ਦੇਸ਼ ਵਿਚ ਕੋਰੋਨਾ ਦੇ 92,596 ਨਵੇਂ ਮਾਮਲੇ, 2219 ਮੌਤਾਂ

ਏਜੰਸੀ

ਖ਼ਬਰਾਂ, ਪੰਜਾਬ

ਦੇਸ਼ ਵਿਚ ਕੋਰੋਨਾ ਦੇ 92,596 ਨਵੇਂ ਮਾਮਲੇ, 2219 ਮੌਤਾਂ

image

ਨਵੀਂ ਦਿੱਲੀ, 9 ਜੂਨ : ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ 92,596 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 2219 ਲੋਕਾਂ ਦੀ ਲਾਗ ਨਾਲ ਮੌਤ ਹੋਈ ਹੈ | ਸਿਹਤ ਮੰਤਰਾਲਾ ਵਲੋਂ ਬੁਧਵਾਰ ਨੂੰ  ਜਾਰੀ ਅੰਕੜਿਆਂ ਮੁਤਾਬਕ ਦੇਸ਼ 'ਚ ਕੋਰੋਨਾ ਦੇ ਨਵੇਂ ਮਾਮਲੇ 92,596 ਆਏ, ਇਸ ਤਰ੍ਹਾਂ ਨਾਲ ਪੀੜਤਾਂ ਦੀ ਕੁਲ ਗਿਣਤੀ 2,90,89,069 ਹੋ ਗਈ ਹੈ ਅਤੇ ਮਿ੍ਤਕਾਂ ਦੀ ਗਿਣਤੀ 3,53,528 'ਤੇ ਪਹੁੰਚ ਗਈ ਹੈ | ਇਕ ਦਿਨ ਵਿਚ 1,62,664 ਲੋਕ ਸਿਹਤਯਾਬ ਹੋਏ ਹਨ ਅਤੇ ਵਾਇਰਸ ਤੋਂ ਮੁਕਤ ਹੋਣ ਵਾਲਿਆਂ ਦੀ ਗਿਣਤੀ 2,75,04,126 ਹੋ ਗਈ ਹੈ | ਦੇਸ਼ 'ਚ ਹਾਲੇ ਵੀ 12,31,415 ਸਰਗਰਮ ਮਾਮਲੇ ਹਨ | ਹੁਣ ਤਕ 23,90,58,360 ਲੋਕਾਂ ਨੂੰ  ਕੋੋਰੋਨਾ ਵੈਕਸੀਨ ਲੱਗ ਚੁੱਕੀ ਹੈ | ਕੋਰੋਨਾ ਨਮੂਨਿਆਂ ਦੀ ਜਾਂਚ ਵੀ ਜਾਰੀ ਹੈ | ਹੁਣ ਤਕ 37,01,93,563 ਕੋਰੋਨਾ ਨਮੂਨਿਆਂ ਦੀ ਜਾਂਚ ਕੀਤੀ ਜਾ ਚੁਕੀ ਹੈ |                (ਪੀਟੀਆਈ)