ਸੰਭਾਵੀ ਹੜ੍ਹਾਂ ਦੇ ਮੱਦੇਨਜ਼ਰ ਲੋਕਾਂ ਦੀ ਸਹੂਲਤ ਲਈ ਬਣਾਏ ਗਏ 8 ਰਾਹਤ ਕੇਂਦਰ- ਡਿਪਟੀ ਕਮਿਸ਼ਨਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਲਤਾਨਪੁਰ ਲੋਧੀ ’ਚ ਸਥਾਪਤ ਕੀਤਾ ਗਿਆ ਹੜ੍ਹ ਕੰਟਰੋਲ ਰੂਮ

8 relief centers constructed for convenience of people- Deputy Commissioner

 

ਕਪੂਰਥਲਾ (ਵਰੁਣ ਸ਼ਰਮਾ): ਭਾਰੀ ਬਾਰਸ਼ ਤੇ ਦਰਿਆਵਾਂ ਵਿਚ ਪਾਣੀ ਦਾ ਪੱਧਰ ਵਧਣ ਦੇ ਮੱਦੇਨਜ਼ਰ ਕਿਸੇ ਵੀ ਅਣਸੁਖਾਵੀਂ ਘਟਨਾ ਅਤੇ ਹੜ੍ਹ ਆਉਣ ਦੀ ਸੂਰਤ ਵਿਚ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੁਖ਼ਤਾ ਇੰਤਜ਼ਾਮ ਕੀਤਾ ਗਏ ਹਨ। ਡਿਪਟੀ ਕਮਿਸ਼ਨਰ, ਕਪੂਰਥਲਾ ਕੈਪਟਨ ਕਰਨੈਲ ਸਿੰਘ ਨੇ ਦਸਿਆ ਕਿ ਹੜ੍ਹ ਆਉਣ ਦੀ ਸੂਰਤ ਵਿਚ ਲੋਕਾਂ ਨੂੰ ਹੜ੍ਹ ਪ੍ਰਭਾਵਤ ਖੇਤਰਾਂ ਵਿਚ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਲਈ ਵੱਖ-ਵੱਖ ਥਾਵਾਂ ’ਤੇ 8 ਰਾਹਤ ਕੇਂਦਰ ਸਥਾਪਤ ਕੀਤੇ ਗਏ ਹਨ।

 

ਉਨ੍ਹਾਂ ਦਸਿਆ ਕਿ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਨ੍ਹਾਂ ਰਾਹਤ ਕੇਂਦਰਾਂ ਦੇ ਇੰਚਾਰਜ ਅਫ਼ਸਰ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਇਹ ਜ਼ਿਲ੍ਹਾ ਪ੍ਰਸ਼ਾਸਨ ਨਾਲ ਸੁਚੱਜਾ ਤਾਲਮੇਲ ਕਰਕੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾ ਸਕਣ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਉਪ ਮੰਡਲ ਮੈਜਿਸਟਰੇਟ ਸੁਲਤਾਨਪੁਰ ਲੋਧੀ ਨੇ ਦਸਿਆ ਕਿ ਸੁਲਤਾਨਪੁਰ ਲੋਧੀ ਵਿਖੇ ਹੜ੍ਹ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ ਜਿਸ ਦੇ ਓਵਰ ਆਲ ਇੰਚਾਰਜ ਤਹਿਸੀਲਦਾਰ ਸੁਲਤਾਨਪੁਰ ਲੋਧੀ ਹੋਣਗੇ ਅਤੇ ਫਲੱਡ ਸਬੰਧੀ ਰੋਜ਼ਾਨਾ ਰਿਪੋਰਟ ਸਵੇਰੇ 9 ਅਤੇ ਦੁਪਹਿਰ 3 ਵਜੇ ਭੇਜਣ ਨੂੰ ਯਕੀਨੀ ਬਣਾਉਣਗੇ।

 

ਇਨਾਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਤੱਕੀਆ ਵਿਖੇ ਰਾਹਤ ਕੇਂਦਰ ਸਥਾਪਤ ਕੀਤਾ ਗਿਆ ਹੈ ਜਿਸ ਲਈ ਸੀਨੀਅਰ ਵੈਟਨਰੀ ਅਫ਼ਸਰ ਸੁਲਤਾਨਪੁਰ ਲੋਧੀ (98725-14014) ਨੂੰ ਇੰਚਾਰਜ ਅਫ਼ਸਰ ਤਾਇਨਾਤ ਕੀਤਾ ਗਿਆ ਹੈ। ਗੁਰਦੁਆਰਾ ਰਬਾਬਸਰ ਭਰੋਆਣਾ ਵਿਖੇ ਰਾਹਤ ਕੇਂਦਰ ਬਣਾਇਆ ਗਿਆ ਹੈ ਜਿਸ ਦੇ ਇੰਚਾਰਜ ਵੈਟਨਰੀ ਅਫ਼ਸਰ ਟਿੱਬਾ (98784-01326) ਨੂੰ ਲਗਾਇਆ ਗਿਆ ਹੈ। 

 

ਕਮਿਊਨਟੀ ਸੈਂਟਰ ਆਹਲੀਕਲਾਂ ਨੂੰ ਰਾਹਤ ਕੇਂਦਰ ਬਣਾਇਆ ਗਿਆ ਹੈ ਅਤੇ ਐਸ.ਡੀ.ਓ. ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਸੁਲਤਾਨਪੁਰ ਲੋਧੀ (97818-09535) ਨੂੰ ਇੰਚਾਰਜ ਅਫ਼ਸਰ ਲਗਾਇਆ ਗਿਆ ਹੈ। ਸਰਕਾਰੀ ਪ੍ਰਾਇਮਰੀ ਸਕੂਲ ਸਬਦੁਲਾਪੁਰ ਵਿਖੇ ਰਾਹਤ ਕੇਂਦਰ ਬਣਾਇਆ ਗਿਆ ਹੈ ਜਿਸ ਲਈ ਏ.ਐਫ.ਐਸ.ਓ. ਸੁਲਤਾਨਪੁਰ ਲੋਧੀ (98723-10834) ਨੂੰ ਇੰਚਾਰਜ ਅਫ਼ਸਰ ਤਾਇਨਾਤ ਕੀਤਾ ਗਿਆ ਹੈ।

 

ਸਰਕਾਰੀ ਪ੍ਰਾਇਮਰੀ ਸਕੂਲ ਲੱਖਵਰਿਆਂ ਵਿਖੇ ਰਾਹਤ ਕੇਂਦਰ ਸਥਾਪਤ ਕੀਤਾ ਗਿਆ ਹੈ ਅਤੇ ਇਸ ਦੇ ਇੰਚਾਰਜ ਐਸ.ਡੀ.ਈ. ਪੀ. ਡਬਲਿਊ.ਡੀ. (ਬੀ.ਐਂਡ ਆਰ) ਸੁਲਤਾਨਪੁਰ ਲੋਧੀ (98768-49752) ਹੋਣਗੇ। ਸਰਕਾਰੀ ਪ੍ਰਾਇਮਰੀ ਸਕੂਲ ਚੁਲੱਧਾ ਨੂੰ ਵੀ ਰਾਹਤ ਕੇਂਦਰ ਬਣਾਇਆ ਗਿਆ ਹੈ ਜਿਸ ਦੇ ਇੰਚਾਰਜ ਬਲਾਕ ਫਾਰੈਸਟ ਅਫ਼ਸਰ, ਸੁਲਤਾਨਪੁਰ ਲੋਧੀ (62847-84866) ਹੋਣਗੇ।

 

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਚੌਧਰੀਆਂ ਵਿਖੇ ਰਾਹਤ ਕੇਂਦਰ ਬਣਾਇਆ ਗਿਆ ਹੈ, ਜਿਸ ਦੇ ਇੰਚਾਰਜ ਵੈਟਨਰੀ ਅਫ਼ਸਰ  ਤਲਵੰਡੀ ਚੌਧਰੀਆਂ (98774-82386) ਨੂੰ ਤਾਇਨਾਤ ਕੀਤਾ ਗਿਆ ਹੈ। ਸਰਕਾਰੀ ਐਲੀਮੈਂਟਰੀ ਸਕੂਲ, ਮੰਡੀ ਮੋੜ ਰੋਡ, ਗੋਇੰਦਵਾਲ ਰੋਡ, ਅੰਮ੍ਰਿਤਸਰ ਵਿਖੇ ਰਾਹਤ ਕੇਂਦਰ ਬਣਾਇਆ ਗਿਆ ਹੈ ਜਿਸ ਲਈ ਬਤੌਰ ਇੰਚਾਰਜ ਅਫ਼ਸਰ ਸਹਾਇਕ ਰਜਿਸਟਰਾਰ ਕੋਆਪਰੇਟਿਵ ਸੁਸਾਇਟੀ, ਸੁਲਤਾਨਪੁਰ (98789-30012) ਨੂੰ ਤਾਇਨਾਤ ਕੀਤਾ ਗਿਆ ਹੈ।