ਈਸੜੂ ਕਾਨਫ਼ਰੰਸ ਇੱਕਠ ਪੱਖੋਂ ਇਤਿਹਾਸ ਸਿਰਜੇਗੀ : ਰਾਜੂ ਖੰਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੋਆ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਸ਼ਰਧਾਜਲੀ ਭੇਂਟ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ 15 ਅਗਸਤ ਨੂੰ ਈਸੜੂ ਵਿਖੇ ਕੀਤੀ ਜਾ ਰਹੀ...............

Gurpreet Singh Raju Khanna while meeting with workers and leaders regarding Isru Conference

ਅਮਲੋਹ: ਗੋਆ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਸ਼ਰਧਾਜਲੀ ਭੇਂਟ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ 15 ਅਗਸਤ ਨੂੰ ਈਸੜੂ ਵਿਖੇ ਕੀਤੀ ਜਾ ਰਹੀ ਵਿਸ਼ਾਲ ਕਾਨਫਰੰਸ ਵਿੱਚ ਹਲਕਾ ਅਮਲੋਹ ਤੋਂ ਵੱਡੀ ਗਿਣਤੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੇ ਆਗੂ ਸ਼ਾਮਿਲ ਹੋਣਗੇ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਈਸੜੂ ਕਾਨਫਰੰਸ ਤੇ ਪੰਚਾਇਤੀ ਚੋਣਾਂ ਦੇ ਸਬੰਧ ਵਿੱਚ ਹਲਕੇ ਦੇ ਇੱਕ ਦਰਜਨ ਪਿੰਡਾ ਵਿੱਚ ਭਰਵੀਆਂ ਮੀਟਿੰਗਾ ਕਰਨ ਸਮੇਂ ਪਿੰਡ ਹਰੀਪੁਰ ਵਿਖੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।

ਰਾਜੂ ਖੰਨਾ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 15 ਅਗਸਤ ਨੂੰ ਪਾਰਟੀ ਵੱਲੋਂ ਸ਼ਹੀਦੀ ਕਾਨਫਰੰਸ ਕੀਤੀ ਜਾ ਰਹੀ ਹੈ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੀਨੀ ਲੀਡਰਸ਼ਿਪ ਵੀ ਸੰਬੋਧਨ ਕਰਨ ਲਈ ਪੁੱਜ ਰਹੀ ਹੈ। ਇਸ ਕਾਨਫਰੰਸ ਨੂੰ ਕਾਮਯਾਬ ਕਰਨ ਲਈ ਉਹਨਾਂ ਵੱਲੋਂ ਹਲਕਾ ਅਮਲੋਹ ਦੇ ਪਿੰਡ ਪਿੰਡ ਜਾਕੇ ਵਰਕਰਾਂ ਨਾਲ ਮੀਟਿੰਗਾਂ ਕੀਤੀਆ ਜਾ ਰਹੀਆਂ ਹਨ ਤਾਂ ਜੋ ਇਸ ਕਾਨਫਰੰਸ ਨੂੰ ਕਾਮਯਾਬ ਕੀਤਾ ਜਾ ਸਕੇ। ਉਨਾਂ ਆਗਾਮੀ ਪੰਚਾਇਤੀ ਚੋਣਾਂ ਦੀ ਗੱਲ ਕਰਦਿਆਂ ਕਿਹਾ ਕਿ ਸ਼੍ਰੌਮਣੀ ਅਕਾਲੀ ਦਲ ਇਹਨਾਂ ਚੋਣਾਂ ਨੂੰ ਲੈ ਕੇ ਪੂਰੀ ਤਰ੍ਹਾ ਤਿਆਰ ਹੈ।

ਉਹਨਾ ਵਰਕਰਾਂ ਤੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਇਹ ਚੋਣਾਂ ਡੱਟ ਕੇ ਲੜਨ। ਸ਼੍ਰੌਮਣੀ ਅਕਾਲੀ ਦਲ ਉਹਨਾਂ ਨਾਲ ਪੂਰੀ ਤਰ੍ਹਾ ਡੱਟ ਕੇ ਖੜਾ ਹੈ ਤੇ ਇਹਨਾਂ ਚੋਣਾਂ ਵਿੱਚ ਕਾਂਗਰਸੀਆਂ ਦੀ ਹਰ ਵਧੀਕੀ ਦਾ ਮੂੰਹ ਤੋੜਵਾ ਜਵਾਬ ਦਿੱਤਾ ਜਾਵੇਗਾ। ਰਾਜੂ ਖੰਨਾ ਵੱਲੋਂ ਅੱਜ ਪਿੰਡ ਬੈਣਾ ਬੁਲੰਦ, ਹਰੀਪੁਰ, ਬੈਣੀ ਜੇਰ ਤੇ ਅਲਾਦਾਦਪੁਰ ਆਦਿ ਪਿੰਡਾਂ ਵਿੱਚ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ। ਇਹਨਾਂ ਮੀਟਿੰਗਾਂ ਵਿਚ ਪਿੰਡਾਂ ਦੇ ਪ੍ਰਮੁੱਖ ਆਗੂਆਂ ਵੱਲੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਸਰਕਲ ਪ੍ਰਧਾਨ ਜੱਥੇ ਹਰਬੰਸ ਸਿੰਘ ਬਡਾਲੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।

ਇਸ ਮੌਕੇ ਤੇ ਜੱਥੇ ਕਾਲਾ ਸਿੰਘ ਬੈਣੀ, ਸਰਪੰਚ ਯੁਨੀਅਨ ਦੇ ਪ੍ਰਧਾਨ ਬੇਅੰਤ ਸਿੰਘ ਬੈਣਾ, ਜੱਥੇ ਗੁਰਬਖਸ਼ ਸਿੰਘ, ਕਰਨਪਾਲ ਸਿੰਘ ਬੈਣਾ, ਸੁਖਵਿੰਦਰ ਸਿੰਘ ਸਾਬਕਾ ਸਰਪੰਚ, ਰਣਧੀਰ ਸਿੰਘ ਗਿੱਲ ਹਰੀਪੁਰ, ਰਾਮ ਸਿੰਘ ਸਰਪੰਚ ਹਰੀਪੁਰ, ਜੋਗਿੰਦਰ ਸਿੰਘ ਨੰਬਰਦਾਰ, ਬਲਜੀਤ ਸਿੰਘ, ਜੱਸੀ ਹਰੀਪੁਰ, ਗੁਲਜਾਰ ਸਿੰਘ, ਗੁਰਦਿਆਲ ਸਿੰਘ, ਬਲਵੰਤ ਸਿੰਘ ਮਾਨ, ਬੀਬੀ ਦਲਵੀਰ ਕੌਰ ਹਰੀਪੁਰ, ਡਾ ਪਰਮਜੀਤ ਸਿੰਘ ਹਰੀਪੁਰ,

ਜੱਸਾ ਸਿੰਘ ਠੇਕੇਦਾਰ, ਜਸ਼ਨ ਗਿੱਲ ਹਰੀਪੁਰ, ਸ਼ੇਰ ਸਿੰਘ ਹਰੀਪੁਰ, ਸੁਰਜਨ ਸਿੰਘ, ਰਾਮ ਸਿੰਘ, ਜੱਥੇ ਲਖਵਿੰਦਰ ਸਿੰਘ ਬੈਣੀ, ਸੁਖਦੇਵ ਸਿੰਘ ਬੈਣੀ, ਡਾ ਜਸਵੰਤ ਸਿੰਘ ਅਲਾਦਾਦਪੁਰ, ਨਰਿੰਦਰਪਾਲ ਸਿੰਘ ਸਰਪੰਚ ਅਲਾਦਾਦਪੁਰ, ਗੁਰਮੀਤ ਸਿੰਘ ਭੱਟੋਂ, ਅਵਤਾਰ ਸਿੰਘ ਰਾਣਾ, ਲੱਖੀ ਔਜਲਾ, ਧਰਮਪਾਲ ਭੜੀ ਪੀਏ ਰਾਜੂ ਖੰਨਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਤੇ ਆਗੂ ਹਾਜਰ ਸਨ।