'ਬਾਬਾ' ਨਾਲ ਮੁਕਾਬਲੇ ਮਗਰੋਂ ਗ੍ਰਿਫ਼ਤਾਰ ਦੋਵੇਂ ਭੈਣਾਂ 5 ਦਿਨ ਦੇ ਰੀਮਾਂਡ 'ਤੇ ਭੇਜੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਉਰਫ਼ ਬਾਬਾ ਨਾਲ ਹੋਏ ਮੁਕਾਬਲੇ ਵਿਚ ਨਵਾਂਸ਼ਹਿਰ ਤੇ ਚੰਡੀਗੜ੍ਹ ਸੈਕਟਰ-38 ਵਿਚ ਗ੍ਰਿਫ਼ਤਾਰ ਕੀਤੀਆਂ ਦੋਵੇਂ ਸਕੀਆਂ ਭੈਣਾਂ ਨੂੰ...........

Bringing both of the Sisters to Court

ਐਸ.ਏ.ਐਸ. ਨਗਰ : ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਉਰਫ਼ ਬਾਬਾ ਨਾਲ ਹੋਏ ਮੁਕਾਬਲੇ ਵਿਚ ਨਵਾਂਸ਼ਹਿਰ ਤੇ ਚੰਡੀਗੜ੍ਹ ਸੈਕਟਰ-38 ਵਿਚ ਗ੍ਰਿਫ਼ਤਾਰ ਕੀਤੀਆਂ ਦੋਵੇਂ ਸਕੀਆਂ ਭੈਣਾਂ ਨੂੰ ਮੰਗਲਵਾਰ ਦੇਰ ਸ਼ਾਮ ਡਿਊਟੀ ਮੈਜੀਸਟ੍ਰੇਟ ਦੀ ਕੋਠੀ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਵਾਂ ਭੈਣਾਂ ਨੂੰ ਪੰਜ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿਤਾ ਹੈ।  ਗ੍ਰਿਫ਼ਤਾਰ ਰੁਪਿੰਦਰ ਕੌਰ ਤੇ ਹਰਪ੍ਰੀਤ ਕੌਰ ਨਾਲ ਇੰਟੈਲੀਜੈਂਸ ਵਿੰਗ ਨੂੰ ਇਕ ਕਿਲੋ ਹੈਰੋਈਨ, 12 ਬੋਰ ਦੀ ਰਾਈਫਲ, 32 ਬੋਰ ਦੀ ਪਿਸਟਲ, 40 ਕਾਰਤੂਸ ਅਤੇ ਇਕ ਨਸ਼ਾ ਤੋਲਣ ਵਾਲੀ ਮਸ਼ੀਨ ਬਰਾਮਦ ਹੋਈ ਹੈ। ਪੁਲਿਸ ਨੇ ਦੋਵਾਂ ਭੈਣਾਂ ਵਿਰੁਧ ਥਾਣਾ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਮੋਹਾਲੀ ਵਿਚ ਆਰਮਜ਼

ਐਕਟ, ਐਨਡੀਪੀਐਸ ਐਕਟ , ਧਾਰਾ-212, 216 ਦੇ ਤਹਿਤ ਮਾਮਲਾ ਦਰਜ ਕਰ ਲਿਆ। ਹੈਰਤ ਦੀ ਗੱਲ ਇਹ ਹੈ ਕਿ ਦੋਹਾਂ ਭੈਣਾਂ ਨੂੰ ਬਾਬਾ ਨੇ ਧੋਖੇ ਵਿਚ ਰਖਿਆ ਹੋਇਆ ਸੀ। ਢਾਹਾਂ ਦੋਹਾਂ ਭੈਣਾਂ ਨਾਲ ਵੱਖ-ਵੱਖ ਥਾਵਾਂ 'ਤੇ ਲਿਵ ਇਨ ਰਿਲੇਸ਼ਨਸ਼ਿਪ ਵਿੱਚ ਰਹਿੰਦਾ ਆ ਰਿਹਾ ਸੀ ਜਿਸ ਦੀ ਜਾਣਕਾਰੀ ਦੋਵੇਂ ਭੈਣਾਂ ਨੂੰ ਨਹੀਂ ਸੀ। ਸੈਕਟਰ-38 ਵਿੱਚ ਕਿਰਾਏ 'ਤੇ ਮਕਾਨ ਰੁਪਿੰਦਰ ਕੌਰ ਨੇ ਲਿਆ ਸੀ ਜੋਕਿ ਖਰੜ ਵਾਸੀ ਆਸ਼ੂ ਨਾਂ ਦੀ ਔਰਤ ਦੇ ਨਾਂਅ 'ਤੇ ਸੀ। ਆਸ਼ੂ ਨਾਲ ਰੁਪਿੰਦਰ ਦਾ ਸੰਪਰਕ ਇਕ ਪ੍ਰਾਪਰਟੀ ਡੀਲਰ ਰਾਹੀਂ ਹੋਇਆ ਸੀ। ਆਸ਼ੂ ਅਨੁਸਾਰ ਪ੍ਰਾਪਰਟੀ  ਡੀਲਰ ਨੇ ਮਕਾਨ ਕਿਰਾਏ 'ਤੇ ਲੈਂਦੇ ਹੋਏ ਇਹ ਦਸਿਆ ਕਿ ਜਿਸ ਔਰਤ ਨੇ ਇਸ ਮਕਾਨ

ਵਿੱਚ ਰਹਿਣਾ ਹੈ ਉਹ ਤਲਾਕਸ਼ੁਦਾ ਹੈ ਅਤੇ ਉਸ ਦੇ ਦੋ ਛੋਟੇ  ਬੱਚੇ ਹਨ ਜੋਕਿ ਸਕੂਲ ਵਿਚ ਪੜ੍ਹਦੇ ਹਨ। ਆਸ਼ੂ ਅਨੁਸਾਰ ਜਦੋਂ ਉਹ ਉਸ ਨੂੰ ਐਗਰੀਮੈਂਟ ਲਈ ਕਹਿੰਦੀ ਸੀ ਤਾਂ ਉਹ ਬਹਾਨੇ ਮਾਰਨ ਲੱਗ ਜਾਂਦੀ ਸੀ ਜਿਸ ਤੋਂ ਬਾਅਦ ਇਕ ਦੋ ਵਾਰ ਉਹ ਉਸ ਦੇ ਘਰ ਵੀ ਗਈ ਸੀ ਪਰ ਉੱਥੇ ਉਸ ਦੇ ਬੱਚੇ ਹੀ ਮਿਲਦੇ ਸਨ। ਜਦੋਂਕਿ ਰੂਪਿੰਦਰ ਇਸ ਮਕਾਨ ਵਿੱਚ ਢਾਹੇ ਨਾਲ ਲਿਵ ਇਨ ਰਿਲੇਸ਼ਨਸ਼ਿਪ ਵਿੱਚ ਰਹਿੰਦੀ ਆ ਰਹੀ ਸੀ ਅਤੇ ਗੁਆਂਢੀਆਂ ਨੂੰ ਉਸ ਨੇ ਦੱਸਿਆ ਕਿ ਢਾਹਾ ਉਸ ਦਾ ਪਤੀ ਹੈ ਜਿਸ ਨੇ ਕਿ ਆਪਣਾ ਹੁਲਿਆ ਬਦਲਿਆ ਹੋਇਆ ਸੀ।