਵਰਸਿਟੀ ਦੇ ਸਾਈਕੋਲੋਜੀ ਵਿਭਾਗ ਦੇ ਐਸੋਸੀਏਟ ਪ੍ਰੋਫ਼ੈਸਰ ਡਾ. ਦਮਨਜੀਤ ਸੰਧੂ ਨੇ ਕੀਤਾ। ਉਨ੍ਹਾਂ ਦਸਿਆ ਕਿ ਕਿਸ਼ੋਰ ਅਵਸਥਾ ਦੇ ਬੱਚਿਆਂ ਦਾ ਸਾਈਬਰ ਪੋਰਨ ਸਾਈਟਸ ਵੱਲ ਵੱਧਦਾ ਰੁਝਾਨ ਅਤੇ ਪੈ ਚੁੱਕੀ ਆਦਤ ਕਾਰਨ ਇਹ ਬੱਚੇ ਬਲਾਤਕਾਰ ਵਰਗੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਇੰਨਾ ਹੀ ਨਹੀਂ ਬਲਕੇ ਜਦੋਂ ਇਹ ਬੱਚੇ ਪੋਰਨ ਸਾਈਟ ਜਾਂ ਆਨ ਲਾਈਨ ਗੇਮ ਖੇਡ ਰਹੇ ਹੁੰਦੇ ਹਨ ਤਾਂ ਅਚਾਨਕ ਕਮਰੇ ਵਿੱਚ ਮਾਪਿਆ ਦੇ ਆ ਜਾਣ 'ਤੇ ਇਹ ਫਟਾ ਫਟ ਕੋਈ ਹੋਰ ਸਾਈਟ ਖੋਲ ਲੈਂਦੇ ਹਨ ਜਾਂ ਮਾਪਿਆਂ ਨੂੰ ਬਹਾਨਾ ਬਣਾਉਂਦੇ ਹਨ ਕਿ ਉਹ ਅਪਣਾ ਪੜ੍ਹਾਈ ਦਾ ਕੰਮ ਕਰ ਰਹੇ ਹਨ, ਜਿਸ ਦੇ ਚਲਦਿਆਂ ਬੱਚਿਆ ਵਿਚ ਝੂਠ ਬੋਲਦ ਦੀ ਆਦਤ ਵੀ ਵੱਧਦੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਕਿ ਤਾਲਾਬੰਦੀ ਦੌਰਾਨ ਭਾਰਤ ਵਿਚ ਸਾਈਬਰ ਪੋਰਨ ਸਾਈਟਸ 'ਤੇ 95 ਫ਼ੀ ਸਦੀ ਟ੍ਰੈਫ਼ਿਕ ਵਧਿਆ ਹੈ। ਉਨ੍ਹਾਂ ਦਸਿਆ ਕਿ ਪੋਰਨ ਸਾਈਟ ਜਾਂ ਆਨ ਲਾਈਨ ਗੇਮਾਂਖੇਡਣ ਵਾਲੇ ਬੱਚਿਆਂ ਦੇ ਸੁਭਾਅ ਵਿਚ ਬਹੁਤ ਤੇਜੀ ਨਾਲ ਤਬਦੀਲੀ ਆਉਂਦੀ ਹੈ ਤੇ ਉਹ ਚਿੜਚਿੜੇ ਬਣ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਇਹ ਬੇਹੱਦ ਜ਼ਰੂਰੀ ਹੈ ਕਿ ਸਕੂਲਾਂ ਦੇ ਨਾਲ ਨਾਲ ਘਰਾਂ ਵਿਚ ਵੀ ਬੱਚਿਆ ਨੂੰ ਸੈਕਸ ਐਜੁਕੇਸ਼ਨ ਦਿਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਕਿਸੇ ਗ਼ਲਤ ਰਸਤੇ 'ਤੇ ਪੈਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਦਸਿਆ ਕਿ ਜਦੋਂ ਕਿ ਜ਼ਿਆਦਾਤਰ ਸਕੂਲਾਂ ਵਿਚ ਬਚਿਆ ਨੂੰ ਸਿਰਫ਼ ਗੁੱਡ ਟੱਚ, ਬੈਡ ਟੱਚ ਯਾਨੀ ਕਿ ਚੰਡੀ ਛੋਅ ਅਤੇ ਮਾੜੀ ਛੋਅ ਬਾਰੇ ਹੀ ਦਸਿਆ ਜਾਂਦਾ ਹੈ, ਜੋ ਕਿ ਅੱਜ ਦੇ ਦੌਰ ਵਿਚ ਇਹ ਨਾ ਕਾਫ਼ੀ ਹੈ। ਜਦੋਂ ਕਿ ਇਹ ਜ਼ਰੂਰੀ ਹੈ ਕਿ ਅਸੀ ਸਕੂਲਾਂ ਤੋਂ ਇਲਾਵਾ ਘਰਾਂ ਵਿਚ ਵੀ ਅਪਣੇ ਮਾਪਿਆਂ ਨਾਲ ਸਬੰਧ ਨੇ ਜੋ ਉਨ੍ਹਾਂ ਸੁਖਾਲੇ ਬਣਾਈਏ ਤਾਂ ਜੋ ਬੱਚੇ ਅਪਣੇ ਮਾਪਿਆ ਨਾਲ ਹਰ ਤਰ੍ਹਾਂ ਦੀ ਗੱਲ ਨੂੰ ਸਾਂਝਾ ਕਰ ਸਕਣ।
ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਬੱਚਿਆ ਨਾਲ ਸੁਖਾਵੇਂ ਸਬੰਧ ਬਨਾਉਣ ਤਾਂ ਜੋ ਹਰ ਗੱਲ ਖੁੱਲ ਕੇ ਸਹਿਜੇ ਹੀ ਕਰ ਸਕਣ ਅਤੇ ਮਾਪਿਆਂ ਨੂੰ ਵੀ ਚਾਹੀਦਾ ਹੈ ਬੱਚਿਆ ਦੀ ਕਿਸੀ ਵੀ ਗੱਲ ਇਕੋ ਦਮ ਅੱਗ ਬਬੂਲਾ ਹੋਣ ਦੀ ਬਜਾਏ, ਉਨ੍ਹਾਂ ਨੂੰ ਪਿਆਰ ਨਾਲ ਸਮਝਿਆ ਜਾਵੇ ਤੇ ਉਨ੍ਹਾਂ ਨੂੰ ਪਿਆਰਾ ਨਾਲ ਹੀ ਸਮਝਾਇਆ ਜਾਵੇ। ਡਾ. ਦਮਨਜੀਤ ਸੰਧੂ ਨੇ ਕਿਹਾ ਕਿ ਛੋਟੇ ਬੱਚਿਆ ਵਿੱਚ ਮੋਬਾਈਲ 'ਤੇ ਗੇਮਾਂ ਖੇਡਣ ਦਾ ਵੱਧ ਰਿਹਾ ਰੁਝਾਨ ਬੇਹੱਦ ਚਿੰਤਾ ਜਨਕ ਹੈ ਜੋ ਕਿ ਉਨ੍ਹਾਂ ਦੀ ਮੈਂਟਲ ਹੈਲਥ ਲਈ ਨੁਕਸਾਨਦਾਈ ਸਾਬਤ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਬਹੁਤ ਸਾਰੇ ਅਜਿਹੇ ਕੇਸ ਆਉਣ ਲੱਗ ਪਏ ਹਨ ਕਿ ਮੋਬਾਈਲ ਵਿੱਚ ਗੇਮਾਂ ਖੇਡਣ ਦੇ ਆਦੀ ਹੋ ਚੁੱਕੇ ਬੱਚਿਆ ਨੂੰ ਜੇਕਰ ਇੰਟਰਨੈਟ ਦੀ ਵਰਤੋ ਜਾਂ ਗੇਮਾਂ ਖੇਡਣ ਤੋਂ ਰੋਕਿਆ ਜਾਂਦਾ ਹੈ ਤਾਂ ਉਹ ਆਤਮ ਹੱਤਿਆ ਵਰਗੀ ਘਟਨਾਵਾਂ ਨੂੰ ਵੀ ਅੰਜਾਮ ਦੇ ਦਿੰਦੇ ਹਨ, ਕਿਉਂਕਿ ਉਹ ਮਾਨਸਿਕ ਰੋਗੀ ਬਣ ਚੁੱਕੇ ਹੁੰਦੇ ਹਨ।