Ludhiana News: ਲੁਧਿਆਣਾ 'ਚ ਬੋਰੇ 'ਚ ਮਿਲੀ ਲਾਸ਼ ਨੂੰ ਲੈ ਕੇ ਵੱਡਾ ਖ਼ੁਲਾਸਾ, ਸੱਸ ਸਹੁਰੇ ਨੇ ਕੀਤਾ ਨੂੰਹ ਦਾ ਕਤਲ
Ludhiana News:ਲਾਸ਼ ਨੂੰ ਠਿਕਾਣੇ ਲਗਾਉਣ ਲਈ 2 ਮੁੰਡਿਆਂ ਤੋਂ ਲਈ ਮਦਦ, ਪੁਲਿਸ ਨੇ ਜੋੜੇ ਸਮੇਤ 3 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
Ludhiana Girl muder latest update News in punjabi : ਲੁਧਿਆਣਾ ਵਿੱਚ ਕੱਲ੍ਹ ਦੋ ਬਾਈਕ ਸਵਾਰ ਨੌਜਵਾਨ ਫ਼ਿਰੋਜ਼ਪੁਰ ਰੋਡ 'ਤੇ ਡਿਵਾਈਡਰ 'ਤੇ ਔਰਤ ਦੀ ਲਾਸ਼ ਨੂੰ ਬੋਰੀ ਵਿੱਚ ਪਾ ਕੇ ਸੁੱਟ ਗਏ। ਮ੍ਰਿਤਕਾ ਦੀ ਪਛਾਣ ਰੇਸ਼ਮਾ ਵਜੋਂ ਹੋਈ ਹੈ, ਜੋ ਮਹਾਰਾਜ ਨਗਰ ਨੇੜੇ ਸਰਕਟ ਹਾਊਸ ਲੇਨ ਨੰਬਰ 2 ਦੀ ਰਹਿਣ ਵਾਲੀ ਸੀ। ਉਹ ਆਪਣੀ ਸੱਸ ਅਤੇ ਸਹੁਰੇ ਨਾਲ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ।
ਇਸ ਮਾਮਲੇ ਵਿੱਚ ਇੱਕ ਨਵਾਂ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਦੋ ਨੌਜਵਾਨ ਲਾਸ਼ ਨੂੰ ਸੁੱਟਦੇ ਹੋਏ ਦਿਖਾਈ ਦੇ ਰਹੇ ਹਨ। ਦਰਅਸਲ, ਰੇਸ਼ਮਾ ਆਪਣੀ ਸੱਸ ਅਤੇ ਸਹੁਰੇ ਨਾਲ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਅਕਸਰ ਝਗੜਾ ਕਰਦੀ ਰਹਿੰਦੀ ਸੀ। ਪਿਛਲੇ ਦਿਨ ਉਸ ਦੇ ਮਕਾਨ ਮਾਲਕ ਮਨੋਜ ਨੇ ਪੁਲਿਸ ਨੂੰ ਦੱਸਿਆ ਕਿ ਰੇਸ਼ਮਾ ਦਾ ਸਹੁਰਾ ਕਿਸ਼ਨ ਅਤੇ ਸੱਸ ਦੁਲਾਰੀ ਉਸ ਦੇ ਘਰ ਵਿੱਚ ਕਿਰਾਏ 'ਤੇ ਰਹਿ ਰਹੇ ਹਨ।
8 ਜੁਲਾਈ ਨੂੰ ਇਨ੍ਹਾਂ ਤਿੰਨਾਂ ਵਿੱਚ ਲੜਾਈ ਹੋਈ ਸੀ। 9 ਜੁਲਾਈ ਦੀ ਸਵੇਰ ਨੂੰ ਉਨ੍ਹਾਂ ਨੇ ਇੱਕ ਚਾਦਰ ਵਿੱਚ ਬੰਨ੍ਹੀ ਹੋਈ ਚੀਜ਼ ਵੇਖੀ ਜੋ ਗੇਟ ਦੇ ਕੋਲ ਰੱਖੀ ਹੋਈ ਸੀ। ਉਸ ਨੇ ਸੋਚਿਆ ਕਿ ਸ਼ਾਇਦ ਕਿਸ਼ਨ ਦਾ ਪਰਿਵਾਰ ਅੱਜ ਕਮਰਾ ਖਾਲੀ ਕਰ ਰਿਹਾ ਹੋਵੇਗਾ। ਇਸੇ ਲਈ ਉਹ ਸਾਮਾਨ ਬਾਹਰ ਕੱਢ ਰਹੇ ਹੋਣਗੇ ਪਰ ਜਿਵੇਂ ਹੀ ਮੈਂ ਇੰਟਰਨੈੱਟ 'ਤੇ ਬੋਰੀ ਵਿੱਚ ਮਿਲੀ ਲਾਸ਼ ਦੀ ਵੀਡੀਓ ਦੇਖੀ, ਮੈਨੂੰ ਪਤਾ ਲੱਗਾ ਕਿ ਕਿਸ਼ਨ ਅਤੇ ਉਸ ਦੀ ਪਤਨੀ ਦੁਲਾਰੀ ਨੇ ਮਿਲ ਕੇ ਆਪਣੀ ਨੂੰਹ ਦੀ ਹੱਤਿਆ ਕਰ ਦਿੱਤੀ ਅਤੇ ਦੋ ਨੌਜਵਾਨਾਂ ਨੂੰ ਲਾਸ਼ ਦਾ ਨਿਪਟਾਰਾ ਕਰਨ ਲਈ ਕਿਹਾ।
ਅਜੇ ਕੁਮਾਰ ਅਤੇ ਇੱਕ ਹੋਰ ਵਿਅਕਤੀ ਲਾਸ਼ ਨੂੰ ਠਿਕਾਣੇ ਲਗਾਉਣ ਵਿਚ ਸ਼ਾਮਲ ਹਨ। ਦੋਵਾਂ ਮੁਲਜ਼ਮਾਂ ਨੇ ਰੇਸ਼ਮਾ ਦੀ ਲਾਸ਼ ਨੂੰ ਠਿਕਾਣੇ ਲਗਾਉਣ ਲਈ ਬੋਰੀ ਆਰਤੀ ਚੌਕ ਨੇੜੇ ਸੁੱਟ ਦਿੱਤੀ। ਰਾਹਗੀਰਾਂ ਨੇ ਉਨ੍ਹਾਂ ਨੂੰ ਰੋਕਿਆ, ਪਰ ਦੋਵੇਂ ਨੌਜਵਾਨ ਮੋਟਰਸਾਈਕਲ ਛੱਡ ਕੇ ਮੌਕੇ ਤੋਂ ਭੱਜ ਗਏ।
(For more news apart from “Ludhiana Girl muder latest update News in punjabi , ” stay tuned to Rozana Spokesman.)