ਚਿੱਟੇ ਦਾ ਧੰਦਾ ਕਰਨ ਵਾਲਿਆਂ ਵਿਰੁਧ ਹੋਵੇਗੀ ਸਖ਼ਤ ਕਾਰਵਾਈ: ਐਸ.ਐਚ.ਓ.

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਥਾਣਾ ਲਾਡੋਵਾਲ ਦੇ ਐਸ.ਐਚ.ਓ. ਇੰਸਪੈਕਟਰ ਵਰਿੰਦਰਪਾਲ ਸਿੰਘ ਵਲੋਂ ਨੂਰਪੁਰ ਬੇਟ 'ਚ ਸਰਪੰਚ ਜਸਵੀਰ ਸਿੰਘ ਬਿੱਟੂ ਦੀ ਅਗਵਾਈ ਹੇਠ ਇਲਾਕੇ ਦੇ ਲੋਕਾਂ ਨਾਲ ਰਾਬਤਾ....

SHO Varinder Pal Singh

ਹੰਬੜਾਂ: ਥਾਣਾ ਲਾਡੋਵਾਲ ਦੇ ਐਸ.ਐਚ.ਓ. ਇੰਸਪੈਕਟਰ ਵਰਿੰਦਰਪਾਲ ਸਿੰਘ ਵਲੋਂ ਨੂਰਪੁਰ ਬੇਟ 'ਚ ਸਰਪੰਚ ਜਸਵੀਰ ਸਿੰਘ ਬਿੱਟੂ ਦੀ ਅਗਵਾਈ ਹੇਠ ਇਲਾਕੇ ਦੇ ਲੋਕਾਂ ਨਾਲ ਰਾਬਤਾ ਕਾਇਮ ਕਰਨ ਲਈ ਪਬਲਿਕ ਮੀਟਿੰਗ ਕਰਵਾਈ ਗਈ ਜਿਸ ਵਿਚ ਇੰਸਪੈਕਟਰ ਵਰਿੰਦਰਪਾਲ ਸਿੰਘ ਨੇ ਨੌਜਵਾਨਾਂ ਨੂੰ ਨਸ਼ਿਆਂ ਖ਼ਾਸ ਕਰ ਕੇ ਚਿੱਟੇ ਵਰਗੇ ਮਾਰੂ ਨਸ਼ੇ ਤੋਂ ਬਚਾਉਣ ਤੇ ਚਿੱਟੇ ਦੇ ਮਹਿੰਗੇ ਨਸ਼ੇ ਦੀ ਪੂਰਤੀ ਲਈ ਕਈ ਖਤਰਨਾਕ ਵਾਰਦਾਤਾਂ ਦੇ ਪ੍ਰਭਾਵਾਂ ਤੋਂ ਬਚਣ ਬਚਾਉਣ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਅਸੀਂ ਨਸ਼ਿਆਂ ਨੂੰ ਪੂਰੀ ਤਰਾਂ ਰੋਕ ਸਕਦੇ ਹਾਂ।

ਉਨਾਂ ਨੌਜਵਾਨ ਵਰਗ ਨੂੰ ਕਿਹਾ ਕਿ ਉਹ ਵੀ ਭਿਆਨਕ ਨਸ਼ੇ ਚਿੱੱਟੇ ਨੂੰ ਰੋਕਣ ਲਈ ਅੱਗੇ ਆਉਣ ਅਤੇ ਜੇ ਕੋਈ ਵੀ ਨਸ਼ੇ ਵੇਚਣ ਦਾ ਕੰਮ ਕਰਦਾ ਹੈ ਤਾਂ ਉਸ ਦੀ ਇਤਲਾਹ ਪੁਲਿਸ ਨੂੰ ਦਿਤੀ ਜਾਵੇ। ਨਸ਼ੇ ਦੇ ਸੌਦਾਗਰਾਂ ਦੀ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰਖਿਆ ਜਾਵੇਗਾ।ਉਨ੍ਹਾਂ ਕਿਹਾ ਕਿ ਚਿੱਟੇ ਦੇ ਨਸ਼ੇ 'ਚ ਲੱਗੇ ਨੌਜਵਾਨਾਂ ਦਾ ਨਸ਼ਾ ਛੁਡਵਾਉਣ ਲਈ ਅਸੀਂ ਹਰ ਸੰਭਵ ਸਹਾਇਤਾ ਕਰਾਂਗੇ।

Drugs

ਐਸ.ਐਚ.ਓ. ਵਰਿੰਦਰਪਾਲ ਸਿੰਘ ਲਾਡੋਵਾਲ ਨੇ ਨਸ਼ਾ ਸਮਗਲਰਾਂ ਨੂੰ ਸਖਤ ਤਾੜਨਾ ਕਰਦਿਆਂ ਕਿਹਾ ਕਿ ਜੇ ਕੋਈ ਵੀ ਨਸ਼ਾ ਤਸਕਰ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਸ ਵਿਰੁਧ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸਰਪੰਚ ਜਸਵੀਰ ਸਿੰਘ ਬਿੱਟੂ ਨੂਰਪੁਰ ਤੇ ਪੀਰ ਬਾਬਾ ਝੰਡੇ ਵਾਲਾ ਵੈਲਫ਼ੇਅਰ ਕਲੱਬ ਵਲੋਂ ਪਿੰਡ'ਚੋਂ ਚਿੱਟੇ ਦਾ ਨਸ਼ਾ ਵੜਨ ਤੋਂ ਰੋਕਣ ਲਈ ਸਖਤ ਫ਼ੈਸਲਾ ਲੈਂਦਿਆਂ ਕਿਹਾ ਕਿ ਉਹ ਅਪਣੇ ਪਿੰਡ ਦੇ ਨੌਜਵਾਨਾਂ ਨਾਲ ਨਿਜੀ ਤੌਰ 'ਤੇ ਸੰਪਰਕ ਰੱਖਣਗੇ, ਇਸ ਲਈ ਹਰ ਰੋਜ਼ ਨੌਜਵਾਨ ਗਰੁਪਾਂ 'ਚ ਪਿੰਡ ਵਿਚ ਪਹਿਰਾ ਦੇਣਗੇ।

ਇਸ ਮੌਕੇ ਗੁਰਦਿਆਲ ਸਿੰਘ ਨੂਰਪੁਰ, ਹੈਪੀ ਨੂਰਪੁਰ ਬੇਟ, ਪੰਚ ਸਤਨਾਮ ਸਿੰਘ, ਪੰਚ ਦਲਜੀਤ ਸਿੰਘ, ਗੁਰਮੁੱਖ ਸਿੰਘ ਜੀ.ਓ.ਜੀ, ਰਾਜਿੰਦਰ ਸਿੰਘ, ਛਿੰਦੀ ਨੂਰਪੁਰ ਬੇਟ, ਕੁਲਦੀਪ ਸਿੰਘ, ਜਸਵੰਤ ਸਿੰਘ, ਸੋਨੀ ਜੰਡਾਲੀ, ਗਗਨਦੀਪ ਸਿੰਘ, ਸੰਦੀਪ ਸਿੰਘ ਆਦਿ ਹਾਜ਼ਰ ਸਨ।