Bikram Singh Majithia: ਬਿਕਰਮ ਸਿੰਘ ਮਜੀਠੀਆ ਦੀਆਂ ਵਧੀਆਂ ਮੁਸ਼ਕਿਲਾਂ, SIT ਨੇ ਮੁੜ ਭੇਜਿਆ ਸੰਮਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Bikram Singh Majithia 18 ਜੁਲਾਈ ਨੂੰ ਅਦਾਲਤ ’ਚ ਪੇਸ਼ ਹੋਣ ਦੇ ਹੁਕਮ

Bikram Singh Majithia news in punjabi

Bikram Singh Majithia news in punjabi : ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਐਸ.ਆਈ.ਟੀ. ਵਲੋਂ ਉਨ੍ਹਾਂ ਨੂੰ ਫਿਰ ਨੋਟਿਸ ਜਾਰੀ ਕੀਤਾ ਗਿਆ ਹੈ। 18 ਜੁਲਾਈ ਨੂੰ ਪਟਿਆਲਾ ਵਿਖੇ ਪੁੱਛਗਿੱਛ ਲਈ ਬੁਲਾਇਆ ਹੈ। ਦੱਸ ਦੇਈਏ ਕਿ ਡਰੱਗ ਕੇਸ ’ਚ ਤਲਬ ਕੀਤਾ ਗਿਆ ਹੈ।

ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮਜੀਠੀਆ ਨੇ ਐੱਸ. ਆਈ. ਟੀ. ਦੇ ਸੰਮਨਾਂ ਨੂੰ ਹਾਈਕੋਰਟ ਵਿਚ ਚੁਣੌਤੀ ਦਿੱਤੀ ਸੀ, ਜਿਸ ਤੋਂ ਬਾਅਦ ਐੱਸ. ਆਈ. ਟੀ. ਨੇ ਇਹ ਸੰਮਨ ਵਾਪਸ ਲੈ ਲਏ ਸਨ। ਅੱਜ ਫਿਰ ਐੱਸ. ਆਈ. ਟੀ. ਨੇ ਨਵੇਂ ਸਿਰਿਓਂ ਮਜੀਠੀਆ ਨੂੰ ਤਲਬ ਕਰ ਲਿਆ ਹੈ।