ਲੁਧਿਆਣਾ ਪ੍ਰਸ਼ਾਸਨ ਨੇ ਦੋਰਾਹਾ ਨਹਿਰ ਵਿਚ ਪਿਆ ਪਾੜ ਪੂਰਿਆ 

ਏਜੰਸੀ

ਖ਼ਬਰਾਂ, ਪੰਜਾਬ

ਐਸ.ਡੀ.ਐਮ ਜਸਲੀਨ ਕੌਰ ਭੁੱਲਰ ਨੇ ਦੱਸਿਆ ਕਿ ਇਹ ਕੰਮ ਜੰਗੀ ਪੱਧਰ 'ਤੇ ਕੀਤਾ ਜਾ ਰਿਹਾ ਹੈ ਤਾਂ ਜੋ ਪਾੜਾਂ ਨੂੰ ਜਲਦੀ ਪੂਰਿਆ ਜਾ ਸਕੇ

Ludhiana administration filled the gap in Doraha canal

ਲੁਧਿਆਣਾ -  ਜ਼ਿਲ੍ਹਾ ਪ੍ਰਸ਼ਾਸਨ, ਫੌਜ ਅਤੇ ਪੁਲਿਸ ਦੇ ਅਣਥੱਕ ਯਤਨਾਂ ਸਦਕਾ ਸੋਮਵਾਰ ਸਵੇਰੇ ਦੋਰਾਹਾ ਵਿਖੇ ਦੋ ਪਾੜਾਂ ਨੂੰ ਸਫਲਤਾਪੂਰਵਕ ਪੂਰਿਆ ਗਿਆ।
 ਉਪ ਮੰਡਲ ਮੈਜਿਸਟਰੇਟ ਪਾਇਲ ਜਸਲੀਨ ਕੌਰ ਭੁੱਲਰ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਨੇ ਦੋਰਾਹਾ ਵਿਚ ਅੱਜ ਤੜਕੇ ਹੀ ਪਲੱਗਿੰਗ ਅਪਰੇਸ਼ਨ ਸ਼ੁਰੂ ਕਰ ਦਿੱਤਾ ਹੈ।

 ਸਿਸਵਾਂ ਵਿਚ ਪਾੜ ਪੈਣ ਕਾਰਨ ਦੋਰਾਹਾ ਨਹਿਰ ਵਿਚ ਜ਼ਿਆਦਾ ਪਾਣੀ ਵੜ ਗਿਆ ਜਿਸ ਕਾਰਨ ਦੋਰਾਹਾ ਅਤੇ ਰਾਜਗੜ੍ਹ ਦੇ ਪਿੰਡਾਂ ਵਿਚ ਪਾੜ ਪੈ ਗਿਆ।  ਇਸ ਪਾੜ ਨੂੰ ਰੇਤ ਦੀਆਂ ਬੋਰੀਆਂ, ਜੇ.ਸੀ.ਬੀ. ਨਾਲ ਪੂਰਣ  ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਸਮੇਤ ਸਿੰਚਾਈ, ਮਾਲ, ਫੌਜ, ਪੁਲਿਸ ਸਮੇਤ ਐਸ.ਡੀ.ਐਮ. ਦੀ ਨਿਗਰਾਨੀ ਹੇਠ ਮਨਰੇਗਾ ਮਜ਼ਦੂਰਾਂ ਨੂੰ ਕੰਮ 'ਤੇ ਲਗਾਇਆ ਗਿਆ।

ਐਸ.ਡੀ.ਐਮ ਜਸਲੀਨ ਕੌਰ ਭੁੱਲਰ ਨੇ ਦੱਸਿਆ ਕਿ ਇਹ ਕੰਮ ਜੰਗੀ ਪੱਧਰ 'ਤੇ ਕੀਤਾ ਜਾ ਰਿਹਾ ਹੈ ਤਾਂ ਜੋ ਪਾੜਾਂ ਨੂੰ ਜਲਦੀ ਪੂਰਿਆ ਜਾ ਸਕੇ।  ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੇ ਨਾਲ ਹੈ ਅਤੇ ਅਧਿਕਾਰੀ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਾਸੀਆਂ ਨੂੰ ਰਾਹਤ ਦੇਣ ਲਈ ਹਰ ਸੰਭਵ ਯਤਨ ਕਰ ਰਹੇ ਹਨ।