ਭਾਰਤ ਛੱਡੋ ਅੰਦੋਲਨ ਦੀ ਵਰ੍ਹੇਗੰਢ ਮੌਕੇ ਕਾਂਗਰਸ ਸੇਵਾ ਦਲ ਨੇ ਕੀਤਾ ਤਿਰੰਗਾ ਮਾਰਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਕਾਂਗਰਸ ਸੇਵਾ ਦਲ ਦੇ ਚੀਫ਼ ਆਰਗੇਨਾਈਜ਼ਰ ਨਿਰਮਲ ਕੈੜਾ ਦੀ ਅਗਵਾਈ ਵਿਚ ਭਾਰਤ ਛੱਡੋ ਅੰਦੋਲਨ ਦੀ ਵਰ੍ਹੇਗੰਢ 'ਤੇ ਕਾਂਗਰਸ ਸੇਵਾ ਦਲ ਦੇ ਵਰਕਰਾਂ................

Congress Seva Dal Workers During Tiranga March

ਲੁਧਿਆਣਾ : ਪੰਜਾਬ ਕਾਂਗਰਸ ਸੇਵਾ ਦਲ ਦੇ ਚੀਫ਼ ਆਰਗੇਨਾਈਜ਼ਰ ਨਿਰਮਲ ਕੈੜਾ ਦੀ ਅਗਵਾਈ ਵਿਚ ਭਾਰਤ ਛੱਡੋ ਅੰਦੋਲਨ ਦੀ ਵਰ੍ਹੇਗੰਢ 'ਤੇ ਕਾਂਗਰਸ ਸੇਵਾ ਦਲ ਦੇ ਵਰਕਰਾਂ ਨੇ ਵੱਡੀ ਗਿਣਤੀ ਵਿਚ ਸ਼ਾਮਲ ਹੋ ਕੇ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਦਫ਼ਤਰ ਵਿਖੇ ਤਿਰੰਗਾ ਮਾਰਚ ਕਢਿਆ।  ਭਾਰਤ ਮਾਤਾ ਦੀ ਜੈ, ਇਨਕਲਾਬ ਜ਼ਿੰਦਾਬਾਦ, ਦੇਸ਼ ਦੇ ਮਹਾਨ ਸਪੂਤਾਂ ਨੂੰ ਸਲਾਮ ਆਦਿ ਦੇ ਨਾਹਰਿਆਂ ਦੀ ਗੂੰਜ ਵਿਚ ਕਾਂਗਰਸ ਸੇਵਾ ਦਲ ਦੇ ਵਰਕਰ ਜਦੋਂ ਤਿਰੰਗਾ ਮਾਰਚ ਲੈ ਕੇ ਨਗਰ ਦੇ ਅਲੱਗ-ਅਲੱਗ ਹਿੱਸਿਆਂ ਤੋਂ ਨਿਕਲੇ ਤਾਂ ਇਲਾਕਾ ਨਿਵਾਸੀਆਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। 

ਆਲ ਇੰਡੀਆ ਕਾਂਗਰਸ ਸੇਵਾ ਦਲ ਦੇ ਸਕੱਤਰ ਰਜਿੰਦਰ ਰਾਸਰਾਨੀਆ ਅਤੇ ਪੰਜਾਬ ਕਾਂਗਰਸ ਸੇਵਾ ਦਲ ਦੇ ਚੀਫ਼ ਆਰਗੇਨਾਈਜ਼ਰ ਨਿਰਮਲ ਕੈੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਨੂੰ ਆਜ਼ਾਦ ਕਰਵਾਉਣ ਵਿਚ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਕਰਤਾਰ ਸਿੰਘ ਸਰਾਭਾ, ਊਧਮ ਸਿੰਘ, ਲਾਲਾ ਲਾਜਪਤ ਰਾਏ ਸਮੇਤ ਲੱਖਾਂ ਲੋਕਾਂ ਨੇ ਕੁਰਬਾਨੀਆਂ ਦਿਤੀਆਂ। ਮਹਾਤਮਾ ਗਾਂਧੀ ਨੇ ਭਾਰਤ ਛੱਡੋ ਅੰਦੋਲਨ ਦੀ ਲਹਿਰ ਨੂੰ ਅੱਗੇ ਲਿਜਾਂਦਿਆਂ ਭਾਰਤ ਨੂੰ ਅੰਗਰੇਜ਼ੀ ਸਾਮਰਾਜ ਤੋਂ ਮੁਕਤ ਕਰਵਾ ਕੇ ਆਜ਼ਾਦ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਈ।

ਅੱਜ ਸਾਡੇ ਸਾਰਿਆਂ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਦੀ ਹੈ ਕਿਉਂਕਿ ਇਸ ਸਮੇਂ ਦੇਸ਼ ਵਿਚ ਅੰਦਰੂਨੀ ਅਤੇ ਬਾਹਰੀ ਦੇਸ਼ ਵਿਰੋਧੀ ਸ਼ਕਤੀਆਂ ਦਾ ਖਤਰਾ ਮੰਡਰਾ ਰਿਹਾ ਹੈ। ਇਸ ਤਿਰੰਗਾ ਮਾਰਚ ਵਿਚ ਮਨੋਹਰ ਮੰਨਣ, ਇੰਦਰ ਕੁਮਾਰ ਖੰਨਾ, ਵਲੈਤੀ ਰਾਮ, ਰਣਜੀਤ ਸਿੰਘ, ਮਨਜੀਤ ਸ਼ਰਮਾ, ਸਤਪਾਲ ਲਾਲੀ, ਰਾਜੇਸ਼ ਨਾਗਪਾਲ, ਰਿੰਟੂ ਸ਼ਰਮਾ, ਗੁਰਮੇਲ ਸਿੰਘ ਬਰਾੜ, ਗੁਰਨਾਮ ਸਿੰਘ ਕਲੇਰ, ਸਰੋਜ ਬਾਲਾ, ਜਸਪਾਲ ਸਿੰਘ ਪਨੇਸਰ,

ਤਿਲਕ ਰਾਜ ਸੋਨੂੰ, ਸੰਜੇ ਸ਼ਰਮਾ, ਵਿਨੋਦ ਖਨਾ, ਮਲਕੀਤ ਕੈੜਾ, ਰਾਜੀਵ ਜਿੰਦਲ, ਗੁਰਮੀਤ ਕੌਰ, ਲਖਬੀਰ ਸਿੰਘ ਸੇਖੋਂ, ਆਸ਼ੂ ਕੁਮਾਰ, ਰਾਕੇਸ਼ ਸ਼ਰਮਾ, ਰਾਧੇ ਸ਼ਾਮ, ਬਲਦੇਵ ਸਿੰਘ, ਜਸਦੇਵ ਸਿੰਘ ਧਾਰਨੀ, ਡਾ. ਲਖਬੀਰ ਸਿੰਘ, ਡਾ. ਮੋਹਨ ਕੁਮਾਰ, ਅਮਰਪ੍ਰੀਤ ਸਿੰਘ ਬਰਾੜ, ਮਾਸਟਰ ਰਾਮ ਲਾਲ, ਗੁਰਮੀਤ ਕੌਰ, ਪ੍ਰੇਮ ਚੰਦ, ਸੰਜੇ ਸ਼ਰਮਾ, ਰਣਬੀਰ ਸਿੰਘ ਆਦਿ ਸ਼ਾਮਲ ਸਨ।