ਜਲੰਧਰ ਦੀ ਪਾਈਪ ਫੈਕਟਰੀ ‘ਚ ਲੱਗੀ ਅੱਗ, ਸਮਾਨ ਸੜ ਕੇ ਸੁਆਹ, ਇਲਾਕੇ ‘ਚ ਹੜਕੰਪ
ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਫੈਕਟਰੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ।
ਜਲੰਧਰ – ਜਲੰਧਰ ਦੇ ਸੋਢਲ ਰੋਡ ਸਥਿਤ ਇਕ ਪਲਾਸਟਿਕ ਦੀ ਫੈਕਟਰੀ ’ਚ ਵੱਡਾ ਧਮਾਕਾ ਹੋਣ ਨਾਲ ਹਲਚਲ ਮਚ ਗਈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਅਚਾਨਕ ਭਿਆਨਕ ਅੱਗ ਲੱਗ ਗਈ। ਸੂਚਨਾ ਮਿਲਣ ’ਤੇ ਅੱਗ ਬੁਝਾਉਣ ਵਾਲੀਆਂ 20-25 ਗੱਡੀਆਂ ਮੌਕੇ ’ਤੇ ਪਹੁੰਚੀਆਂ ਪਰ ਉਸ ਸਮੇਂ ਤੱਕ ਅੱਗ ਦੀ ਚਪੇਟ ’ਚ ਆਉਣ ਨਾਲ ਫੈਕਟਰੀ ’ਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਸੀ।
ਗਵਾਹਕਾਰੀਆਂ ਦੇ ਮੁਤਾਬਕ ਧਮਾਕੇ ਦੀ ਆਵਾਜ਼ ਨਾਲ ਪੂਰਾ ਇਲਾਕਾ ਇਕ ਦਮ ਸਹਿਮ ਗਿਆ। ਦੇਖ਼ਦੇ ਹੀ ਦੇਖ਼ਦੇ ਅੱਗ ਦੀਆਂ ਲਪਟਾਂ ਇੰਨੀਆਂ ਉੱਚੀਆਂ ਨਿਕਲਣ ਲੱਗ ਗਈਆਂ।ਉੱਥੇ ਨੇੜੇ-ਤੇੜੇ ਦੇ ਲੋਕਾਂ ਨੇ ਫੈਕਟਰੀ ਮਾਲਕ ਨੂੰ ਸੂਚਨਾ ਦਿੱਤੀ। ਉੱਥੇ ਫੈਕਟਰੀ ਮਾਲਕ ਅਜੈ ਕੁੰਦਰਾ ਨੇ ਦੱਸਿਆ ਕਿ ਅੱਗ ਸ਼ਾਰਟ ਸਰਕਟ ਦੇ ਕਾਰਨ ਲੱਗੀ ਹੈ।
ਗਨੀਮਤ ਇਹ ਰਹੀ ਹੈ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਫੈਕਟਰੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਫਾਇਰ ਬ੍ਰਿਗੇਡ ਅਧਿਕਾਰੀ ਜਸਵੰਤ ਸਿੰਘ ਅਨੁਸਾਰ ਕਰੀਬ 8 ਫਾਇਰ ਟੈਂਡਰ ਜਿਨ੍ਹਾਂ ਨੂੰ ਵਾਰ -ਵਾਰ ਲੋਡ ਕੀਤਾ ਜਾ ਰਿਹਾ ਸੀ ਤਾਂ ਜੋ ਅੱਗ ‘ਤੇ ਕਾਬੂ ਪਾਇਆ ਜਾ ਸਕੇ ਅਤੇ ਕਰੀਬ 3 ਘੰਟਿਆਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ।