ਨਗਰ ਨਿਗਮ ਚੰਡੀਗੜ੍ਹ ਨੂੰ ਉਪਰ ਚੁੱਕਣ ਲਈ ਪੱਬਾਂ ਭਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਿਊਂਸਪਲ ਕਾਰਪੋਰੇਸ਼ਨ ਦੇ ਮੇਅਰ ਦਿਵੇਸ਼ ਮੋਦਗਿਲ ਅਤੇ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਚੰਡੀਗੜ੍ਹ ਸ਼ਹਿਰ ਨੂੰ ਸਵੱਛਤਾ ਸਫ਼ਾਈ ਸਰਵੇਖਣ 2018 ਵਿਚ ਸਫ਼ਾਈ ਪੱਖੋਂ............

Municipal Corporation Chandigarh

ਚੰਡੀਗੜ੍ਹ : ਮਿਊਂਸਪਲ ਕਾਰਪੋਰੇਸ਼ਨ ਦੇ ਮੇਅਰ ਦਿਵੇਸ਼ ਮੋਦਗਿਲ ਅਤੇ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਚੰਡੀਗੜ੍ਹ ਸ਼ਹਿਰ ਨੂੰ ਸਵੱਛਤਾ ਸਫ਼ਾਈ ਸਰਵੇਖਣ 2018 ਵਿਚ ਸਫ਼ਾਈ ਪੱਖੋਂ ਪਹਿਲਾ ਸਥਾਨ ਦਿਵਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਉਣ 'ਚ ਪੂਰੀ ਤਰ੍ਹਾਂ ਜੁਟ ਗਏ ਹਨ। ਕਮਿਸ਼ਨਰ ਯਾਦਵ ਨੇ ਰਿਹਾਇਸ਼ੀ ਵੈਲਫ਼ੇਅਰ ਐਸੋਸੀਏਸ਼ਨ ਫਾਂਸਵਾਕ ਦੇ ਪ੍ਰਧਾਨ ਬਲਜਿੰਦਰ ਸਿੰਘ ਬਿੱਟੂ ਨਾਲ ਵਿਸ਼ੇਸ਼ ਤੌਰ 'ਤੇ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ ਤਾਕਿ ਚੰਡੀਗੜ੍ਹ ਨੰਬਰ ਇਕ ਸ਼ਹਿਰ ਬਣ ਸਕੇ। ਉਨ੍ਹਾਂ ਚੰਡੀਗੜ੍ਹ ਨੂੰ ਪੂਰੀ ਤਰ੍ਹਾਂ ਗਾਰਬੇਜ਼ ਫ਼ਰੀ ਸਿਟੀ ਬਣਾਉਣ ਲਈ ਵੀ ਜ਼ੋਰ ਦਿਤਾ।

ਪਿਛਲੇ ਸਾਲ 2017 ਵਿਚ ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲੇ ਵਲੋਂ ਚੰਡੀਗੜ੍ਹ ਨੂੰ ਤੀਜਾ ਸਥਾਨ ਦਿਤਾ ਗਿਆ ਸੀ। ਨਗਰ ਨਿਗਮ ਦੇ ਸੂਤਰਾਂ ਅਨੁਸਾਰ ਚੰਡੀਗੜ੍ਹ ਸ਼ਹਿਰ ਨੂੰ ਸਰਵੇਖਣ 'ਚ ਵਧੀਆ ਸਥਾਨ ਦਿਵਾਉਣ ਲਈ ਕੁੱਝ ਅਹਿਮ ਕਦਮ ਪੁੱਟੇ ਜਾ ਰਹੇ ਹਨ। ਜਿਵੇਂ - ਘਰ-ਘਰ ਕੂੜਾ ਕਰਕਟ ਸਕੀਮ ਨੂੰ ਮਜ਼ਬੂਤ  ਕੀਤਾ ਜਾਵੇਗਾ,  ਆਵਾਰਾ ਕੁੱਤਿਆਂ ਦੀ ਵਧ ਰਹੀ ਅਬਾਦੀ ਉਤੇ ਕੰਟਰੋਲ ਸਥਾਪਤ ਕਰਨਾ, ਖ਼ਰਾਬ ਦੇ ਕੰਡਮ ਸਟਰੀਟ ਲਾਈਟਾਂ ਅਤੇ ਸੜਕਾਂ ਦੁਆਲੇ ਟੁੱਟੇ ਬਰਮਾਂ

ਦੀ ਮੁਰਮੰਤ ਕਰਨਾ, ਮਾਰਕੀਟਾਂ ਅਤੇ ਹੋਰ ਜਨਤਕ ਥਾਵਾਂ 'ਤੇ ਬਣੇ ਪਖ਼ਾਨਿਆਂ ਦੀ ਸਾਫ਼-ਸਫ਼ਾਈ ਵਲ ਉਚੇਚਾ ਧਿਆਨ, ਸੈਕਟਰ-47 ਤੋਂ 39 ਤਕ ਜੰਗਲ ਦੀ ਸਾਫ਼-ਸਫਾਈ ਅਤੇ ਟੁੱਟੇ ਤੇ ਸੁੱਕੇ ਦਰੱਖ਼ਤਾਂ ਨੂੰ ਹਟਾਉਣਾ ਆਦਿ। ਮੇਅਰ ਤੇ ਕਮਿਸ਼ਨਰ ਵਲੋਂ ਲਗਾਤਾਰ ਸੈਕਟਰਾਂ ਦੀਆਂ ਰਿਹਾਇਸ਼ੀ ਸੰਸਥਾਵਾਂ ਅਤੇ ਸਮਾਜ ਸੇਵੀ ਸੰਸਥਾਵਾਂ ਨਾਲ ਸਹਿਯੋਗ ਲੈਣ ਲਈ ਲਗਾਤਾਰ ਮੀਟਿੰਗਾਂ ਆਦਿ ਦਾ ਸਿਲਸਿਲਾ ਵੀ ਜਾਰੀ ਰਖਿਆ ਜਾਵੇਗਾ।