ਮਹੰਤ ਪ੍ਰਕਾਸ਼ੋ ਵਾਲੀ ਗਲੀ 'ਚ ਨਸ਼ੇ ਵਿਰੁਧ ਛਾਪਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਪਟਨ ਸਰਕਾਰ ਵਲੋਂ ਨਸ਼ਿਆਂ ਦੇ ਖ਼ਾਤਮੇ ਲਈ ਦਿਤੀਆ ਹਦਾਇਤਾਂ ਤੋਂ ਬਾਅਦ ਪੁਲਸ ਪ੍ਰਸਾਸ਼ਨ ਪੂਰੀ ਤਰਾਂ ਹਰਕਤ ਵਿਚ ਆ ਗਿਆ ਹੈ..............

Police officers During raiding

ਬਾਘਾ ਪੁਰਾਣਾ : ਕੈਪਟਨ ਸਰਕਾਰ ਵਲੋਂ ਨਸ਼ਿਆਂ ਦੇ ਖ਼ਾਤਮੇ ਲਈ ਦਿਤੀਆ ਹਦਾਇਤਾਂ ਤੋਂ ਬਾਅਦ ਪੁਲਸ ਪ੍ਰਸਾਸ਼ਨ ਪੂਰੀ ਤਰਾਂ ਹਰਕਤ ਵਿਚ ਆ ਗਿਆ ਹੈ ਜਿਸ ਨਾਲ ਨਸ਼ੇ ਦਾ ਧੰਦਾ ਕਰਨ ਵਾਲਿਆਂ ਨੂੰ ਭਾਜੜਾਂ ਪਈਆਂ ਹੋਇਆ ਹਨ। ਅੱਜ ਸ਼ਾਮ ਜਿਲਾ ਮੋਗਾ ਦੇ ਐਸ.ਪੀ ਪ੍ਰਿਥੀ ਪਾਲ ਸਿੰਘ ਅਤੇ ਡੀ.ਐਸ.ਪੀ ਰਛਪਾਲ ਸਿੰਘ ਅਗਵਾਈ ਵਿਚ ਕਰੀਬ 200 ਪੁਲਿਸ ਕਰਮਚਾਰੀਆਂ ਨੇ ਮਹੰਤ ਪ੍ਰਕਾਸ਼ੋ ਵਾਲੀ ਗਲੀ ਮੋਗਾ ਰੋਡ 'ਤੇ ਛਾਪਮਾਰੀ ਕੀਤੀ ਕਿਉਂਕਿ ਪੁਲਸ ਨੂੰ ਪਿਛਲੇ ਸਮੇਂ ਤੋਂ ਸ਼ਰਾਬ ਅਤੇ ਨਸ਼ਾ ਵਿਕਣ ਦੀਆਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਕਰਕ ਇਸ ਧੰਦ ਤੋਂ ਮੁਹੱਲੇ ਦੇ ਲੋਕ ਬੇਹਦ ਦੁਖ਼ੀ ਅਤੇ ਪ੍ਰੇਸ਼ਾਨ ਸਨ।

ਇਸ ਦੌਰਾਨ ਪੁਲਸ ਅਧਿਕਾਰੀਆਂ ਮੁਹੱਲ ਦੀਆਂ ਔਰਤਾ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਨਸ਼ੇ ਤੋਂ ਬਣੀਆਂ ਪ੍ਰਸ਼ਾਨੀਆਂ ਨੂੰ ਗੋਰ ਨਾਲ ਸੁਣਿਆ ਬਾਅਦ ਵਿਚ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਕਿਸੇ ਵੀ ਹਾਲਤ ਵਿਚ ਨਸ਼ੇ ਦੇ ਕਾਰੋਬਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਪੁਲਸ ਇਸ ਮੁਹੱਲੇ ਵਿਚ ਪਲ ਪਲ ਦੀ ਨਜ਼ਰ ਰੱਖੇਗੀ ਅਤੇ ਹਰ ਹਾਲਤ ਵਿਚ ਨਸ਼ੇ ਨੂੰ ਸਮਾਪਤ ਕਰਕੇ ਛੱਡਾਂਗ ਐਸ.ਪੀ ਪ੍ਰਿਥੀ ਪਾਲ ਸਿੰਘ ਨੇ ਪੁਲਸ ਕਰਮਚਾਰੀਆਂ ਨੂੰ ਸਖ਼ਤ ਹਦਾਇਤ ਦਿੱਤੀ ਕਿ ਕੋਈ ਵੀ ਕਰਮਚਾਰੀ ਅਜਿਹਾ ਧੰਦਾ ਕਰਨ ਵਾਲੇ ਦੀ ਮਦਦ ਨਾ ਕਰੇ। ਜੇ ਕੋਈ ਅਜਿਹਾ ਫੜਿਆ ਗਿਆ ਤਾਂ ਉਸ ਖ਼ਿਲਾਫ਼ ਵੀ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ ਇਸ ਲਈ ਪੁਲਿਸ ਮੁਲਾਜ਼ਮ ਨਸ਼ੇ ਦੇ ਧੰਦੇ ਕਾਰੀਆਂ ਨੂੰ ਬਿੱਲਕੁਲ ਨਾ ਬਖਸ਼ਣ।