ਦੋ ਕਾਰਾਂ ਦੀ ਟੱਕਰ 'ਚ ਨਵ-ਵਿਆਹੇ ਜੋੜੇ ਸਮੇਤ ਪੰਜ ਗੰਭੀਰ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ੀਰਕਪੁਰ-ਪਟਿਆਲਾ ਰੋਡ 'ਤੇ ਲੰਘੀ ਦੇਰ ਦੋ ਕਾਰਾਂ ਦੀ ਟੱਕਰ ਵਿਚ ਨਵ ਵਿਆਹੇ ਜੋੜੇ ਸਮੇਤ ਪੰਜ ਜਣੇ ਗੰਭੀਰ ਜ਼ਖ਼ਮੀ ਹੋ ਗਏ............

View of Accidental Car

ਜ਼ੀਰਕਪੁਰ  : ਜ਼ੀਰਕਪੁਰ-ਪਟਿਆਲਾ ਰੋਡ 'ਤੇ ਲੰਘੀ ਦੇਰ ਦੋ ਕਾਰਾਂ ਦੀ ਟੱਕਰ ਵਿਚ ਨਵ ਵਿਆਹੇ ਜੋੜੇ ਸਮੇਤ ਪੰਜ ਜਣੇ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਹੰਗਾਮੀ ਹਾਲਤ ਵਿਚ ਐਂਬੂਲੈਂਸ ਰਾਹੀਂ ਚੰਡੀਗੜ੍ਹ• ਅਤੇ ਮੁਹਾਲੀ ਦੇ ਵੱਖ-ਵੱਖ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਨੁਕਸਾਨੇ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਜਾਣਕਾਰੀ ਅਨੁਸਾਰ ਵੋਕਸਵੈਗਨ ਕੰਪਨੀ ਦੀ ਵੈਂਟੋ ਕਾਰ 'ਤੇ ਤਿੰਨ ਜਣੇ ਸਵਾਰ ਹੋ ਕੇ ਪਟਿਆਲਾ ਵਲ ਤੋਂ ਚੰਡੀਗੜ੍ਹ• ਵਲ ਆ ਰਹੇ ਸਨ।

ਜਦ ਉਹ ਲੰਘੀ ਰਾਤ ਤਕਰੀਬਨ 12 ਵਜੇ ਪਟਿਆਲਾ ਰੋਡ 'ਤੇ ਪੈਂਦੇ ਏ.ਕੇ.ਐਮ. ਮੈਰਿਜ ਪੈਲੇਸ ਕੋਲ ਪੁੱਜੇ ਤਾਂ ਅਚਾਨਕ ਕਾਰ ਚਾਲਕ ਦੀ ਝਪਕੀ ਲੱਗ ਗਈ, ਜਿਸ ਕਾਰਨ ਕਾਰ ਬੇਕਾਬੂ ਹੋ ਕੇ ਸੜਕ ਵਿਚਕਾਰ ਡਿਵਾਈਡਰ ਨਾਲ ਟਕਰਾ ਕੇ ਦੂਜੇ ਪਾਸੇ ਚੰਡੀਗੜ੍ਹ• ਵਲ ਤੋਂ ਆ ਰਹੀ ਫ਼ੋਰਡ ਫੀਗੋ ਕਾਰ ਨਾਲ ਜਾ ਟਕਰਾਈ। ਹਾਦਸੇ ਵਿਚ ਦੋਵੇਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਵੋਕਸਵੈਗਨ ਕਾਰ ਸਵਾਰਾਂ ਦੀ ਪਛਾਣ ਅਕਸ਼ੈ, ਅਦਿਤਿਆ ਅਤੇ ਵਿਕਰਮ ਵਾਸੀ ਜੰਮੂ ਦੇ ਰੂਪ ਵਿਚ ਹੋਈ ਹੈ ਜਦਕਿ ਫ਼ੋਰਡ ਫੀਗੋ ਕਾਰ ਵਿਚ ਗਗਨਦੀਪ ਤੇ ਉਸ ਦੀ ਪਤਨੀ ਪੁਸ਼ਪਿੰਦਰ ਵਾਸੀ ਪਟਿਆਲਾ ਦੇ ਰੂਪ ਵਿਚ ਹੋਈ ਹੈ।

ਦੋਵਾਂ ਦਾ ਕੁੱਝ ਸਮਾਂ ਪਹਿਲਾਂ ਵਿਆਹ ਹੋਇਆ ਸੀ ਜੋ ਚੰਡੀਗੜ੍ਹ• ਤੋਂ ਪਟਿਆਲਾ ਵਾਪਸ ਜਾ ਰਹੇ ਸੀ। ਜੀਰਕਪੁਰ ਥਾਣੇ ਦੇ ਏ.ਐਸ.ਆਈ. ਅਜੀਤ ਸਿੰਘ ਨੇ ਦਸਿਆ ਕਿ ਜ਼ਖ਼ਮੀ ਪਤੀ ਪਤਨੀ ਨੂੰ ਚੰਡੀਗੜ੍ਹ•ਸੈਕਟਰ-32 ਹਸਪਤਾਲ ਤੋਂ ਪਰਵਾਰਕ ਮੈਂਬਰ ਪਟਿਆਲਾ ਇਕ ਨਿਜੀ ਹਸਪਤਾਲ ਵਿਚ ਰੈਫ਼ਰ ਕਰਵਾ ਲੈ ਗਏ ਹਨ। ਦੂਜੇ ਪਾਸੇ ਵੈਂਟੋ ਕਾਰ ਸਵਾਰਾਂ ਵਿਚੋਂ ਦੋ ਜਣੇ ਚੰਡੀਗੜ੍ਹ• ਸੈਕਟਰ-32 ਹਸਪਤਾਲ ਵਿਚ ਜ਼ੇਰੇ ਇਲਾਜ ਹਨ

ਜਦਕਿ ਇਕ ਜਣੇ ਨੂੰ ਮੁਹਾਲੀ ਸਥਿਤ ਫ਼ੋਰਟਿਸ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਅਜੀਤ ਸਿੰਘ ਨੇ ਦੱਸਿਆ ਕਿ ਹਾਲੇ ਸਾਰੇ ਜ਼ਖ਼ਮੀ ਬਿਆਨ ਦੇਣ ਲਈ ਅਣਫਿੱਟ ਹਨ ਜਿਸ ਤੋਂ ਬਾਅਦ ਹਾਦਸੇ ਦੀ ਸੱਚਾਈ ਸਾਹਮਣੇ ਆਏਗੀ। ਉਨ੍ਹਾਂ ਕਿਹਾ ਕਿ ਨਵਵਿਆਹੇ ਜੋੜੇ ਦੇ ਹੋਸ਼ ਵਿਚ ਆਉਣ ਮਗਰੋਂ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾਏਗੀ।