ਸ੍ਰੀ ਅਕਾਲ ਤਖ਼ਤ ਸਾਹਿਬ ਦਾ 415ਵਾਂ ਸਿਰਜਣਾ ਦਿਵਸ 415 ਘਿਉ ਦੇ ਦੀਵੇ ਜਗਾ ਕੇ ਮਨਾਇਆ

ਏਜੰਸੀ

ਖ਼ਬਰਾਂ, ਪੰਜਾਬ

ਸ੍ਰੀ ਅਕਾਲ ਤਖ਼ਤ ਸਾਹਿਬ ਦਾ 415ਵਾਂ ਸਿਰਜਣਾ ਦਿਵਸ 415 ਘਿਉ ਦੇ ਦੀਵੇ ਜਗਾ ਕੇ ਮਨਾਇਆ

image

ਅੰਮਿ੍ਰਤਸਰ, 10 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ) : ਸ੍ਰੀ ਅਕਾਲ ਤਖ਼ਤ ਸਾਹਿਬ ਦਾ 415 ਸਾਲਾ ਸਿਰਜਣਾ ਦਿਵਸ ਦੇ ਬ੍ਰਹਮਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਵਾਰਸ ਪ੍ਰੋਫ਼ੈਸਰ ਬਾਬਾ ਨਿਰਮਲ ਸਿੰਘ ਰੰਧਾਵਾ ਸਪੁੱਤਰ ਸੰਤ ਅਮਰੀਕ ਸਿੰਘ ਰੰਧਾਵਾ (ਮੁਖੀ ਸੰਪਰਦਾ ਬਾਬਾ ਬੁੱਢਾ ਵੰਸ਼ਜ ਗੁਰੂ ਕੇ ਹਾਲੀ ਰੰਧਾਵੇ) ਗੁਰੂ ਕੀ ਵਡਾਲੀ-ਛੇਹਰਟਾ ਵਲੋਂ 9 ਜੁਲਾਈ ਰਾਤ ਨੂੰ ‘ਯਾਦਗਾਰੀ ਅਸਥਾਨ ਬਾਬਾ ਸਹਾਰੀ ਗੁਰੂ ਕਾ ਹਾਲੀ ਰੰਧਾਵਾ’ ਛੇਹਰਟਾ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ 415ਵਾਂ ਸਿਰਜਣਾ ਦਿਵਸ ਮਨਾਇਆ ਗਿਆ । ਸਿਰਜਣਾ  ਦਿਵਸ ਦੀਆਂ ਖ਼ੁਸ਼ੀਆਂ ਹਿੱਤ ਸੰਤ ਸਮਾਜ ਦੇ ਵੱਖ ਵੱਖ ਨੁਮਾਇੰਦਿਆਂ, ਰੰਧਾਵਾ ਪ੍ਰਵਾਰ ਅਤੇ ਸੰਗਤਾਂ ਨੇ ਬਾਣੀ ਪੜ੍ਹ ਕੇ ਅਤੇ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ 415 ਘਿਉ ਦੇ ਦੀਵੇ ਜਗਾਏ। ਪ੍ਰੋਫ਼ੈਸਰ ਬਾਬਾ ਰੰਧਾਵਾ, ਬਾਬਾ ਰਘਬੀਰ ਸਿੰਘ ਰੰਧਾਵਾ, ਬੀਬੀ ਸਤਵਿੰਦਰ ਕੌਰ ਰੰਧਾਵਾ, ਰਾਜਬੀਰ ਕੌਰ ਰੰਧਾਵਾ, ਤਾਜਬੀਰ ਕੌਰ ਰੰਧਾਵਾ, ਭਾਈ ਹਰਜਿੰਦਰ ਸਿੰਘ ਗਿੱਲ, ਭਾਈ ਗੁਰਦੇਵ ਸਿੰਘ, ਭਾਈ ਗੁਰਸ਼ੇਰ ਸਿੰਘ, ਭਾਈ ਅਜੀਤ ਸਿੰਘ, ਭਾਈ ਬਲਕਾਰ ਸਿੰਘ ਆਦਿ ਹਾਜ਼ਰ ਸਨ।
ਕੈਪਸ਼ਨ— ਏ ਐਸ ਆਰ ਬਹੋੜੂ— 10— 7- 415 ਘਿਉ ਦੇ ਦੀਵਿਆਂ ਦੀ ਬਣਾਈ ਅਕਿ੍ਰਤੀ ਦੇ ਦੀਵੇ ਜਗ ਮਗਾਉਂਦੇ ਹੋਏ