ਪੰਜਾਬ ਰੋਡਵੇਜ਼ ਪਨਬੱਸ ਵਰਕਰਾਂ ਵਲੋਂ ਗੇਟ ਰੈਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਰੋਡਵੇਜ਼, ਪਨਬੱਸ ਕੰਟਰੈਕਟ ਵਰਕਰ ਯੂਨੀਅਨ ਨੇ ਪੰਜਾਬ ਦੀ ਸੈਂਟਰ ਬਾਡੀ ਦੀ ਕਾਲ ਤੇ ਸੰਘਰਸ਼ ਨੂੰ ਤਿੱਖਾ ਕਰਦੇ ਹੋਏ................

Punjab Roadways PUNBUS worker protested

ਫ਼ਿਰੋਜ਼ਪੁਰ : ਪੰਜਾਬ ਰੋਡਵੇਜ਼, ਪਨਬੱਸ ਕੰਟਰੈਕਟ ਵਰਕਰ ਯੂਨੀਅਨ ਨੇ ਪੰਜਾਬ ਦੀ ਸੈਂਟਰ ਬਾਡੀ ਦੀ ਕਾਲ ਤੇ ਸੰਘਰਸ਼ ਨੂੰ ਤਿੱਖਾ ਕਰਦੇ ਹੋਏ ਪੰਜਾਬ ਦੇ ਸਾਰੇ 18 ਡਿਪੂਆਂ ਵਿਚ ਗੇਟ ਰੈਲੀਆਂ ਕੀਤੀਆਂ ਗਈਆਂ ਅਤੇ ਪੰਜਾਬ ਰੋਡਵੇਜ਼ ਪਨਬੱਸ ਵਰਕਰ ਯੂਨੀਅਨ ਨੇ ਫ਼ਿਰੋਜ਼ਪੁਰ ਡਿਪੂ ਵਿਖੇ ਗੇਟ ਰੈਲੀ ਕੀਤੀ। ਇਸ ਮੌਕੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਵਿਰੁਧ ਲੜਾਈ ਲਈ ਸੰਘਰਸ਼ ਦੀ ਤਿਆਰ ਕੀਤੀ ਰੂਪ ਰੇਖਾ ਸਭ ਵਰਕਰਾਂ ਨੂੰ ਦੱਸੀ ਗਈ। ਗੇਟ ਰੈਲੀ ਵਿਚ ਪ੍ਰਗਟ ਸਿੰਘ, ਜਤਿੰਦਰ ਸਿੰਘ, ਕਰਮਲਜੀਤ ਸਿੰਘ, ਚੇਅਰਮੈਨ ਲਖਵਿੰਦਰ ਸਿੰਘ ਮਮਦੋਟ, ਸੈਕਟਰੀ ਉਂਕਾਰ ਸਿੰਘ ਅਤੇ ਪਨਬੱਸ ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ

ਦੱÎਸਿਆ ਕਿ ਜਥੇਬੰਦੀ ਦੀ ਟਰਾਂਸਪੋਰਟ ਮੰਤਰੀ ਨਾਲ ਪਿਛਲੇ 31 ਜੁਲਾਈ 2018 ਨੂੰ ਹੋਈ ਮੀਟਿੰਗ ਬੇਸਿੱਟਾ ਰਹੀ, ਕਿਉਂਕਿ ਜੋ ਮੰਗਾਂ ਮੰਨੀਆਂ ਸਨ, ਉਨ੍ਹਾਂ ਵਿਚੋਂ ਕੋਈ ਵੀ ਮੰਗ ਮੰਨੀ ਹੋਈ ਮੰਗ ਦੀ ਲੈਟਰ ਨਹੀਂ ਕੱਢੀ ਗਈ। ਸਗੋਂ ਉਨ੍ਹਾਂ ਵੱਲੋਂ ਦਿੱਤਾ ਗਿਆ ਭਰੋਸਾ ਜੋ ਕਿ ਤਨਖਾਹਾਂ ਦੇ ਵਾਧੇ ਸਬੰਧੀ ਸੀ, ਉਹ ਵੀ ਕੌਰਾ ਝੂਠ ਹੀ ਨਿਕਲਿਆ। ਜਥੇਬੰਦੀ ਨੇ ਖੁਦ ਲੇਬਰ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਪਤਾ ਕੀਤਾ ਅਤੇ ਲੇਬਰ ਕਮਿਸ਼ਨਰ ਵਲੋਂ ਕਿਹਾ ਗਿਆ ਕਿ ਅਜੇ ਤੱਕ ਕੋਈ ਵੀ ਤਨਖਾਹ ਵਧਾਉਣ ਦੀ ਸਿਫਾਰਿਸ਼ ਜਾਂ ਚਿੱਠੀ ਮਹਿਕਮੇ ਟਰਾਂਸਪੋਰਟ ਵਲੋਂ ਸਾਡੇ ਕੋਲ ਕੋਈ ਵੀ ਨਹੀਂ ਆਈ।

ਜੇਕਰ ਕੋਈ ਲੈਟਰ ਜਾਂ ਤਿਆਰ ਕੀਤੀ ਪ੍ਰਪੋਜਲ ਆਵੇਗੀ ਤਾਂ ਅਸੀਂ ਤੁਰਤ ਤਨਖਾਹ ਦੇ ਵਾਧੇ ਨੂੰ ਮਨਜ਼ੂਰੀ ਦੇ ਦਿਆਂਗੇ। ਜਿਸੇ ਦੇ ਰੋਸ ਵਜੋਂ 10 ਤੋਂ 14 ਅਗਸਤ ਤੱਕ ਸਾਰੇ ਵਰਕਰ ਕਾਲੇ ਬਿੱਲੇ ਲਗਾ ਕੇ ਡਿਊਟੀ ਕਰਨਗੇ ਅਤੇ 15 ਅਗੱਸਤ ਨੂੰ ਕਾਲੇ ਚੋਲੇ ਪਾ ਕੇ ਸਰਕਾਰ ਖਿਲਾਫ਼ ਸ਼ਹਿਰਾਂ ਵਿਚ ਰੋਸ ਮਾਰਚ ਕਰਨਗੇ। 28 ਅਗਸਤ ਨੂੰ ਡਾਇਰੈਕਟਰ ਸਟੇਟ ਟਰਾਂਸਪੋਰਟ ਦੇ ਦਫ਼ਤਰ ਦਾ ਘਿਰਾਉ ਕੀਤਾ ਜਾਵੇਗਾ ਅਤੇ ਧਰਨਾ ਦਿਤਾ ਜਾਵੇਗਾ। ਜੇਕਰ ਸਰਕਾਰ ਨੇ ਫਿਰ ਵੀ ਜਥੇਬੰਦੀ ਦੀਆਂ ਮੰਗਾਂ ਨਾ ਮੰਨੀਆਂ ਤਾਂ 10 ਸਤੰਬਰ 2018 ਨੂੰ ਰੋਜ਼ ਮੁਕੰਮਲ ਚੱਕਾ ਕਰ ਕੇ ਹੜਤਾਲ ਕੀਤੀ ਜਾਵੇਗੀ ਅਤੇ ਆਉਣ ਵਾਲੇ ਦਿਨਾਂ ਵਿਚ ਸੰਘਰਸ਼ਾਂ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।