ਸਾਡੀ ਸਰਕਾਰ ਬਣਨ 'ਤੇ ਕਿਸਾਨ ਮੋਰਚੇ ਦੇਸ਼ਹੀਦਹੋਰਹੇਕਿਸਾਨਪ੍ਰਵਾਰਾਂਵਿਚਦਿਆਂਗੇਇਕ-ਇਕਨੌਕਰੀਸੁਖਬੀਰਬਾਦਲ

ਏਜੰਸੀ

ਖ਼ਬਰਾਂ, ਪੰਜਾਬ

ਸਾਡੀ ਸਰਕਾਰ ਬਣਨ 'ਤੇ ਕਿਸਾਨ ਮੋਰਚੇ ਦੇ ਸ਼ਹੀਦ ਹੋ ਰਹੇ ਕਿਸਾਨ ਪ੍ਰਵਾਰਾਂ ਵਿਚ ਦਿਆਂਗੇ ਇਕ-ਇਕ ਨੌਕਰੀ : ਸੁਖਬੀਰ ਬਾਦਲ

image

ਚੰਡੀਗੜ੍ਹ, 9 ਜੁਲਾਈ (ਗੁਰਉਪਦੇਸ਼ ਭੁੱਲਰ) : ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਚੁਣਾਵੀ ਵਾਅਦਾ ਕਰਦਿਆਂ ਕਿਸਾਨ ਮੋਰਚੇ ਵਿਚ ਸ਼ਹੀਦ ਹੋਣ ਵਾਲੇ ਕਿਸਾਨਾਂ ਦੇ ਪ੍ਰਵਾਰਾਂ ਵਿਚ ਇਕ ਇਕ ਨੌਕਰੀ ਤੇ ਹੋਰ ਸਹੂਲਤਾਂ ਦੇਣ ਦੀ ਗੱਲ ਆਖੀ ਹੈ | ਇਹ ਐਲਾਨ ਉਨ੍ਹਾਂ ਟਵੀਟ ਕਰ ਕੇ ਅਤੇ ਲਾਈਵ ਹੋ ਕੇ ਇਸ ਤਰ੍ਹਾਂ ਉਹ ਚੋਣਾਂ ਦੇ ਐਲਾਨ ਤੋਂ ਕਾਫ਼ੀ ਸਮਾਂ ਪਹਿਲਾਂ ਹੀ ਅਜਿਹੇ ਐਲਾਨ ਕਰ ਕੇ ਅਪਣੀ ਸਰਕਾਰ ਬਣਨ ਦੇ ਮੁੰਗੇਰੀ ਲਾਲ ਵਾਲੇ ਹਸੀਨ ਸੁਫ਼ਨੇ ਲੈ ਰਹੇ ਹਨ |
ਸੁਖਬੀਰ ਨੇ ਐਲਾਨ ਕਰਦਿਆਂ ਕਿਹਾ ਕਿ ਜੇ ਪ੍ਰਮਾਤਮਾ ਦੀ ਕ੍ਰਿਪਾ ਨਾਲ 2022 ਵਿਚ ਅਕਾਲੀ-ਬਸਪਾ ਦੀ ਸਰਕਾਰ ਬਣਦੀ ਹੈ ਤਾਂ ਕਿਸਾਨ ਮੋਰਚੇ ਵਿਚ ਸ਼ਹੀਦ ਹੋਣ ਵਾਲੇ ਸਾਰੇ ਕਿਸਾਨਾਂ ਦੇ ਪ੍ਰਵਾਰਾਂ ਵਿਚ ਇਕ ਇਕ ਯੋਗ ਮੈਂਬਰ ਨੂੰ  ਨੌਕਰੀ ਦਿਤੀ ਜਾਵੇਗੀ | ਇਸ ਤੋਂ ਇਲਾਵਾ ਹੋਰ ਸਹੂਲਤਾਂ ਵਿਚ ਪੂਰੇ ਪੀੜਤ ਪ੍ਰਵਾਰ ਦਾ ਮੈਡੀਕਲ ਬੀਮਾ ਕਰਵਾਇਆ ਜਾਵੇਗਾ ਅਤੇ ਪ੍ਰਵਾਰ ਦੇ ਸਾਰੇ ਬੱਚਿਆਂ ਨੂੰ  ਬੀ.ਏ. ਤਕ ਮੁਫ਼ਤ ਸਿਖਿਆ ਦਿਵਾਈ ਜਾਵੇਗੀ | ਉਨ੍ਹਾਂ ਕਿਹਾ ਕਿ ਹੁਣ ਤਕ 550 ਤੋਂ ਵੱਧ ਕਿਸਾਨ ਮੋਰਚੇ ਵਿਚ ਸ਼ਹੀਦ ਹੋ ਚੁੱਕੇ ਹਨ ਪਰ ਮੋਦੀ ਸਰਕਾਰ ਅਪਣੀ ਜ਼ਿੱਦ ਨਹੀਂ ਛੱਡ ਰਹੀ | ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਹੁਣ ਕਿਸਾਨਾਂ ਤਕ ਸੀਮਤ ਨਹੀਂ ਰਿਹਾ ਬਲਕਿ ਸਾਰਿਆਂ ਦਾ ਸਾਂਝਾ ਜਨ ਸੰਘਰਸ਼ ਬਣ ਚੁੱਕਾ ਹੈ ਜਿਸ ਕਰ ਕੇ ਇਸ ਵਿਚ ਕਿਸਾਨਾਂ ਦੀ ਜਿੱਤ ਜ਼ਰੂਰ ਹੋਵੇਗੀ |