ਕਿਹਾ: ਭਾਰਤ, ਚੀਨ ਤੇ ਕੁਵੈਤ ਲਈ ਮੁੜ ਸ਼ੁਰੂ ਹੋਣਗੀਆਂ ਉਡਾਣਾਂ

ਏਜੰਸੀ

ਖ਼ਬਰਾਂ, ਪੰਜਾਬ

ਕਿਹਾ: ਭਾਰਤ, ਚੀਨ ਤੇ ਕੁਵੈਤ ਲਈ ਮੁੜ ਸ਼ੁਰੂ ਹੋਣਗੀਆਂ ਉਡਾਣਾਂ

image

ਕਾਬਲ, 10 ਜੂਨ : ਅਫ਼ਗ਼ਾਨਿਸਤਾਨ ਦੀ ਰਾਸ਼ਟਰੀ ਏਅਰਲਾਈਨ ਅਰਿਆਨਾ ਅਫ਼ਗ਼ਾਨ ਏਅਰਲਾਈਨਜ਼ ਨੇ ਵੀਰਵਾਰ ਨੂੰ ਵੱਡਾ ਐਲਾਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਅਰਲਾਈਨਜ਼ ਦੇ ਮੁਖੀ ਰਹਿਮਤੁੱਲਾ ਆਗਾ ਨੇ ਦਸਿਆ ਕਿ ਭਾਰਤ, ਚੀਨ ਅਤੇ ਕੁਵੈਤ ਲਈ ਅਫ਼ਗ਼ਾਨ ਉਡਾਣਾਂ ਜਲਦੀ ਸ਼ੁਰੂ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਜਿਥੇ ਸਾਡੇ ਕੋਲ ਬਹੁਤ ਸਾਰਾ ਸਮਾਨ ਅਤੇ ਇਲਾਜ ਲਈ ਬਹੁਤ ਸਾਰੇ ਯਾਤਰੀ ਹਨ, ਉਸ ਜਗ੍ਹਾ ਲਈ ਫ਼ਲਾਈਟਾਂ ਜਲਦੀ ਸ਼ੁਰੂ ਹੋਣ ਜਾ ਰਹੀਆਂ ਹਨ।
ਇਹ ਜਾਣਕਾਰੀ ਦਿੰਦੇ ਹੋਏ ਅਰਿਆਨਾ ਅਫ਼ਗ਼ਾਨ ਏਅਰਲਾਈਨਜ਼ ਦੇ ਮੁਖੀ ਰਹਿਮਤੁੱਲਾ ਆਗਾ ਨੇ ਕਿਹਾ, ‘ਅਸੀਂ ਦੁਬਈ ’ਚ ਇਸ ਬਾਰੇ ਚਰਚਾ ਕੀਤੀ ਹੈ। ਰੱਬ ਚਾਹੇ, ਭਾਰਤ ਲਈ ਫ਼ਲਾਈਟਾਂ ਜਲਦੀ ਸ਼ੁਰੂ ਹੋਣਗੀਆਂ, ਜਿਥੇ ਬਹੁਤ ਸਾਰਾ ਸਮਾਨ ਹੈ ਅਤੇ ਸਾਡੇ ਬਹੁਤ ਸਾਰੇ ਯਾਤਰੀ ਇਲਾਜ ਲਈ ਹਨ। ਭਾਰਤ, ਚੀਨ ਅਤੇ ਕੁਵੈਤ ਲਈ ਸਾਡੀਆਂ ਉਡਾਣਾਂ ਜਲਦੀ ਸ਼ੁਰੂ ਹੋਣਗੀਆਂ। 
ਉਨ੍ਹਾਂ ਅੱਗੇ ਕਿਹਾ ਕਿ ਏਅਰਲਾਈਨ ਹਫ਼ਤੇ ਵਿਚ ਦੋ ਵਾਰ ਦੋਹਾ, ਕਤਰ ਲਈ ਉਡਾਣ ਭਰੇਗੀ ਪਰ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਫ਼ਲਾਈਟ ਟਿਕਟ ਦੀ ਕੀਮਤ ਕਿੰਨੀ ਹੋਵੇਗੀ। ਜ਼ਿਕਰਯੋਗ ਹੈ ਕਿ ਭਾਰਤ ਅਫ਼ਗ਼ਾਨ ਖੇਤੀਬਾੜੀ ਅਤੇ ਬਾਗ਼ਬਾਨੀ ਉਤਪਾਦਾਂ ਲਈ ਸੱਭ ਤੋਂ ਵੱਡੇ ਬਾਜ਼ਾਰਾਂ ਵਿਚੋਂ ਇਕ ਹੈ।
ਸਮਾਚਾਰ ਏਜੰਸੀ ਟੋਲੋ ਨਿਊਜ਼ ਦੀ ਰਿਪੋਰਟ ਮੁਤਾਬਕ ਅਫ਼ਗ਼ਾਨਿਸਤਾਨ ਚੈਂਬਰ ਆਫ਼ ਐਗਰੀਕਲਚਰ ਐਂਡ ਲਾਈਵਸਟਾਕ (ਏਸੀਏਐੱਲ) ਨੇ ਕਿਹਾ ਕਿ ਕਾਬੁਲ ਅਤੇ ਦਿੱਲੀ ਵਿਚਾਲੇ ਉਡਾਣਾਂ ਸ਼ੁਰੂ ਹੋਣ ਨਾਲ ਦੇਸ਼ ਦਾ ਨਿਰਯਾਤ ਵਧੇਗਾ। ਏਸੀਏਐਲ ਦੇ ਮੈਂਬਰ ਮੀਰਵਾਈਸ ਹਾਜੀਜ਼ਾਦਾ ਨੇ ਕਿਹਾ, ‘ਭਾਰਤ ਦੀ ਮੰਡੀ ਸਾਡੇ ਖੇਤੀਬਾੜੀ ਸੈਕਟਰ ਲਈ ਇਕ ਚੰਗਾ ਮੌਕਾ ਹੈ, ਹੁਣ ਇਥੇ ਅਫ਼ਗ਼ਾਨਿਸਤਾਨ ਵਿਚ ਅੰਗੂਰ, ਅਨਾਰ, ਖ਼ੁਰਮਾਨੀ, ਕੇਸਰ, ਔਸ਼ਧੀ ਪੌਦਿਆਂ ਦਾ ਸੀਜ਼ਨ ਹੈ, ਅਸੀਂ ਉਮੀਦ ਕਰਦੇ ਹਾਂ ਕਿ ਹਵਾਈ ਗਲਿਆਰਿਆਂ ਰਾਹੀਂ ਹੋਰਾਂ ਨੂੰ ਸਾਡਾ ਨਿਰਯਾਤ ਹੋਵੇਗਾ।   ਏਜੰਸੀ)