ਬਲੱਡ ਬੈਂਕ ਮੁਲਾਜ਼ਮ ਦਾ ਕਾਰਾ, ਖੂਨ ਦੇਣ ਤੋਂ ਕੀਤਾ ਮਨ੍ਹਾਂ, ਪੰਜ ਦਿਨਾਂ ਦੀ ਬੱਚੀ ਦੀ ਹੋਈ ਮੌਤ
ਬਲੱਡ ਬੈਂਕ ਮੁਲਾਜ਼ਮ ‘ਤੇ ਲੱਗੇ ਨਸ਼ੇ ‘ਚ ਹੋਣ ਦੇ ਦੋਸ਼
ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ) ਮਾਮਲਾ ਅੰਮ੍ਰਿਤਸਰ ਦੇ ਬੇਬੇ ਨਾਨਕੀ ਹਸਪਤਾਲ ਦਾ ਹੈ ਜਿਥੇ ਸਮੇਂ ਸਿਰ ਖੂਨ ਨਾ ਮਿਲਣ ਕਾਰਨ ਇੱਕ 5 ਦਿਨਾਂ ਦੀ ਬੱਚੀ ਦੀ ਮੌਤ ਹੋ ਗਈ।
ਇਸਦੇ ਚੱਲਦੇ ਪਰਿਵਾਰਕ ਮੈਬਰਾਂ ਨੇ ਬਲੱਡ ਬੈਂਕ ਮੁਲਾਜ਼ਮ ਤੇ ਨਸ਼ੇ 'ਚ ਹੋਣ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਮੁਲਾਜ਼ਮ ਨੇ ਨਸ਼ੇ ਦੀ ਹਾਲਤ 'ਚ ਪਹਿਲਾਂ ਬਲੱਡ ਦੇਣ ਤੋਂ ਮਨਾ ਕੀਤਾ ਤੇ ਬਦਸਲੂਕੀ ਵੀ ਕੀਤੀ।
ਪੀੜਤ ਪਰਿਵਾਰ ਨੇ ਮੁਲਾਜ਼ਮ ਤੇ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪੀੜਤ ਪਰਿਵਾਰ ਨੇ ਇਸ ਮੁਲਾਜ਼ਮ ਨੂੰ ਪੁਲਿਸ ਹਵਾਲੇ ਕਰ ਦਿੱਤਾ ਹੈ। ਇਸ ਸਬੰਧੀ ਪੁਲਿਸ ਜਾਂਚ ਅਧਿਕਾਰੀ ਨੇ ਕੁਝ ਖਾਸੀ ਜਾਣਕਾਰੀ ਦੇਣ ਤੋਂ ਕਿਨਾਰਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮੁਲਾਜ਼ਮ ਦੇ ਨਸ਼ੇ ਵਿਚ ਹੋਣ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ, ਤੇ ਜੋ ਵੀ ਕਾਰਵਾਈ ਹੈ ਉਹ ਡਾਕਟਰੀ ਰਿਪੋਰਟ ਤੋਂ ਬਾਅਦ ਹੋਵੇਗੀ।
5 ਦਿਨਾਂ ਬੱਚੀ ਨੂੰ ਕਿਸੇ ਦੀ ਲਾਪਰਵਾਹੀ ਕਰਕੇ ਆਪਣੀ ਜਾਨ ਗਵਾਉਣੀ ਪਈ ਜਿਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦਾ ਸਿਹਤ ਸਹੂਲਤ ਢਾਂਚਾ ਕਿੰਨਾ ਮਜ਼ਬੂਤ ਹੈ, ਤੇ ਕਿਸੇ ਗਰੀਬ ਦੀ ਜਾਨ ਦੀ ਕਿੰਨੀ ਕੁ ਕੀਮਤੀ ਹੈ।