ਯੂ.ਪੀ. ਤੋਂ ਅਫ਼ੀਮ ਲਿਆ ਕੇ ਪੰਜਾਬ ਵਿਚ ਵੇਚਣ ਵਾਲਾ ਤਸਕਰ ਕਾਬੂ

ਏਜੰਸੀ

ਖ਼ਬਰਾਂ, ਪੰਜਾਬ

ਯੂ.ਪੀ. ਤੋਂ ਅਫ਼ੀਮ ਲਿਆ ਕੇ ਪੰਜਾਬ ਵਿਚ ਵੇਚਣ ਵਾਲਾ ਤਸਕਰ ਕਾਬੂ

image

ਨੂਰਪੁਰ ਬੇਦੀ, 9 ਜੁਲਾਈ (ਅਮਰੀਕ ਸਿੰਘ ਚਨੌਲੀ) : ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪੁਲਿਸ ਵਿਭਾਗ ਵਲੋਂ ਨਿਰੰਤਰ ਨਸ਼ੇ ਦੇ ਸੁਦਾਗਰਾਂ ਉਤੇ ਸਖ਼ਤ ਕਾਰਵਾਈ ਵਿੱਢੀ ਹੋਈ ਹੈ। ਇਸੇ ਕੜੀ ਤਹਿਤ ਨੂਰਪੁਰਬੇਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਜਲੰਧਰ ਆਨੰਦਪੁਰ ਸਾਹਿਬ ਮੁੱਖ ਮਾਰਗ ’ਤੇ ਪੈਂਦੇ ਪਿੰਡ ਬੇਈਂਹਾਰਾ ਲਿੰਕ ਰੋਡ ’ਤੇ ਇਕ ਵਿਅਕਤੀ ਨੂੰ ਤਿੰਨ ਕਿਲੋ ਅਫੀਮ ਨਾਲ ਕਾਬੂ ਕੀਤਾ ਹੈ। ਪੂਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਨੂਰਪੁਰਬੇਦੀ ਗੁਰਸੇਵਕ ਸਿੰਘ ਬਰਾੜ ਨੇ ਦਸਿਆ ਕਿ ਐਸਐਸਪੀ ਰੂਪਨਗਰ ਸੰਦੀਪ ਗਰਗ ਦੇ ਦਿਸ਼ਾ ਨਿਰਦੇਸ਼ਾਂ ’ਤੇ ਨਿਰੰਤਰ ਨਸ਼ਾ ਤਸਕਰਾਂ ਵਿਰੁਧ ਕਾਰਵਾਈ ਵਿੱਢੀ ਹੋਈ ਹੈ। ਜਿਸ ਦੇ ਤਹਿਤ ਸਾਡੇ ਕੋਲ ਇਕ ਪੁਖਤਾ ਜਾਣਕਾਰੀ ਸੀ ਕਿ ਯੂਪੀ ਤੋਂ ਇਕ ਵਿਅਕਤੀ ਅਫੀਮ ਲਿਆ ਕੇ ਤਸਕਰੀ ਦਾ ਕੰਮ ਕਰਦਾ ਹੈ। 
ਪੁਲਿਸ ਪਾਰਟੀ ਨੂੰ ਬੇਈਂਹਾਰਾ ਲਿੰਕ ਰੋਡ ਤੇ ਇਕ ਪਿੱਠੂ ਲਗਾ ਕੇ ਪੈਦਲ ਜਾ ਰਹੇ ਇਕ ਵਿਅਕਤੀ ਦੀ ਤਲਾਸ਼ੀ ਲਈ ਤਾਂ ਉਸਦੇ ਬੈਗ ਵਿਚੋਂ ਤਿੰਨ ਕਿਲੋ ਅਫੀਮ ਬਰਾਮਦ ਹੋਈ। ਆਰੋਪੀ ਦੀ ਪਹਿਚਾਣ ਆਸਿਫ ਪੁੱਤਰ ਜਮੀਰ ਸ਼ਾਹ ਵਾਸੀ ਪਿੰਡ ਫ਼ਿਲਮ ਥਾਣਾ ਅਲੀਗੰਜ ਜ਼ਿਲ੍ਹਾ ਬਰੇਲੀ ਉੱਤਰ ਪ੍ਰਦੇਸ਼ ਸੂਬੇ ਵਜੋਂ ਹੋਈ ਹੈ। ਥਾਣਾ ਮੁਖੀ ਗੁਰਸੇਵਕ ਸਿੰਘ ਬਰਾੜ ਨੇ ਦਸਿਆ ਕਿ ਐਨਡੀਪੀਸੀ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ ਆਰੋਪੀ ਨੂੰ ਆਨੰਦਪੁਰ ਸਾਹਿਬ ਦੀ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਨੂਰਪੁਰ ਬੇਦੀ ਪੁਲਿਸ ਨੂੰ ਹੋਰ ਪੁਛਗਿਛ ਲਈ 2 ਦਿਨ ਦਾ ਰਿਮਾਂਡ ਮਿਲਿਆ।
ਫੋਟੋ ਰੋਪੜ-9-14 ਤੋਂ ਪ੍ਰਾਪਤ ਕਰੋ ਜੀ।
ਕੈਪਸ਼ਨ :-  ਐੱਸ.ਐੱਚ.ਓ. ਨੂਰਪੁਰ ਬੇਦੀ ਗੁਰਸੇਵਕ ਸਿੰਘ ਬਰਾੜ ਆਧਾਰਤ ਪੁਲਸ ਪਾਰਟੀ ਵਲੋਂ ਤਿੱਨ ਕਿਲੋ ਅਫੀਮ ਨਾਲ ਫੜੇ ਗਏ ਤਸਕਰ ।