ਭਾਜਪਾ ਤੇ ਮੋਦੀ ਨੂੰ ਖ਼ੁਸ਼ ਕਰਨ ਲਈ ਬਾਦਲ ਦੇਰ-ਸਵੇਰ ਜੱਥੇਦਾਰ ਤੇ ਪ੍ਰਧਾਨ ਦੀ ਕਰ ਸਕਦੇ ਨੇ ਛੁੱਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ  ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪ੍ਰਧਾਨ ਵਲੋਂ ਖ਼ਾਲਿਸਤਾਨ ਦੀ ਮੰਗ  ਤੇ ਤਿੱਖਾ ਇਤਰਾਜ਼ ਸ਼ੁਰੂ ਹੋ ਗਿਆ ਹੈ

File

ਅੰਮ੍ਰਿਤਸਰ 9 ਜੂਨ ( ਸੁਖਵਿੰਦਰਜੀਤ ਸਿੰਘ ਬਹੋੜੂ) : ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ  ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪ੍ਰਧਾਨ ਵਲੋਂ ਖ਼ਾਲਿਸਤਾਨ ਦੀ ਮੰਗ  ਤੇ ਤਿੱਖਾ ਇਤਰਾਜ਼ ਸ਼ੁਰੂ ਹੋ ਗਿਆ ਹੈ। ਇਸ ਤੋਂ ਛੁੱਟ ਸ਼੍ਰੋਮਣੀ  ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੁਆਰਾ  ਲੰਗਰ ਤੇ ਕੜਾਹ- ਪ੍ਰਸ਼ਾਦਿ ਦੀ ਦੇਗ ਗੁਰੂ-ਘਰਾਂ ਚ ਵਰਤਾਉਣ ਲਈ ਪ੍ਰਧਾਨ-ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਆਗਿਆ ਮੰਗ ਲਈ  ਹੈ , ਜਿਸ ਦੀ ਤਿੱਖੀ ਅਲੋਚਨਾ ਸਿੱਖ ਹਲਕਿਆਂ 'ਚ ਕੀਤੀ ਜਾ ਰਹੀ ਹੈ ।

6 ਜੂਨ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਉਕਤ ਗੰਭੀਰ ਮੱਸਲਿਆਂ ਚ ਬੁਰੀ ਤਰਾਂ ਘਿਰ ਗਿਆਂ ਹੈ। ਬਾਦਲ ਪਰਵਾਰ ਦੀ ਨੂੰਹ ਹਰਸਿਮਰਤ ਕੌਰ  ਬਾਦਲ ਮੋਦੀ ਸਰਕਾਰ ਚ ਕੈਬਨਿਟ ਵਜ਼ੀਰ ਹੈ। ਭਾਜਪਾ ਦਾ ਸਿਆਸੀ ਗਠਜੋੜ ਸ਼੍ਰੋਮਣੀ ਅਕਾਲੀ ਦਲ  ਬਾਦਲ ਨਾਲ ਹੈ। ਦੂਸਰਾ ਭਾਜਪਾ ਤੇ ਆਰ ਐਸ ਐਸ ਖਾਲਸਤਾਨ ਵਿਰੋਧੀ ਭਾਜਪਾ ਤੇ ਆਰ ਐਸ ਐਸ ਖਾਲਸਤਾਨ ਵਿਰੋਧੀ  ਹੋਣ ਕਾਰਨ ,ਬਾਦਲ ਦੇਰ-ਸਵੇਰ ਜੱਥੇਦਾਰ ਤੇ ਪ੍ਰਧਾਂਨ ਦੀ ਛੁੱਟੀ ਕਰਵਾਉਣੀ ਤੇ ਉਨਾ ਨੂੰ ਬਲੀ ਦਾ ਬੱਕਰਾ ਬਣਾਉਣ ਸਵਾਏ ਹੋਰ ਕੋਈ ਚਾਰਾ ਨਹੀ ।ਬਾਦਲ ਕਿਸੇ ਵੀ ਕੀਮਤ ਤੇ ਨਾ ਤਾਂ ਹਰਸਿਮਰਤ ਕੌਰ ਬਾਦਲ ਦੀ ਵਜ਼ੀਰੀ ਛੱਡਣਗੇ ਤੇ ਨਾ ਹੀ ਭਾਜਪਾ ਨਾਲੋਂ ਤੋੜ ਵਿਛੋੜਾ ਕਰਨਗੇ।

ਅੱਜ ਸਪੋਕਸਮੈਨ ਅਤੇ ਇਕ ਹੋਰ ਅਖਬਾਰ ਦੀ ਸੰਪਾਦਕੀ ਨੂੰ ਲੋਕਾਂ ਬੜੀ ਬਾਰੀਕੀ ਨਾਲ ਪੜਦਿਆਂ ਵੱਖ-ਵੱਖ ਲੋਕਾਂ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਆਉਣ ਵਾਲੇ  ਦਿਨਾਂ ਚ ਸਿੱਖ ਸਿਆਸਤ ਚ ਵੱਡਾ ਧਮਾਕਾ ਹੋਵੇਗਾ। ਨਵੀ ਸਿੱਖ ਧਾਰਮਿਕ ਲੀਡਰਸ਼ਿਪ ਅਹਿਮ ਥਾਂਵਾਂ ਤੇ ਤਾਇਨਾਤ ਹੋਵੇਗੀ।ਚਰਚਾ ਮੁਤਾਬਕ ਜੱਥੇਦਾਰ ਤੇ ਪ੍ਰਧਾਨ ਬਾਦਲਾਂ ਦੇ ਰਹਿਮ ਤੇ ਹਨ।ਇਨਾ ਦਾ ਨਾ ਤਾਂ ਕੋਈ ਧੜਾ ਹੈ ਤੇ ਨਾ ਹੀ ਕਿਸੇ ਧੜੇਬਾਜ ਨੂੰ ਅਹਿਮ ਥਾਂਵਾਂ ਤੇ ਟਿਕਣ  ਬਾਦਲ ਦਿੰਦੇ ਹਨ।ਚਰਚਾ ਹੈ ਕਿ ਦੇਗ ਤੇ ਲੰਗਰ ਵਰਤਾਉਣ ਲਈ ਪ੍ਰਧਾਨ ਨੂੰ ਸਲਾਹ ਮਸ਼ਵਰਾ ਸਿੱਖ ਵਿਦਵਾਨਾਂ ਨਾਲ ਕਰਨਾ ਚਾਹੀਦਾ ਸੀ ।ਇਸ ਵੇਲੇ ਸ਼੍ਰੋਮਣੀ ਕਮੇਟੀ ਪ੍ਰਧਾਨ ਪਹਿਲੇ ਰਹਿ ਚੁੱਕੇ ਪ੍ਰਧਾਨਾ ਨਾਲੋਂ ਸਭ ਤੋਂ ਕਮਜ਼ੋਰ ਸਾਬਤ ਹੇਏ ।ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਸਵਰਗੀ ਜੱਥੇਦਾਰ ਗੁਚਰਨ ਸਿੰਘ ਟੌਹੜਾ ਨੂੰ ਅੱਜ ਯਾਦ ਕੀਤਾ ਗਿਆ ਜਿਨਾ ਨੂੰ ਮਿਲਣ ਲਾਲ ਕਿਸ਼ਨ ਅਡਵਾਨੀ ਵਰਗੇ ਨੇਤਾ ਖੁਦ ਲੈਣ ਆਂਉਦੇ ਸਨ  ਪਰ ਹੁਣ ਸਭ ਕੁਝ ਹੀ ਉਲਟ ਹੋ ਗਿਆਂ ਹੈ।