HS Phoolka ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀ ਚਿੱਠੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੀਨੀਅਰ ਵਕੀਲ ਐਚਐਸ ਫੂਲਕਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ ਹੈ।

HS Phoolka and Capt. Amarinder Singh

ਚੰਡੀਗੜ੍ਹ: ਸੀਨੀਅਰ ਵਕੀਲ ਐਚਐਸ ਫੂਲਕਾ (HS Phoolka) ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੂੰ ਚਿੱਠੀ ਲਿਖੀ ਹੈ। ਸੀਨੀਅਰ ਵਕੀਲ ਨੇ ਮੁੱਖ ਮੰਤਰੀ ਨੂੰ  ਰੇਤ ਮਾਫੀਆ (Sand mafia) ’ਤੇ ਲਗਾਮ ਲਗਾਉਣ ਲਈ ਇਕ ਕਾਰਪੋਰੇਸ਼ਨ ਬਣਾਉਣ ਲਈ ਕਿਹਾ ਹੈ। ਉਹਨਾਂ ਕਿਹਾ ਕਿ ਮਾਈਨਿੰਗ ਲਈ ਸਿਰਫ਼ ਸਰਕਾਰੀ ਮਲਕੀਅਤ ਵਾਲੀਆਂ ਕੰਪਨੀਆਂ ਨੂੰ ਹੀ ਮਨਜ਼ੂਰੀ ਦੇਣੀ ਚਾਹੀਦੀ ਹੈ ਪ੍ਰਾਈਵੇਟ ਕੰਪਨੀਆਂ ਨੂੰ ਨਹੀਂ।

ਹੋਰ ਪੜ੍ਹੋ: ਜਲਦ ਮਿਲੇਗੀ ਗਰਮੀ ਤੋਂ ਰਾਹਤ! ਪੰਜਾਬ ਵਿਚ ਆਉਣ ਵਾਲੇ ਦਿਨਾਂ ’ਚ ਹੋ ਸਕਦੀ ਹੈ ਬਾਰਿਸ਼

ਹਰਵਿੰਦਰ ਸਿੰਘ ਫੂਲਕਾ (HS Phoolka) ਨੇ ਟਵੀਟ ਕਰਦਿਆਂ ਕਿਹਾ, ‘ਵਿਧਾਇਕਾਂ ਲਈ ਤੁਹਾਡੇ ਵੱਲੋਂ ਤਿਆਰ ਕੀਤੇ ਗਏ ਦਸਤਾਵੇਜ਼ਾਂ (Dossier) ਤੋਂ ਪਤਾ ਚੱਲਦਾ ਹੈ ਕਿ ਉਹਨਾਂ ਵਿਚੋਂ ਜ਼ਿਆਦਾਤਰ ਰੇਤ ਮਾਫੀਆ (Sandmafia) ਦੀ ਤਨਖਾਹ 'ਤੇ ਹਨ। ਇੰਝ ਲੱਗਦਾ ਹੈ ਕਿ ਰੇਤ ਮਾਫੀਆ ਹੀ ਸਰਕਾਰ ਚਲਾ ਰਹੇ ਹਨ'।

ਹੋਰ ਪੜ੍ਹੋ: ਸਿੱਖਾਂ ਲਈ ਮਾਣ ਵਾਲੀ ਗੱਲ! ਮਾਰਕਿਟ ਦੀ ਸ਼ਾਨ ਬਣ ਰਹੀਆਂ ਖੰਡੇ ਦੇ ਨਿਸ਼ਾਨ ਵਾਲੀਆਂ ਘੜੀਆਂ

ਉਹਨਾਂ ਅੱਗੇ ਲਿਖਿਆ, 'ਰੇਤ ਮਾਫੀਆ ਬਾਰੇ ਜਾਂਚ ਕਰਨ ਲਈ ਕਾਰਪੋਰੇਸ਼ਨ ਬਣਾਈ ਜਾਵੇ। ਸਿਰਫ ਸਰਕਾਰੀ ਮਲਕੀਅਤ ਵਾਲੀਆਂ ਕਾਰਪੋਰੇਸ਼ਨਾਂ ਨੂੰ ਹੀ ਮਾਈਨਿੰਗ ਕਰਨੀ ਚਾਹੀਦੀ ਹੈ। ਕਿਸੇ ਵੀ ਨਿੱਜੀ ਕੰਪਨੀ (Private company) ਨੂੰ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ’।

ਹੋਰ ਪੜ੍ਹੋ: ਹੁਣ ਇਟਲੀ ਵਿਚ ਬੱਚੇ ਸਿੱਖਣਗੇ ਪੰਜਾਬੀ, ਭਾਰਤੀ ਭਾਈਚਾਰੇ ਦੇ ਸਹਿਯੋਗ ਨਾਲ ਖੁੱਲ੍ਹਿਆ ਸਕੂਲ

ਇਸ ਤੋਂ ਇਲਾਵਾ ਉਹਨਾਂ ਨੇ ਚਿੱਠੀ ਵਿਚ ਲਿਖਿਆ ਕਿ ਕਾਂਗਰਸ ਸਰਕਾਰ (Congress Government) ਦੇ ਕਾਰਜਕਾਲ ਦੌਰਾਨ ਰੇਤ ਮਾਫੀਆ ਵਧਿਆ ਹੈ। ਫੂਲਕਾ ਨੇ ਲਿਖਿਆ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ’ਤੇ ਰੇਤ ਮਾਫੀਆ ’ਤੇ ਲਗਾਮ ਲਗਾਈ ਜਾਵੇਗੀ ਪਰ ਇਸ ਦੇ ਉਲਟ ਇਸ ਵਿਚ ਵਾਧਾ ਹੋਇਆ ਹੈ। ਹੁਣ ਸਰਕਾਰ ਦੇ ਕੁਝ ਮਹੀਨੇ ਹੀ ਰਹਿ ਗਏ ਹਨ, ਇਸ ਲਈ ਜ਼ਰੂਰੀ ਹੈ ਕਿ ਇਸ ਨੂੰ ਰੋਕਣ ਲਈ ਜ਼ਰੂਰੀ ਕਦਮ ਚੁੱਕੇ ਜਾਣ।