ਪਿੰਡ ਤੱਪਖੇੜਾ ਵਿਖੇ ਨਸ਼ੇ ਨਾਲ 14 ਸਾਲਾ ਬੱਚੇ ਦੀ ਮੌਤ ਤੋਂ ਬਾਅਦ ਹਰਕਤ ’ਚ ਆਈ ਪੁਲਿਸ

ਏਜੰਸੀ

ਖ਼ਬਰਾਂ, ਪੰਜਾਬ

ਪਿੰਡ ਤੱਪਖੇੜਾ ਵਿਖੇ ਨਸ਼ੇ ਨਾਲ 14 ਸਾਲਾ ਬੱਚੇ ਦੀ ਮੌਤ ਤੋਂ ਬਾਅਦ ਹਰਕਤ ’ਚ ਆਈ ਪੁਲਿਸ

image

ਲੰਬੀ, 10 ਜੁਲਾਈ (ਗੁਰਮੀਤ ਸਿੰਘ ਮੱਕੜ) : ਪਿਛਲੇ ਦਿਨੀਂ ਹਲਕਾ ਲੰਬੀ ਦੇ ਪਿੰਡ ਤੱਪਾਖੇੜਾ ਵਿਚ ਇੱਕ 14  ਸਾਲਾਂ ਦੇ ਬੱਚੇ ਦੀ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ ਤੋਂਂ ਬਾਅਦ ਪਿੰਡ ਵਿਚ ਨਸ਼ਿਆਂ ਦਾ ਮਸਲਾ ਭਖਦਾ ਜਾ ਰਿਹਾ ਹੈ। ਪਿੰਡ ਵਾਸੀਆਂ ਦੇ ਕਹਿਣ ’ਤੇ ਪਿੰਡ ਵਿਚ ਬਾਹਰ ਦੇ ਨੌਜਵਾਨ ਨਸ਼ਾ ਲੈਣ ਆਉਂਦੇ ਹਨ ਅਤੇ ਵੇਚਦੇ ਹਨ ਇਨ੍ਹਾਂ ਨੂੰ ਰੋਕਣ ਦੀ ਮੰਗ ਨੂੰ ਲੈ ਕੇ ਪੁਲਿਸ ਨੇ ਪਿੰਡ ਨੂੰ ਆਉਣ ਵਾਲੇ ਹਰ ਰਾਸਤੇ ਤੇ ਨਾਕੇਬੰਦੀ ਕੀਤੀ ਗਈ। ਜਿਸ ਉਪਰੰਤ ਸਵੇਰੇ ਦੇ ਸਮੇਂ ਹੀ ਪਿੰਡ ਵਾਸੀਆਂ ਨੇ ਪੰਜ ਨੌਜਵਾਨਾਂ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ, ਜਿਨ੍ਹਾਂ ਨੂੰ ਪੁਲਿਸ ਲੰਬੀ ਥਾਣੇ ਲੈ ਗਈ ਹੈ। 
ਇਨ੍ਹਾਂ ਕੋਲੋਂ ਟੀਕਾ ਲਗਾਉਣ ਲਈ ਵਰਤੀਆਂ ਜਾਣ ਵਾਲੀਆਂ ਸਰਿੰਜ਼ਾਂ ਵੀ ਬਰਾਮਦ ਕੀਤੀਆਂ ਗਈਆਂ ਹਨ। ਇਸ ਮੌਕੇ ’ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ  ਛੋਟੇ ਛੋਟੇ ਬੱਚੇ ਨਸ਼ਿਆਂ ਦੀ ਦਲ ਦਲ ਵਿਚ ਧਸਦੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਵਿਚ ਨਸ਼ਿਆਂ ਦਾ ਵੱਡੇ ਪੱਧਰ ’ਤੇ ਜਿੱਥੇ ਸੇਵਨ ਹੋ ਰਿਹਾ ਹੈ, ਉੱਥੇ ਹੀ ਨਸ਼ਿਆਂ ਦਾ ਵੱਡੇ ਪੱਧਰ ’ਤੇ ਕਾਰੋਬਾਰ ਕੀਤਾ ਜਾ ਰਿਹਾ ਹੈ। ਜਿਸ ਨੂੰ ਲੈਕੇ ਪਿੰਡ ਦੇ ਆਉਣ ਜਾਣ ਵਾਲੇ ਰਸਤੇ ’ਤੇ ਨਾਕੇਬੰਦੀ ਦੀ ਕੀਤੀ ਮੰਗ ਤੋਂ ਬਾਅਦ ਪੁਲਿਸ ਦੀ ਨਾਕੇਬੰਦੀ ਕਰ ਦਿੱਤੀ ਹੈ ਅਤੇ ਹਰ ਆਉਣ ਜਾਣ ਵਾਲੇ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮੌਕੇ ’ਤੇ ਨਾਕੇ ਤੇ ਤਾਇਨਾਤ ਏ.ਐਸ.ਆਈ. ਬਲਰਾਜ ਸਿੰਘ ਨੇ ਦੱਸਿਆ ਕਿ ਇਨ੍ਹਾਂ ਪੰਜ ਨੌਜਵਾਨਾਂ ਨੂੰ ਪਿੰਡ ਵਾਸੀਆਂ ਨੇ ਕਾਬੂ ਕੀਤਾ ਹੈ, ਜਿਨ੍ਹਾਂ ਕੋਲੋਂ ਇੱਕ ਸਰਿੰਜ ਵੀ ਮਿਲੀ ਹੈ ਅਤੇ ਇਨ੍ਹਾਂ ਨੂੰ ਥਾਣਾ ਲੰਬੀ ਲਿਜਾਇਆ ਗਿਆ ਹੈ, ਜਿੱਥੇ ਇਨ੍ਹਾਂ ਤੋਂ ਪੁੱਛਗਿੱਛ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਫੋਟੋਫਾਇਲ ਨੰ:-10ਐਮਐਲਟੀ01
ਕੈਂਪਸ਼ਨ:-