ਆਪ ਆਗੂਆਂ ਵਲੋਂ 'ਮੇਰਾ ਪਿੰਡ ਨਸ਼ਾ ਮੁਕਤ' ਮੁਹਿੰਮ ਦੀ ਸ਼ੁਰੂਆਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਪ ਪਾਰਟੀ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਹਰਨੇਕ ਸਿੰਘ ਸੇਖਂੋ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ 'ਚ ਚਿੱਟੇ ਅਤੇ ਸਮੈਕ ਵਰਗੇ ਨਸ਼ਿਆਂ ਵਿਰੁਧ...

AAP Leaders

ਅਹਿਮਦਗੜ੍ਹ, ਆਪ ਪਾਰਟੀ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਹਰਨੇਕ ਸਿੰਘ ਸੇਖਂੋ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ 'ਚ ਚਿੱਟੇ ਅਤੇ ਸਮੈਕ ਵਰਗੇ ਨਸ਼ਿਆਂ ਵਿਰੁਧ ਜਾਗਰੂਕਤਾ ਮਹਿੰਮ ਵਿੱਢੀ ਹੋਈ ਹੈ। ਇਸੇ ਲੜੀ ਦੌਰਾਨ ਲਾਗਲੇ ਪਿੰਡ ਛਪਾਰ ਵਿਖੇ ਸਮੂਹ ਆਪ ਆਗੂਆਂ ਵਲੋਂ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਸੇਖਂੋ ਦੀ ਅਗਵਾਈ ਵਿਚ 'ਮੇਰਾ ਪਿੰਡ ਨਸ਼ਾ ਮੁਕਤ' ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।

ਹਰਨੇਕ ਸਿੰਘ ਸੇਖੋਂ ਨੇ ਲੋਕਾਂ ਨੂੰ ਨਸ਼ਿਆਂ ਵਿਰੁਧ ਜਾਗਰੂਕ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਨਸ਼ਿਆਂ ਵਿਰੁਧ ਅਰੰਭੀ ਮੁਹਿੰਮ ਨੂੰ ਪਿੰਡਾਂ ਵਿਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਜਾਗਰੂਕਤਾ ਨਾਲ ਹੁਣ ਪਿੰਡਾਂ 'ਚ ਨਸ਼ਿਆਂ ਵਿਰੁਧ ਲੋਕ ਲਹਿਰ ਬਣ ਚੁੱਕੀ ਹੈ ਜੋ ਚਿੱਟੇ ਅਤੇ ਸਮੈਕ ਵਰਗੇ ਨਸ਼ਿਆਂ ਦੇ ਖਾਤਮੇ ਲਈ ਅਪਣਾ ਪੂਰਾ ਸਹਿਯੋਗ ਕਰਨ ਲੱਗੇ ਹਨ।ਪ੍ਰਧਾਨ ਸੇਖੋਂ ਨੇ ਆਪ ਆਗੂਆਂ ਅਤੇ ਸਮੂਹ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਵਲੋਂ ਨਸ਼ਾ ਖਤਮ ਕਰਨ ਲਈ ਵੱਢੀ ਮੁਹਿੰਮ 'ਮੇਰਾ ਪਿੰਡ ਨਸ਼ਾ ਮੁਕਤ' ਦੀ ਸਫ਼ਲਤਾ ਲਈ ਨਸ਼ੇ ਦੇ ਤਸ਼ਕਰਾਂ ਵਿਰੁਧ ਪ੍ਰਸ਼ਾਸਨ ਨੂੰ ਅਪਣਾ ਸਹਿਯੋਗ ਦੇਣ।

Drugs

ਇਸ ਮੌਕੇ ਹਰਨੇਕ ਸਿੰਘ ਸੇਖੋਂ, ਠੇਕੇਦਾਰ ਗਿਆਨੀ ਸ਼ੇਰ ਸਿੰਘ ਛਪਾਰ, ਟਹਿਲ ਸਿੰਘ ਸੇਖੋਂ, ਜਗਜੀਤ ਸਿੰਘ ਜੱਗੀ, ਹਰਵਿੰਦਰ ਸਿੰਘ ਗਰੇਵਾਲ, ਰਾਮ ਸਿੰਘ ਰੋਲ, ਹਰਮਿੰਦਰ ਸਿੰਘ ਰੂਪ ਰਾਏ, ਗੁਰਪ੍ਰੀਤ ਘਣਗਸ, ਕੁਲਵੰਤ ਸਿੰਘ ਬੋਪਾਰਾਏ, ਸਿਮਰਦੀਪ ਸਿੰਘ ਦੋਬੁਰਜੀ, ਜੋਤੀ ਰਸੂਲੜਾਂ, ਕੁਲਵਿੰਦਰ ਸਿੰੰਘ, ਦਵਿੰਦਰ ਸਿੰਘ ਖੰਨਾ, ਜਸਵੰਤ ਸਿੰਘ ਖਾਲਸਾ, ਅਮਰੀਕ ਸਿੰਘ ਰੌਣੀ, ਜਗਜੀਤ ਸਿੰਘ ਜਗੇੜਾ, ਰਾਮ ਸਿੰਘ ਸਰੋਏ, ਦਰਸ਼ਨ ਸਿੰਘ ਲਾਪਰਾ ਆਦਿ ਆਗੂ ਹਾਜ਼ਰ ਸਨ।