ਅਕਾਲੀ ਦਲ ਅਤੇ ਬਸਪਾ ਦੀ ਰੈਲੀ ਨੂੰ  ਲੋਕਾਂ ਨੇ ਕਾਲੀਆਂ ਝੰਡੀਆਂ ਵਿਖਾਈਆਂ

ਏਜੰਸੀ

ਖ਼ਬਰਾਂ, ਪੰਜਾਬ

ਅਕਾਲੀ ਦਲ ਅਤੇ ਬਸਪਾ ਦੀ ਰੈਲੀ ਨੂੰ  ਲੋਕਾਂ ਨੇ ਕਾਲੀਆਂ ਝੰਡੀਆਂ ਵਿਖਾਈਆਂ

image

ਨੰਗਲ, 9 ਜੁਲਾਈ (ਜੁਝਾਰ ਸਿੰਘ) : ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਗਠਜੋੜ ਵਲੋਂ ਖੁਰਾਲਗੜ੍ਹ ਸਾਹਿਬ ਤੋਂ ਸਾਂਝੇ ਤੌਰ 'ਤੇ ਇਕ ਵੱਡੇ ਇਕੱਠ ਵਾਲੀ ਰੈਲੀ ਖੇੜਾ ਕਲਮੋਟ ਤੋਂ ਹੋ ਕੇ ਕਾਹਨਪੁਰ ਖੂਹੀ, ਕਲਮਾਂ ਮੌੜ, ਭਲਾਣ, ਮਜ਼ਾਰਾ, ਨਾਨਗਰਾਂ ਅਤੇ ਨੰਗਲ ਤੋਂ ਸ੍ਰੀ ਆਨੰਦਪੁਰ ਸਾਹਿਬ ਪਹੁੰਚੀ | ਇਸ ਰੈਲੀ ਵਿਚ ਕਾਰਾਂ ਅਤੇ ਮੋਟਰਸਾਈਕਲ ਸਵਾਰਾਂ ਦਾ ਵੱਡਾ ਕਾਫ਼ਲਾ ਨਾਹਰੇ ਮਾਰਦਾ ਹੋਇਆ ਗੁਜ਼ਰ ਰਿਹਾ ਸੀ | ਇਸ ਮੌਕੇ ਪੰਥ ਦਰਦੀ ਲੋਕਾਂ ਨੇ ਸ਼ਾਂਤ ਮਈ ਰਹਿ ਕੇ ਅਕਾਲੀ ਦਲ ਬਾਦਲ ਨੂੰ  ਕਾਲੀਆਂ ਝੰਡੀਆਂ ਵਿਖਾ ਕੇ ਰੋਸ ਪ੍ਰਗਟ ਕੀਤਾ | ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਕਿਸ ਮੂੰਹ ਨਾਲ ਲੋਕਾਂ ਤੋਂ ਵੋਟਾਂ ਮੰਗਣਗੇ | 
ਇਸ ਮੌਕੇ ਐਸ.ਐਚ.ਓ. ਨੰਗਲ ਇੰਸਪੈਕਟਰ ਚੌਧਰੀ ਪਵਨ ਕੁਮਾਰ ਅਤੇ ਸਬ ਇੰਸਪੈਕਟਰ ਸਰਤਾਜ ਸਿੰਘ ਨਵਾਂ ਨੰਗਲ ਤੋਂ ਪਲਿਸ ਪਾਰਟੀ ਨਾਲ ਪਹਿਲਾਂ ਤੋਂ ਪਹੁੰਚੇ ਹੋਏ ਸਨ ਤਾਕਿ ਕਿਸੇ ਕਿਸਮ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ | 
ਇਸ ਮੌਕੇ ਅਮਰੀਕ ਸਿੰਘ ਖਾਲਸਾ ਨਾਨਗਰਾਂ, ਗੁਰਦੀਪ ਸਿੰਘ ਮਜ਼ਾਰਾ, ਗੁਰਮੇਲ ਸਿੰਘ ਮਜ਼ਾਰਾ, ਢਾਡੀ ਮਨਜੀਤ ਸਿੰਘ ਰਾਹੀ, ਸੁੱਚਾ ਸਿੰਘ ਕਲਮਾਂ, ਹਿੰਮਤ ਸਿੰਘ ਮਜਾਰਾ, ਪਰਮਜੀਤ ਸਿੰਘ ਪੰਮਾ ਨਲਹੋਟੀ ਆਦਿ ਹਾਜ਼ਰ ਸਨ |
ਫੋਟੋ ਰੋਪੜ-9-22 ਤੋਂ ਪ੍ਰਾਪਤ ਕਰੋ ਜੀ |