ਬੰਗਲਾਦੇਸ਼ : ਫ਼ੈਕਟਰੀ ’ਚ ਲੱਗੀ ਅੱਗ ’ਚ

ਏਜੰਸੀ

ਖ਼ਬਰਾਂ, ਪੰਜਾਬ

ਬੰਗਲਾਦੇਸ਼ : ਫ਼ੈਕਟਰੀ ’ਚ ਲੱਗੀ ਅੱਗ ’ਚ

image

ਬੰਗਲਾਦੇਸ਼, 9 ਜੁਲਾਈ : ਬੰਗਲਾਦੇਸ਼ ਦੀ ਇਕ ਨੂਡਲਜ਼ ਫ਼ੈਕਟਰੀ ’ਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ 56 ਮਜ਼ਦੂਰਾਂ ਦੀ ਮੌਤ ਤੇ ਘੱਟ ਤੋਂ ਘੱਟ 30 ਜ਼ਖ਼ਮੀ ਹੋ ਗਏ ਤੇ ਦਰਜਨਾਂ ਮਜ਼ਦੂਰਾਂ ਦੇ ਅੱਗ ’ਚ ਫਸੇ ਹੋਣ ਦਾ ਖਦਸ਼ਾ ਹੈ। ਇਸ ਦੌਰਾਨ ਕੁਝ ਲੋਕਾਂ ਨੇ ਜਾਨ ਬਚਾਉਣ ਲਈ ਉਪਰਲੀ ਮੰਜ਼ਲ ਤੋਂ ਛਾਲਾਂ ਮਾਰੀਆਂ। ਹਾਲਾਂਕਿ ਅਜੇ ਤਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਕਿੰਨੇ ਮਜ਼ਦੂਰ ਫ਼ੈਕਟਰੀ ’ਚ ਫਸੇ ਹੋਏ ਹਨ। ਉਥੇ ਹੀ ਹੋਰ ਫ਼ੈਕਟਰੀ ਮਜ਼ਦੂਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਡਰ ਹੈ ਕਿ ਫ਼ੈਕਟਰੀ ’ਚ ਬਹੁਤ ਸਾਰੇ ਲੋਕ ਅਜੇ ਵੀ ਫਸੇ ਹੋਏ ਹਨ। ਪੁਲਿਸ ਨੇ ਕਿਹਾ ਕਿ ਅੱਗ ਢਾਕਾ ਦੇ ਬਾਹਰ ਇਕ ਉਦਯੋਗਿਕ ਸ਼ਹਿਰ ਰੂਪਗੰਜ ’ਚ ਹਾਸ਼ੇਮ ਫੂਡ ਐਂਡ ਬੇਵਰੇਜ ਫ਼ੈਕਟਰੀ ਵਿਚ ਵੀਰਵਾਰ ਸ਼ਾਮ ਤਕਰੀਬਨ 5 ਵਜੇ ਲੱਗੀ ਤੇ ਸ਼ੁਕਰਵਾਰ ਦੀ ਸਵੇਰ ਤਕ ਵੀ ਅੱਗ ਲੱਗੀ ਰਹੀ।
   ਸਥਾਨਕ ਪੁਲਿਸ ਮੁਖੀ ਜੈਦੁਲ ਆਲਮ ਨੇ ਦਸਿਆ ਕਿ 56 ਮਜ਼ਦੂਰਾਂ ਦੀ ਮੌਤ ਹੋ ਗਈ। ਇਸ ਦੌਰਾਨ ਪੁਲਿਸ ਇੰਸਪੈਕਟਰ ਸ਼ੇਖ ਕਬੀਰੂਲ ਇਸਲਾਮ ਨੇ ਕਿਹਾ ਕਿ ਛੇ ਮੰਜ਼ਲਾ ਫ਼ੈਕਟਰੀ ’ਚ ਤੇਜ਼ੀ ਨਾਲ ਅੱਗ ਲੱਗਣ ਤੋਂ ਬਾਅਦ ਉਪਰਲੀ ਮੰਜ਼ਲ ਤੋਂ ਛਾਲਾਂ ਮਾਰਨ ਵਾਲਿਆਂ ਸਮੇਤ ਘੱਟ ਤੋਂ ਘੱਟ 30 ਲੋਕ ਜ਼ਖ਼ਮੀ ਹੋ ਗਏ। ਫ਼ਾਇਰ ਬ੍ਰਿਗੇਡ ਮਜ਼ਦੂਰਾਂ ਨੇ ਨੂਡਲਜ਼ ਤੇ ਡ੍ਰਿੰਕਸ ਬਣਾਉਣ ਵਾਲੀ ਫ਼ੈਕਟਰੀ ਦੀ ਛੱਤ ਤੋਂ 25 ਲੋਕਾਂ ਨੂੰ ਬਚਾਇਆ। ਜ਼ਿਕਰਯੋਗ ਹੈ ਕਿ ਸੁਰੱਖਿਆ ਨਿਯਮਾਂ ’ਚ ਢਿੱਲ ਕਾਰਨ ਬੰਗਲਾਦੇਸ਼ ਵਿਚ ਅੱਗ ਲੱਗਣਾ ਆਮ ਗੱਲ ਹੈ।      (ਏਜੰਸੀ)

ਫ਼ਰਵਰੀ 2019 ’ਚ ਢਾਕਾ ਦੇ ਕਈ ਅਪਾਰਟਮੈਂਟ ਬਲਾਕਾਂ ਵਿਚ ਅੱਗ ਲੱਗਣ ਨਾਲ 70 ਲੋਕਾਂ ਦੀ ਮੌਤ ਹੋ ਗਈ ਸੀ।