2 ਅਪ੍ਰੈਲ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀਆਂ ਦਿਤੀਆਂ ਜਾਣ : ਸੰਘਰਸ਼ ਕਮੇਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਵਿਧਾਨ ਬਚਾÀ ਸੰਘਰਸ਼ ਕਮੇਟੀ ਬਲਾਕ ਮੋਰਿੰਡਾ ਦੀ ਮੀਟਿੰਗ ਸਸ਼ੋਧਿਆ ਧਰਮਸਾਲਾ ਮੋਰਿੰਡਾ ਵਿਖੇ ਹੋਈ

Virender Swain while addressing the Sangharsh Committee meeting

ਮੋਰਿੰਡਾ  :   ਸਵਿਧਾਨ ਬਚਾਅ  ਸੰਘਰਸ਼ ਕਮੇਟੀ ਬਲਾਕ ਮੋਰਿੰਡਾ ਦੀ ਮੀਟਿੰਗ ਸਸ਼ੋਧਿਆ ਧਰਮਸਾਲਾ ਮੋਰਿੰਡਾ ਵਿਖੇ ਹੋਈ। ਜਿਸ ਵਿੱਚ ਐਸ ਸੀ ਵਰਗ ਨਾਲ ਸਬੰਧਤ ਬਲਾਕ ਸੰਮਤੀ ਮੈਂਬਰ, ਕੌਂਸਲਰ, ਸਰਪੰਚ, ਪੰਚਾਂ ਤੋਂ ਇਲਾਵਾ ਵੱਖ ਵੱਖ ਐਸ ਸੀ ਜਥੇਬੰਦੀਆਂ ਦੇ ਆਗੂ ਸ਼ਾਮਲ ਹੋਏ। ਇਸ ਦੀ ਪ੍ਰਧਾਨਗੀ ਕਰਨੈਲ ਸਿੰਘ, ਕੌਸਲਰ ਮੋਹਨ ਲਾਲ ਕਾਲਾ, ਕੌਸਲਰ ਮਹਿੰਦਰ ਸਿੰਘ ਢਿਲੋ ਅਤੇ ਪ੍ਰਿਸੀਪਲ ਬਾਵਾ ਸਿੰਘ ਲਧੱੜ ਦੇ ਅਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ । ਇਸ ਸਬੰਧੀ ਜਾਣਕਾਰੀ ਦਿੰਦਿਆ ਰਜਿੰਦਰ ਸਿੰਘ ਚਕੱਲਾਂ ਨੇ ਦਸਿਆ ਕਿ  ਇਸ ਸਮੇ ਸੀਨੀਅਰ ਆਗੂ ਰਾÀ ਵਰਿੰਦਰ ਸਵੈਨ, ਗੁਰਮੱਖ ਸਿੰਘ ਢੋਲਣਮਾਜਰਾ ਅਤੇ ਐਡਵੋਕੇਟ

ਪਰਮਿੰਦਰ ਸਿੰਘ ਤੂਰ ਨੇ ਸੰਬੋਧਨ ਕਰਦਿਆਂ ਐਸ ਸੀ ਐਕਟ ਚ ਸਾਮਲ ਤਸਦਦ ਰੋਕੂ ਐਕਟ ਨੂੰ ਮੂੜ ਪੁਰਾਣੇ ਰੂਪ ਚ ਬਹਾਲ ਕਰਵਾਉਣ ਲਈ ਸਾਂਝੇ ਤੌਰ ਤੇ ਸੰਘਰਸ ਕਰਨ ਵਾਲੀਆਂ ਜਥੇਬੰਦੀਆਂ ਦਾ ਧੰਨਵਾਦ ਕੀਤਾ ਅਤੇ ਐਸ ਸੀ, ਐਸ ਟੀ ਅਤੇ À ਵੀ ਸੀ ਵਰਗ ਨੂੰ ਮਿਲੀ ਹੋਈ ਰਿਜਰਵੇਸਨ ਨੂੰ ਖਤਮ ਕਰਨ ਲਈ ਚਲਾਈਆਂ ਜਾ ਰਹੀਆਂ ਚਾਲਾਂ ਤੋ ਸੁਚੇਤ ਰਹਿਣ ਦਾ ਸਦਾ ਦਿਤਾ। ਇਸ ਸਮੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਜੋਰਦਾਰ ਮੰਗ ਕੀਤੀ ਕਿ 2 ਅਪ੍ਰੈਲ 2018 ਨੂੰ ਭਾਰਤ ਬੰਦ ਸਮੇ ਸਹੀਦ ਹੋਏ ਸਾਥੀਆਂ ਦੇ ਵਾਰਸਾਂ ਨੂੰ ਸਰਕਾਰੀ ਨੋਕਰੀਆਂ ਦਿਤੀਆ ਜਾਣ ਅਤੇ ਯੋਗ ਮੁਆਵਜਾ ਦਿਤਾ ਜਾਵੇ। ਗੈਰ ਕਾਨੂੰਨੀ ਤੌਰ ਤੇ ਗ੍ਰਿਫਤਾਰ

ਕੀਤੇ ਭੀਮ ਸੈਨਾ ਦੇ ਮੁੱਖੀ  ਐਡਵੋਕਟ ਚੰਦਰ ਸੇਖਰ ਰਾਵਣ, ਬੀ ਐਸ ਪੀ ਦੇ ਵਿਧਾਇਕ ਸਮੇਤ ਆਗੂਆਂ ਤੇ ਲਗਾਇਆ ਰੁਸਕਾ ਤੁਰੰਤ ਹਟਾਇਆ ਜਾਵੇ ।  ਵੱਖ ਵੱਖ ਜੇਲਾਂ ਚ ਬੰਦ ਸੈਕੜੇ ਐਸ ਸੀ ਸਾਥੀਆਂ ਨੂੰ ਰਿਹਾ  ਕੀਤਾ ਜਾਵੇ । ਉਪਰੋਕਤ ਆਗੂਆਂ  ਨੇ ਪੰਜਾਬ ਸਰਕਾਰ ਤੋ ਵੀ ਜੋਰਦਾਰ ਮੰਗ ਕੀਤੀ ਕਿ ਕਿਸਾਨਾ ਦੀ ਤਰਜ ਤੇ  ਐਸ ਸੀ, ਐਸ ਟੀ  ਅਤੇ À ਵੀ ਸੀ ਵਰਗ ਨਾਲ ਸਬੰਧਤ ਲੋਕਾਂ ਦੇ ਘਰਾਂ ਦੀ ਬਿਜਲੀ ਮੁਫੱਤ ਕੀਤੀ ਜਾਵੇ । ਉਹਨਾ ਕੇਦਰ ਸਰਕਾਰ ਨੂੰ ਚੇਤਾਵਨੀ ਦਿਤੀ ਕਿ ਜਦੋ ਤੱਕ ਉਹਨਾ ਦੀਆ ਮੰਗਾਂ ਪ੍ਰਵਾਨ ਨਹੀ ਕੀਤੀਆਂ ਜਾਂਦੀਆਂ  ਉਦੋ ਤੱਕ ਸੰਘਰਸ ਜਾਰੀ ਰਹੇਗਾ । ਇਸ ਸਮੇ ਹੋਰਨਾ ਤੋ ਇਲਾਵਾ ਸੈਟਰਲ ਬਾਲਮੀਕ ਸਭਾ ਦੇ ਆਗੂ

ਰਮਨ ਮੱਟੂ, ਆਲ ਇੰਡੀਆ ਬਾਜੀਗਰ ਸਭਾ ਦੇ ਆਗੂ ਕਸਮੀਰ ਸਿੰਘ ਸਾਬਕਾ ਮੈਬਰ ਬਲਾਕ ਸੰਮਤੀ ਮੋਰਿੰਡਾ, ਜਰਨੈਲ ਸਿੰਘ ਸਾਬਕਾ ਸਰਪੰਚ, ਨਾਗਰ ਸਿੰਘ ਸਾਬਕਾ ਸਰਪੰਚ, ਕੌਸਲਰ ਪਰਮਜੀਤ ਕੌਰ, ਕੌਸਲਰ  ਚਰਨਜੀਤ ਕੌਰ, ਸਾਬਕਾ ਕੌਸਲਰ ਸਤਵੰਤ ਕੌਰ ਨੰਬਰਦਾਰ ਅਮਰਜੀਤ, ਰਾਮਦਾਸੀਆਂ ਵੈਲਫੇਅਰ ਸੋਸਾਇਟੀ ਦੇ ਆਗੂ ਨਸੀਬ ਸਿੰਘ, ਜਗਦੇਵ ਸਿੰਘ ਬਿੱਟੂ, ਬਲਵੀਰ ਸਿੰਘ ਲਾਲਾ, ਸਤਵਿੰਦਰ ਸਿੰਘ ਸੱਤੀ, ਹੈਡਮਾਸਟਰ ਗੁਰਦੇਵ ਸਿੰਘ ਤੂਰ, ਅਜੀਤ ਸਿੰਘ ਛਿੱਬਰ, ਯੂਥ ਆਗੂ ਮਨਪ੍ਰੀਤ ਪਬਮਾ, ਗੋਬਿੰਦ ਸਿੰਘ ਆਦਿ ਹਾਜ਼ਰ ਸਨ।, ਮਲਾਗਰ ਸਿੰਘ ਖਮਾਣੋ ਬਾਲਮੀਕ ਸਭਾ ਦੇ  ਚੇਅਰਮੈਨ, ਸਿੰਘ ਰਮੇਸ ਕੁਮਾਰ ਮੇਸੀ ਅਤੇ ਭਾਗ ਸਿੰਘ ਆਦਿ ਆਗੂਆਂ ਨੇ ਅਪਣੇ ਵਿਚਾਰ ਪ੍ਰਗਟ ਕੀਤੇ ।