ਸਿਖਿਆ ਦੇ ਪੱਧਰ ਨੂੰ ਹੋਰ ਉਚਾ ਕੀਤਾ ਜਾਵੇਗਾ: ਡੀ.ਈ.ਓ. ਐਲੀਮੈਂਟਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ 4 ਮਹੀਨੇ ਤੋਂ ਖਾਲੀ ਪਈ ਡੀਈਓ ਐਲੀਮੈਂਟਰੀ ਦੀ ਕੁਰਸੀ ਤੇ ਨਵੇਂ ਆਏ ਡੀ.ਈ.ਓ. ਨੇ ਆਪਣਾ ਅਹੁਦਾ ਸੰਭਾਲਿਆਂ ਅਤੇ ਇੱਕ ਵਿਸ਼ੇਸ਼ ਗੱਲਬਾਤ ਦੇ ਦੋਰਾਨ..............

DEO Balbir Singh

ਲੁਧਿਆਣਾ : ਪਿਛਲੇ 4 ਮਹੀਨੇ ਤੋਂ ਖਾਲੀ ਪਈ ਡੀਈਓ ਐਲੀਮੈਂਟਰੀ ਦੀ ਕੁਰਸੀ ਤੇ ਨਵੇਂ ਆਏ ਡੀ.ਈ.ਓ. ਨੇ ਆਪਣਾ ਅਹੁਦਾ ਸੰਭਾਲਿਆਂ ਅਤੇ ਇੱਕ ਵਿਸ਼ੇਸ਼ ਗੱਲਬਾਤ ਦੇ ਦੋਰਾਨ ਉਹਨਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਸਿੱਖਿਆ ਨੂੰ ਉਚੇ ਪੱਧਰ ਤੇ ਲੈ ਕੇ ਜਾਣ ਦਾ ਉਪਰਾਲਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਹਰ ਸਰਕਾਰੀ ਸਕੂਲ ਵਿੱੱਚ ਕੰਮ ਕਰ ਰਹੇ।ਹਰ ਅਧਿਆਪਕ ਦੀ ਵਧੀਆ ਕਾਰ ਗੁਜਾਰੀ ਨੂੰ ਦੇਖਦੇ ਹੋਏ ਉਹਨਾਂ ਨੂੰ ਜਿਥੇ ਸਨਮਾਨੀਤ ਕੀਤਾ ਜਾਵੇਗਾ। ਉਸਦੇ ਨਾਲ ਹੀ ਨਾਲ ਉਹਨਾਂ ਦੇ ਵਧੀਆ ਕੀਤੇ ਕੰਮਾਂ ਨੂੰ ਦੱਸਦੇ ਹੋਏ ਤਾਰੀਫ ਕੀਤੀ ਜਾਵੇਗੀ।

ਉਹਨਾਂ ਕਿਹਾ ਕਿ ਸਰਕਾਰ ਦੁਆਰਾ ਚਲਾਈ ਜਾ ਰਹੀ ਸਕੀਮ “ਪੜੋ ਪੰਜਾਬ ਪੜਾਉ ਪੰਜਾਬ” ਸਕੀਮ ਦੇ ਤਹਿਤ ਸਿੱਖਿਆ ਦਾ ਪੱਧਰ ਕਾਫੀ ਉੱਚਾ ਹੋ ਰਿਹਾ ਹੈ ਅਤੇ ਲੋਕਾਂ ਚ ਸਰਕਾਰੀ ਸਕੂਲਾਂ ਦੇ ਪ੍ਰਤੀ ਰੂਜਾਨ ਵਧਾ ਜਾ ਰਿਹਾ ਹੈ ਅਤੇ ਸਰਕਾਰੀ ਸਕੂਲਾਂ ਵਿੱਚ ਪੜਨ ਵਾਲਿਆਂ ਬੱਚਿਆਂ ਸੰਖਿਆਂ ਵਿੱਚ ਵਾਧਾ ਹੋ ਰਿਹਾ ਹੈ। ਜੋ ਕਿ ਆਪਣਾ ਆਪ ਚ ਇੱਕ ਮਿਸਾਲ ਹੈ। ਇਸ ਮੋਕੇ ਡੀਈਓ ਬਲਬੀਰ ਸਿੰਘ ਨੇ ਕਿਹਾ ਕਿ ਸਕੂਲ ਦੇ ਸਮੇਂ ਕਿਸੇ ਵੀ ਅਧਿਆਪਕ ਨੂੰ ਕਲਾਸ ਵਿੱਚ ਮੋਬਾਇਲ ਸੁੱਨਣ ਅਤੇ ਕਰਨ ਅਤੇ ਪਾਬੰਦੀ ਲਗਾਈ ਗਈ ਹੈ ।

ਜੇਕਰ ਕੋਈ ਵੀ ਅਧਿਆਪਕ ਕਲਾਸ ਵਿੱਚ ਮੋਬਾਇਲ ਫੋਨ ਦਾ ਇਸਤੇਮਾਲ ਕਰਦੇ ਪਾਇਆ ਗਿਆ ਤਾਂ ਉਸਦੀ ਜਾਂਚ ਕਰਕੇ ਸਸਪੈਂਡ ਵੀ ਕੀਤਾ ਜਾ ਸਕਦਾ ਹੈ । ਇਸਦੇ ਇਲਾਵਾ ਕੋਈ ਵੀ ਅਧਿਆਪਕ ਸਕੂਲ਼ ਦੇ ਟਾਇਮ ਦੇ ਦੋਰਾਨ ਹਾਜਰੀ ਲਗਾਉਣ ਤੋਂ ਬਾਦ ਬਾਹਰ ਨਹੀ ਜਾ ਸਕਦਾ ਹੈ। ਇਸ ਤਰਾਂ ਕਰਨ ਵਾਲੇ ਅਧਿਆਪਕ ਦੇ ਖਿਲ਼ਾਫ ਕਾਰਵਾਈ ਵੀ ਕੀਤੀ ਜਾ ਸਕਦੀ ਹੈ । ਸਮੇ ਸਮੇ ਤੇ ਕਿਸੇ ਵੀ ਸਕੂਲ ਵਿੱਚ ਬਿਨਾਂ ਦੱਸੇ ਸਿੱਖਿਆ ਵਿਭਾਗ ਦੀ ਟੀਮ ਜਾ ਕੇ ਚੈਕਿੰਗ ਕਰ ਸਕਦੀ ਹੈ।ਉਹਨਾਂ ਕਿਹਾ ਕਿ ਸਕੂਲਾਂ ਚ ਮਿਡ-ਡੇ ਦੇ ਤਹਿਤ ਬੱਚਿਆਂ ਨੂੰ ਮਿਲਣ ਵਾਲੇ ਦੁਪਿਹਰ ਦੇ ਖਾਣਾ ਵਾਲੀ ਸੇਵਿਕਾ ਨੂੰ ਖਾਸ ਨਿਰਦੇਸ਼ ਦਿੱਤੇ ਗਏ ਹਨ

ਕਿ ਉਹੋ ਖਾਣਾ ਬਣਾਉਦੇ ਸਮੇ ਸਾਫ-ਸਫਾਈ ਦਾ ਪੂਰਾ ਧਿਆਨ ਰੱਖਣ ਤਾਂਕਿ ਬੱਚਿਆ ਦੀ ਸਿਹਤ ਠੀਕ ਰਹੇ। ਉਹਨਾਂ ਕਿਹਾ ਕਿ ਬੱਚਿਆਂ ਦੀ ਸੰਖਿਆਂ ਨੂੰ ਵਧਾਉਣ ਵਾਸਤੇ ਕਈ ਤਰਾਂ ਦੀਆਂ ਜਾਗਰੂਕਤਾ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਨਾਲ ਲੋਕਾਂ ਚ ਸਰਕਾਰੀ ਸਕੂਲ ਦੇ ਪ੍ਰਤੀ ਵਿਸ਼ਵਾਸ਼ ਬਣ ਸਕੇ ਅਤੇ ਲੋਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ਼ਾਂ ਚ ਦਾਖਲਾ ਦਵਾਉਣ ਲਈ ਲੈ ਕੇ ਆਉਣ।