ਪੰਥ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਬਾਦਲ, ਕੈਪਟਨ, ‘ਆਪ’ ਜਾਂ ਭਾਜਪਾ ਨਹੀਂ ਸੁਹਿਰਦ : ਮਾਨ

ਏਜੰਸੀ

ਖ਼ਬਰਾਂ, ਪੰਜਾਬ

ਪੰਥ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਬਾਦਲ, ਕੈਪਟਨ, ‘ਆਪ’ ਜਾਂ ਭਾਜਪਾ ਨਹੀਂ ਸੁਹਿਰਦ : ਮਾਨ

image

ਇਨਸਾਫ਼ ਮੋਰਚੇ ਦੇ ਸਤਵੇਂ ਦਿਨ ਮਾਨਸਾ ਜ਼ਿਲ੍ਹੇ ਦੇ ਪੰਜ 

ਕੋਟਕਪੂਰਾ, 10 ਜੁਲਾਈ (ਗੁਰਿੰਦਰ ਸਿੰਘ) : ਸਿੱਖ ਕੌਮ ਅਤੇ ਪੰਥ ਨੂੰ ਦਰਪੇਸ਼ ਮੁਸ਼ਕਲਾਂ ਦੂਰ ਕਰਨ ਲਈ ਕੋਈ ਵੀ ਸਿਆਸੀ ਪਾਰਟੀ ਸੁਹਿਰਦ ਨਹੀਂ, ਜਦੋਂ ਤਕ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲਦੀਆਂ, ਉਦੋਂ ਤਕ ਸੰਘਰਸ਼ ਜਾਰੀ ਰਹੇਗਾ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਗੁਰਦਵਾਰਾ ਸਾਹਿਬ ਪਾਤਸ਼ਾਹੀ ਦਸਵੀਂ ਬਰਗਾੜੀ ਵਿਖੇ ਇਨਸਾਫ਼ ਮੋਰਚੇ ਦੇ ਸੱਤਵੇਂ ਦਿਨ ਨਰਿੰਦਰ ਮੋਦੀ, ਕੈਪਟਨ, ਬਾਦਲ, ਆਮ ਆਦਮੀ ਪਾਰਟੀ ਅਤੇ ਆਰਐਸਐਸ ਨੂੰ ਲੰਮੇ ਹੱਥੀਂ ਲੈਂਦਿਆਂ ਆਖਿਆ ਕਿ ਪੰਥ ਦੀਆਂ ਮੁਸ਼ਕਲਾਂ ਦੂਰ ਕਰਨ ਲਈ ਉਕਤ ਸਿਆਸਤਦਾਨ ਕਦੇ ਵੀ ਗੰਭੀਰ ਨਹੀਂ ਹੋਏ। ਉਨ੍ਹਾਂ ਆਮ ਆਦਮੀ ਪਾਰਟੀ ਨੂੰ ਆਰਐਸਐਸ ਦੀ ਬੀ-ਟੀਮ ਆਖਦਿਆਂ ਕਿਹਾ ਕਿ ਪੰਜਾਬ ਦੇ ਹਿਤਾਂ ਦਾ ਲਾਲੀਪਾਪ ਦੇ ਕੇ ਕਿਤੇ ਪੰਜਾਬ ਦਾ ਸਿੱਖ ਵੋਟਰ ਫਿਰ ਧੋਖਾ ਨਾ ਖਾ ਜਾਵੇ। ਪਾਰਟੀ ਦੇ ਜਨਰਲ ਸਕੱਤਰਾਂ ਜਸਕਰਨ ਸਿੰਘ ਕਾਹਨਵਾਲਾ ਤੇ ਕੁਲਦੀਪ ਸਿੰਘ ਭਾਗੋਵਾਲ ਸਮੇਤ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਢੁੱਡੀ ਨੇ ਬੇਅਦਬੀ ਕਾਂਡ ਅਤੇ ਉਸ ਨਾਲ ਜੁੜੇ ਪੁਲਿਸੀਆ ਅਤਿਆਚਾਰ ਦੇ ਮਾਮਲਿਆਂ ਤੋਂ ਇਲਾਵਾ ਪੀੜਤ ਪਰਵਾਰਾਂ ਨੂੰ ਇਨਸਾਫ਼ ਨਾ ਮਿਲਣ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ’ਚ ਕਾਮਯਾਬ ਨਾ ਹੋਣ ਦੀਆਂ ਅਨੇਕਾਂ ਉਦਾਹਰਨਾ ਦਲੀਲਾਂ ਸਮੇਤ ਅੰਕੜਿਆਂ ਸਹਿਤ ਪੇਸ਼ ਕਰਦਿਆਂ ਆਖਿਆ ਕਿ ਬਰਗਾੜੀ ਇਨਸਾਫ਼ ਮੋਰਚਾ ਬੇਅਦਬੀ ਕਾਂਡ ਅਤੇ ਉਸ ਨਾਲ ਜੁੜੇ ਮਾਮਲਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਤੇ ਪੀੜਤ ਪਰਵਾਰਾਂ ਨੂੰ ਇਨਸਾਫ਼ ਦਿਵਾਉਣ ਵਾਸਤੇ ਸਮੁੱਚੇ ਪੰਥ ਦਾ ਸਾਂਝਾ ਮੋਰਚਾ ਹੋਣ ਦੇ ਬਾਵਜੂਦ ਵੀ ਵੱਖ-ਵੱਖ ਪੰਥਕ ਵਿਚਾਰਧਾਰਾ ਰੱਖਣ ਵਾਲੀਆਂ ਸ਼ਖ਼ਸੀਅਤਾਂ ਦੀ ਗ਼ੈਰ ਹਾਜ਼ਰੀ ਸਮਝ ਤੋਂ ਬਾਹਰ ਹੈ।  ਇਸ ਮੌਕੇ ਗੁਰਤੇਜ ਸਿੰਘ, ਯੁੱਧਵੀਰ ਸਿੰਘ ਵਾਸੀਆਨ ਮੁਕਤਸਰ, ਲਵਪ੍ਰੀਤ ਸਿੰਘ ਫਰੀਦਕੋਟ ਅਤੇ ਜਤਿੰਦਰ ਸਿੰਘ ਕਪੂਰਥਲਾ ਨੇ ਆਪਣੇ ਪ੍ਰਵਾਰਾਂ ਸਮੇਤ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕੇ ਅਕਾਲੀ ਦਲ ਮਾਨ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਤਾਂ ਉਨ੍ਹਾਂ ਨੂੰ ਸਿਰੋਪਾਉ ਦੇ ਕੇ ਸਨਮਾਨਤ ਕੀਤਾ ਗਿਆ। ਇਨਸਾਫ਼ ਮੋਰਚ ਦੇ ਸੱਤਵੇਂ ਦਿਨ ਅਰਦਾਸ-ਬੇਨਤੀ ਤੋਂ ਬਾਅਦ ਮਾਨਸਾ ਜ਼ਿਲੇ੍ਹ ਦੇ ਪੰਜ ਸਿੰਘਾਂ ਵਿਚ ਸ਼ਾਮਲ ਬਲਵੀਰ ਸਿੰਘ ਬੱਛੋਆਣਾ, ਹਰਮੇਲ ਸਿੰਘ ਬੱਛੋਆਣਾ, ਜਗਸੀਰ ਸਿੰਘ ਬਰੇਟਾ, ਗੁਰਵਿੰਦਰ ਸਿੰਘ ਬਰੇਟਾ, ਗਗਨਦੀਪ ਸਿੰਘ ਰੌਂਦ ਕਲਾਂ ਆਦਿ ਨੇ ਗਿ੍ਰਫ਼ਤਾਰੀ ਦਿਤੀ।
ਫੋਟੋ :- ਕੇ.ਕੇ.ਪੀ.-ਗੁਰਿੰਦਰ-10-4ਡੀ