ਜਲੰਧਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਡਰੱਗ ਮਾਫੀਆ ਖਿਲਾਫ ਚਲਾਈ ਮੁਹਿੰਮ ਤਹਿਤ ਦੋ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਨ ਸਰਕਾਰ ਨਸ਼ਿਆਂ ਖਿਲਾਫ਼ ਕਰ ਰਹੀ ਹੈ ਸਖਤ ਕਾਰਵਾਈ

photo

 

ਜਲੰਧਰ : ਪੰਜਾਬ ਸਰਕਾਰ ਅਤੇ ਜਲੰਧਰ ਪੁਲਿਸ ਵਲੋਂ ਚਲਾਏ ਜਾ ਰਹੇ ਡਰੱਗ ਮਾਫੀਆ ਅਤੇ ਨਾਜਾਇਜ਼ ਸ਼ਰਾਬ ਦੇ ਕਾਰੋਬਾਰੀਆਂ 'ਤੇ ਸ਼ਿਕੰਜਾ ਕੱਸਣ 'ਚ ਥਾਣਾ ਰਾਮਾ ਮੰਡੀ ਜਲੰਧਰ ਦੀ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ।

 

ਨਵਦੀਪ ਸਿੰਘ ਦੀ ਦੇਖ-ਰੇਖ ਹੇਠ ਥਾਣਾ ਰਾਮਾ ਮੰਡੀ ਜਲੰਧਰ ਦੇ ਐਸ.ਆਈ ਅਜਮੇਰ ਲਾਲ ਸਮੇਤ ਪੁਲਿਸ ਪਾਰਟੀ ਨੇ ਵਿਕਾਸ ਸਿੰਘ ਪੁੱਤਰ ਰਾਕੇਸ਼ ਸਿੰਘ ਵਾਸੀ ਮਕਾਨ ਨੰਬਰ 6, ਅਮਨ ਨਗਰ, ਜਲੰਧਰ ਨੂੰ ਕਾਬੂ ਕਰਕੇ ਉਸ ਪਾਸੋਂ 6 ਗ੍ਰਾਮ ਹੈਰੋਇਨ ਬਰਾਮਦ ਕੀਤੀ | ਗੁਰੂ ਗੋਬਿੰਦ ਸਿੰਘ ਐਵੇਨਿਊ, ਜਲੰਧਰ ਨੂੰ ਗ੍ਰਿਫਤਾਰ ਕੀਤਾ ਹੈ। ਉਸਦੇ ਖਿਲਾਫ ਥਾਣਾ ਰਾਮਾਮੰਡੀ ਜਲੰਧਰ ਵਿਖੇ ਐਫ.ਆਈ.ਆਰ 197 ਧਾਰਾ 21/29 ਐਨ.ਡੀ.ਪੀ.ਐਸ.ਐਕਟ ਦਰਜ ਕੀਤੀ ਗਈ ਹੈ।

ਜਾਂਚ ਅਨੁਸਾਰ ਉਸ ਦੇ ਮੁੱਖ ਸਾਥੀ ਸਾਹਿਲ ਨਾਹਰ ਪੁੱਤਰ ਚੰਦਰ ਮੋਹਨ ਵਾਸੀ ਮਕਾਨ ਨੰਬਰ ਈ.ਐਫ.-169/1 ਮੰਡੀ ਰੋਡ ਨੀਵੀ ਚੱਕੀ ਜਲੰਧਰ ਜਿਥੋਂ ਉਹ ਹੈਰੋਇਨ ਲਿਆਉਂਦਾ ਸੀ, ਦਾ ਨਾਮ ਸਾਹਮਣੇ ਆਇਆ ਹੈ। ਮੁਲਜ਼ਮ ਤੋਂ ਤਸਕਰੀ ਦੇ ਸਬੰਧ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ।