ਸਰਕਾਰ ਨੇ ਨਹੀਂ ਦਿਤੇ ਵਜੀਫ਼ੇ, ਸ਼੍ਰੋਮਣੀ ਕਮੇਟੀ ਕਾਲਜਾਂ ਨੂੰ ਪਿਆ ਘਾਟਾ: ਲੌਂਗੋਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਵਲੋਂ ਐਸਸੀ ਵਿਦਿਆਰਥੀਆਂ ਦੇ ਵਜੀਫ਼ੇ ਜਾਰੀ ਨਾ ਕਰਨ ਕਰ ਕੇ ਸ੍ਰੋਮਣੀ ਕਮੇਟੀ ਦੇ ਕਾਲਜ ਵਿੱਤੀ ਘਾਟੇ ਵਿਚ ਚਲੇ ਗਏ ਹਨ..........

Bhai Gobind Singh Longowal

ਮਾਨਸਾ : ਪੰਜਾਬ ਸਰਕਾਰ ਵਲੋਂ ਐਸਸੀ ਵਿਦਿਆਰਥੀਆਂ ਦੇ ਵਜੀਫ਼ੇ ਜਾਰੀ ਨਾ ਕਰਨ ਕਰ ਕੇ ਸ੍ਰੋਮਣੀ ਕਮੇਟੀ ਦੇ ਕਾਲਜ ਵਿੱਤੀ ਘਾਟੇ ਵਿਚ ਚਲੇ ਗਏ ਹਨ। ਇਸ ਕਰ ਕੇ ਇਨ੍ਹਾਂ ਕਾਲਜਾਂ ਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਪਿੱਛੇ ਚਲੀਆਂ ਗਈਆਂ।  ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਾਲਜਾਂ ਦੇ ਵਿੱਤੀ ਘਾਟੇ 'ਤੇ ਚਿੰਤਾਂ ਜ਼ਾਹਰ ਕਰਦੇ ਹੋਏ ਕਿਹਾ ਕਿ ਇਸ ਮੁੱਦੇ 'ਤੇ ਜ਼ਰੂਰ ਧਿਆਨ ਦੇ ਕੇ ਰੀਪੋਰਟ ਹਾਸਲ ਕੀਤੀ ਜਾਵੇਗੀ ਕਿਉਂਕਿ ਹਰ ਸੰਸਥਾ ਦਾ ਵਿੱਤੀ ਪ੍ਰਬੰਧ ਮਜ਼ਬੂਤ ਹੋਣਾ ਜ਼ਰੂਰੀ ਹੈ। 31 ਮਾਰਚ ਨੂੰ ਕੁੱਝ ਕਾਲਜਾਂ ਦੇ ਪ੍ਰੋਫ਼ੈਸਰਾਂ ਦੀਆਂ ਅਜੇ ਤਕ ਤਨਖ਼ਾਹਾਂ ਰੀਲੀਜ਼ ਨਾ ਕਰਨ ਸਬੰਧੀ ਸਵਾਲਾਂ ਦਾ ਜਵਾਬ ਦਿੰਦੇ ਹੋਏ

ਉਨ੍ਹਾਂ ਕਿਹਾ ਕਿ ਅਗਲੇ ਕੁੱਝ ਦਿਨਾਂ ਅੰਦਰ ਇਹ ਤਨਖ਼ਾਹਾਂ ਰੀਲੀਜ਼ ਕਰਵਾ ਦਿਤੀਆਂ ਜਾਣਗੀਆਂ। ਉਨ੍ਹਾਂ ਭਰੋਸਾ ਦਿਵਾਇਆ ਕਿ ਪੇਂਡੂ ਖੇਤਰ ਵਿਚ ਸਕੂਲ ਅਤੇ ਉਚ ਪੱਧਰੀ ਵਿਦਿਆ ਦੇ ਨਾਲ-ਨਾਲ ਉਸ ਤਕਨੀਕ ਸਿਖਿਆ 'ਤੇ ਧਿਆਨ ਕੇਂਦਰਤ ਕੀਤਾ ਜਾਵੇਗਾ ਜਿਸ ਨਾਲ ਪੰਜਾਬ ਦੇ ਨੌਜਵਾਨਾਂ ਅੰਦਰ ਤਕਨੀਕੀ ਹੁਨਰ ਪੈਦਾ ਹੋਵੇ, ਉਨ੍ਹਾਂ ਅੰਦਰ ਕਿਰਤ ਦੀ ਭਾਵਨਾ ਪੈਦਾ ਹੋਵੇ ਅਤੇ ਉਹ ਨੌਕਰੀ ਨਾ ਮਿਲਣ ਦੀ ਸਥਿਤੀ ਵਿਚ ਅਪਣਾ ਸਵੈ-ਰੁਜ਼ਗਾਰ ਚਲਾ ਸਕਣ।

ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਸਨੇਹਾ ਦਿੰਦੇ ਹੋਏ ਕਿਹਾ ਕਿ ਉਹ ਸ਼੍ਰੋਮਣੀ ਕਮੇਟੀ ਦੀਆਂ ਸੰਸਥਾਵਾਂ ਵਿਚ ਦਾਖ਼ਲਾ ਲੈਣ। ਉਨ੍ਹਾਂ ਦਸਿਆ ਕਿ ਸ਼੍ਰੋਮਣੀ ਕਮੇਟੀ ਦੇ ਕਾਲਜਾਂ ਵਿਚ ਪਲੇਸਮੈਂਟ ਦੇ ਕੋਰਸਾਂ ਵਲ ਧਿਆਨ ਦਿਤਾ ਜਾਵੇਗਾ ਤੇ ਛੇਤੀ ਹੀ ਪਲੇਸਮੈਂਟ ਦਾ ਅੰਕੜਾ ਜਾਰੀ ਕੀਤਾ ਜਾਵੇਗਾ ਤਾਕਿ ਸਿਖਿਆ ਖੇਤਰ ਨਾਲ ਜੁੜੇ ਹੋਏ ਵਿਦਿਆਰਥੀਆਂ ਤੇ ਮਾਪਿਆ ਨੂੰ ਸਾਡੇ ਕਾਲਜਾਂ ਦੀਆਂ ਪ੍ਰਾਪਤੀਆਂ ਦੀ ਜਾਣਕਾਰੀ ਮਿਲ ਸਕੇ।

Related Stories