ਗੁਰਦਾਸਪੁਰ ਦੇ ਖੇਤਾਂ 'ਚ ਡਿੱਗਾ ਏਆਰਪੀਏ ਡਰੋਨ, ਏਅਰ ਫੋਰਸ ਨੇ ਲਿਆ ਕਬਜ਼ੇ 'ਚ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡਰੋਨ ਏਅਰ ਫੋਰਸ ਵੱਲੋਂ ਆਪਣੇ ਕਬਜ਼ੇ 'ਚ ਲੈਣ ਤੋਂ ਬਾਅਦ ਲੋਕਾਂ ਨੇ ਰਾਹਤ ਮਹਿਸੂਸ ਕੀਤੀ। 

ARPA Drone fell in the fields of Gurdaspur

ਗੁਰਦਾਸਪੁਰ (ਅਵਤਾਰ ਸਿੰਘ) : ਅੱਜ ਗੁਰਦਾਸਪੁਰ ਦੇ ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਮਾਲੋਗਿੱਲ ਦੇ ਖੇਤਾਂ 'ਚ ਇੱਕ ਡਰੋਨ ਡਿੱਗ ਗਿਆ। ਡਰੋਨ ਕੰਟਰੋਲ ਟੁੱਟਣ ਕਾਰਨ ਖੇਤਾਂ 'ਚ ਡਿੱਗਿਆ ਹੈ। ਏਆਰਪੀਏ ਡਰੋਨ ਨੂੰ ਏਅਰ ਫੋਰਸ ਦੇ ਜਵਾਨਾਂ ਨੇ ਕਬਜ਼ੇ 'ਚ ਲੈ ਲਿਆ ਹੈ। ਕਰੀਬ ਤਿੰਨ ਵਜੇ ਦੇ ਕਰੀਬ ਪਿੰਡ ਮਾਲੋ ਗਿੱਲ ਮੁਸਤਫਾਪੁਰ ਖਾਨੋਵਾਲ ਖੇਤਰ 'ਚ ਲਗਾਤਾਰ ਸਵਾ ਘੰਟਾ ਇਕ ਹੈਲੀਕਾਪਟਰ ਅਸਮਾਨ 'ਚ ਲਗਾਤਾਰ ਉੱਠਦਾ ਵੇਖਿਆ ਗਿਆ। 

ਪੁਲਿਸ ਕਰਮਚਾਰੀ ਪਿੰਡ ਮਾਲੋ ਗਿੱਲ ਦੇ ਖੇਤਾਂ 'ਚ ਪਹੁੰਚੇ ਜਿੱਥੇ ਉਨ੍ਹਾਂ ਇਕ ਏਆਰਪੀਏ ਡਰੋਨ ਝੋਨੇ ਦੇ ਖੇਤਾਂ 'ਚ ਡਿੱਗਾ ਬਰਾਮਦ ਕੀਤਾ। ਇਸ ਘਟਨਾ ਤੋਂ ਬਾਅਦ ਏਅਰ ਫੋਰਸ, ਅਧਿਕਾਰੀ ਤੇ ਜਵਾਨ ਇਸ ਏਆਰਪੀਏ ਡਰੋਨ ਨੂੰ ਚੁੱਕਣ ਲਈ ਪੁੱਜੇ। ਡਰੋਨ ਏਅਰ ਫੋਰਸ ਵੱਲੋਂ ਆਪਣੇ ਕਬਜ਼ੇ 'ਚ ਲੈਣ ਤੋਂ ਬਾਅਦ ਲੋਕਾਂ ਨੇ ਰਾਹਤ ਮਹਿਸੂਸ ਕੀਤੀ। 

ਇਸ ਸੰਬੰਧੀ ਡੀਐੱਸਪੀ ਭਾਰਤ ਭੂਸ਼ਨ ਨੇ ਕਿਹਾ ਕਿ ਏਅਰ ਫੋਰਸ ਵੱਲੋਂ ਖੇਤਾਂ 'ਚ ਡਿੱਗੇ ਈਆਰਪੀ ਡਰੋਨ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਮਨਦੀਪ ਸਿੰਘ ਪੰਨੂੰ ਵਾਈਸ ਚੇਅਰਮੈਨ, ਪਰਮਜੀਤ ਸਿੰਘ, ਬਲਵਿੰਦਰ ਸਿੰਘ, ਹਰਦੇਵ ਸਿੰਘ, ਜੋਗਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਮੰਗਲਵਾਰ ਨੂੰ ਕਰੀਬ ਤਿੰਨ ਵਜੇ ਤੋਂ ਕੁਝ ਮਿੰਟ ਪਹਿਲਾਂ ਪਿੰਡ ਮਾਲੋ ਗਿੱਲ ਮੁਸਤਫਾਪੁਰ ਖਾਨੋਵਾਲ ਖੇਤਰ 'ਚ ਲਗਾਤਾਰ ਸਵਾ ਘੰਟਾ ਇਕ ਹੈਲੀਕਾਪਟਰ ਅਸਮਾਨ 'ਚ ਉੱਠਦਾ ਵੇਖਿਆ।

ਉਨ੍ਹਾਂ ਦੱਸਿਆ ਕਿ ਹੈਲੀਕਾਪਟਰ ਦੀ ਭਾਲ ਕਰਨ ਲਈ ਸਖ਼ਤ ਮਿਹਨਤ ਤੋਂ ਬਾਅਦ ਪੁਲਿਸ ਕਰਮਚਾਰੀ ਪਿੰਡ ਮਾਲੋ ਗਿੱਲ ਦੇ ਖੇਤਾਂ 'ਚ ਪਹੁੰਚੇ ਜਿੱਥੇ ਉਨ੍ਹਾਂ ਇਕ ਏਆਰਪੀਏ ਡਰੋਨ ਝੋਨੇ ਦੇ ਖੇਤਾਂ 'ਚ ਡਿੱਗਾ ਬਰਾਮਦ ਕੀਤਾ। ਇਸ ਘਟਨਾ ਤੋਂ ਬਾਅਦ ਏਅਰ ਫੋਰਸ ਦੇ ਅਧਿਕਾਰੀ ਤੇ ਜਵਾਨ ਇਸ ਏਆਰਪੀਏ ਡਰੋਨ ਨੂੰ ਚੁੱਕਣ ਲਈ ਪੁੱਜੇ। ਇੱਥੇ ਦੱਸਣਯੋਗ ਹੈ ਕਿ ਅਸਮਾਨ 'ਚ ਡੇਢ ਘੰਟੇ ਦੇ ਕਰੀਬ ਉੱਡਦੇ ਰਹੇ ਹੈਲੀਕਾਪਟਰ ਕਾਰਨ ਸਰਹੱਦੀ ਖੇਤਰ ਦੇ ਪਿੰਡਾਂ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ ਤੇ ਈਆਰਪੀਏ ਡਰੋਨ ਏਅਰ ਫੋਰਸ ਵੱਲੋਂ ਆਪਣੇ ਕਬਜ਼ੇ 'ਚ ਲੈਣ ਤੋਂ ਬਾਅਦ ਲੋਕਾਂ ਨੇ ਰਾਹਤ ਮਹਿਸੂਸ ਕੀਤੀ।