ਪੰਜਾਬ ਵਿਚ ਕੋਰੋਨਾ ਨਾਲ ਪੰਜ ਹੋਰ ਮੌਤਾਂ
ਪੰਜਾਬ ਵਿਚ ਕੋਰੋਨਾ ਕਹਿਰ ਦੇ ਚਲਦੇ ਸੂਬੇ ਵਿਚ 5 ਹੋਰ ਮੌਤਾਂ ਹੋ ਗਈਆਂ ਅਤੇ 24 ਘੰਟੇ ਦੌਰਾਨ 250 ਹੋਰ ਨਵੇਂ
ਚੰਡੀਗੜ੍ਹ, 9 ਜੁਲਾਈ (ਗੁਰਉਪਦੇਸ਼ ਭੁੱਲਰ): ਪੰਜਾਬ ਵਿਚ ਕੋਰੋਨਾ ਕਹਿਰ ਦੇ ਚਲਦੇ ਸੂਬੇ ਵਿਚ 5 ਹੋਰ ਮੌਤਾਂ ਹੋ ਗਈਆਂ ਅਤੇ 24 ਘੰਟੇ ਦੌਰਾਨ 250 ਹੋਰ ਨਵੇਂ ਪਾਜ਼ੇਟਿਵ ਮਾਮਲੇ ਆਏ ਹਨ। ਪਾਜ਼ੇਟਿਵ ਕੇਸਾਂ ਦਾ ਕੁਲ ਅੰਕੜਾ 7100 ਤੋਂ ਪਾਰ ਹੋ ਗਿਆ ਹੈ। ਸ਼ਾਮ ਤਕ ਕੁਲ 7156 ਗਿਣਤੀ ਦਰਜ ਹੋ ਚੁਕੀ ਸੀ। ਮੌਤਾਂ ਦੀ ਕੁਲ ਗਿਣਤੀ 185 ਹੋ ਗਈ ਹੈ। ਅੱਜ 117 ਹੋਰ ਮਰੀਜ਼ ਠੀਕ ਹੋਏ ਹਨ।
ਇਸ ਤਰ੍ਹਾਂ ਠੀਕ ਹੋਣ ਵਾਲਿਆਂ ਦਾ ਅੰਕੜਾ ਵੀ 4945 ਤਕ ਪਹੁੰਚ ਗਿਆ ਹੈ। ਸੂਬੇ ਵਿਚ ਕੋਵਿਡ-19 ਲੜਾਈ ਦੀ ਅਗਵਾਈ ਕਰ ਰਹੇ ਅਧਿਕਾਰੀ ਵੀ ਹੁਣ ਕੋਰੋਨਾ ਦੀ ਚਪੇਟ ਵਿਚ ਆ ਰਹੇ ਹਨ। ਜਲੰਧਰ ਦਿਹਾਤੀ ਦੇ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਅਤੇ 8 ਪੀ.ਸੀ.ਐਸ. ਅਫ਼ਸਰਾਂ ਸਣੇ 15 ਅਧਿਕਾਰੀ ਪਾਜ਼ੇਟਿਵ ਆ ਚੁਕੇ ਹਨ। ਪੀ.ਸੀ.ਐਸ. ਅਫ਼ਸਰ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਗੁਪਤਾ ਦੀ ਰੀਪੋਰਟ ਵੀ ਪਾਜ਼ੇਟਿਵ ਹੈ। ਇਸ ਤੋਂ ਇਲਾਵਾ 2 ਏ.ਡੀ.ਸੀ. , 4 ਐਸ.ਡੀ.ਐਮ. ਪੱਧਰ ਦੇ ਅਧਿਕਾਰੀਆਂ ਦੀ ਰੀਪੋਰਟ ਪਾਜ਼ੇਟਿਵ ਆਈ ਹੈ।